PNB ਦੇ ਗਾਹਕਾਂ ਲਈ ਖੁਸ਼ਖਬਰੀ! ਵੀਡੀਓ ਕਾਲ ਰਾਹੀਂ ਲਾਈਫ ਸਰਟੀਫਿਕੇਟ ਸਬਮਿਟ ਕਰਨਾ ਮੁਮਕਿਨ, ਜਾਣੋ ਪ੍ਰੋਸੈੱਸ
PNB ਨੇ ਇੱਕ ਨਵੀਂ ਵੀਡੀਓ ਆਧਾਰਤ ਕਸਟਮਰ ਆਈਡੈਂਟੀਫਿਕੇਸ਼ਨ ਪ੍ਰੋਸੈੱਸ (Video Call System) ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਬਜ਼ੁਰਗ ਪੈਨਸ਼ਨਰ ਘਰ ਬੈਠੇ ਵੀਡੀਓ ਕਾਲ ਰਾਹੀਂ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰ ਸਕਣਗੇ।
Video Life Certificate: ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਨੇ ਪੈਨਸ਼ਨਰਾਂ ਲਈ ਅਜਿਹੀ ਸਹੂਲਤ ਲਿਆਂਦੀ ਹੈ ਜਿਸ ਰਾਹੀਂ ਉਹ ਘਰ ਬੈਠੇ ਹੀ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ। PNB ਨੇ ਇੱਕ ਨਵੀਂ ਵੀਡੀਓ ਆਧਾਰਤ ਕਸਟਮਰ ਆਈਡੈਂਟੀਫਿਕੇਸ਼ਨ ਪ੍ਰੋਸੈੱਸ (Video Call System) ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਬਜ਼ੁਰਗ ਪੈਨਸ਼ਨਰ ਘਰ ਬੈਠੇ ਵੀਡੀਓ ਕਾਲ ਰਾਹੀਂ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰ ਸਕਣਗੇ।
PNB ਨੇ ਦਿੱਤੀ ਜਾਣਕਾਰੀ
ਦਰਅਸਲ ਕੋਵਿਡ ਮਹਾਮਾਰੀ ਦੇ ਮੁੜ ਸਿਰ ਚੁੱਕ ਰਹੇ ਦੌਰ ਦੇ ਵਿਚਕਾਰ ਦੇਸ਼ ਭਰ 'ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ। ਪੰਜਾਬ ਨੈਸ਼ਨਲ ਬੈਂਕ ਨੇ ਹਾਲ ਹੀ 'ਚ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਸੀ ਕਿ ਹੁਣ ਲਾਈਫ ਸਰਟੀਫਿਕੇਟ ਵੀਡੀਓ ਕਾਲ ਰਾਹੀਂ ਜਮ੍ਹਾ ਕਰਵਾਏ ਜਾ ਸਕਦੇ ਹਨ। 28 ਫਰਵਰੀ 2022 ਇਸ ਦੀ ਆਖ਼ਰੀ ਤਰੀਕ ਹੈ।
ਸਰਟੀਫਿਕੇਟ 28 ਫਰਵਰੀ ਤਕ ਕਰਵਾਏ ਜਾ ਸਕਦੇ ਜਮ੍ਹਾਂ
ਬਜ਼ੁਰਗ ਪੈਨਸ਼ਨਰਾਂ ਲਈ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 31 ਦਸੰਬਰ, 2021 ਤੋਂ ਵਧਾ ਕੇ 28 ਫਰਵਰੀ, 2022 ਕਰ ਦਿੱਤੀ ਗਈ ਸੀ ਕਿਉਂਕਿ ਬਹੁਤ ਸਾਰੇ ਪੈਨਸ਼ਨਰ ਇਸ ਮਿਤੀ ਤਕ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਨਹੀਂ ਕਰਵਾ ਸਕੇ ਸਨ। ਹਾਲਾਂਕਿ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਮਿਤੀ ਹਰ ਸਾਲ 30 ਨਵੰਬਰ ਹੁੰਦੀ ਹੈ, ਪਰ ਕੋਵਿਡ ਦੇ ਹਾਲਾਤ ਦੇ ਮੱਦੇਨਜ਼ਰ, ਪੈਨਸ਼ਨ ਵਿਭਾਗ ਦੁਆਰਾ ਇਸਦੀ ਆਖਰੀ ਮਿਤੀ ਪਹਿਲਾਂ 31 ਦਸੰਬਰ ਤੇ ਫਿਰ 28 ਫਰਵਰੀ ਤਕ ਵਧਾ ਦਿੱਤੀ ਗਈ ਹੈ।
ਜਾਣੋ ਕਿ ਤੁਸੀਂ ਵੀਡੀਓ ਕਾਲ ਰਾਹੀਂ ਜੀਵਨ ਸਰਟੀਫਿਕੇਟ ਕਿਵੇਂ ਜਮ੍ਹਾਂ ਕਰ ਸਕਦੇ ਹੋ
- PNB ਦੀ ਵੈੱਬਸਾਈਟ https://www.pnbindia.in/ 'ਤੇ ਜਾਓ ਤੇ ਔਨਲਾਈਨ ਸੇਵਾਵਾਂ ਵਿੱਚ ਲਾਈਫ ਸਰਟੀਫਿਕੇਟ ਵਿਕਲਪ ਨੂੰ ਚੁਣੋ।
- ਇਸ ਲਿੰਕ 'ਤੇ ਜਾਓ ਤੇ ਆਪਣਾ ਖਾਤਾ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰੋ।
- ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਗਿਆ OTP ਦਾਖਲ ਕਰੋ।
- ਆਪਣਾ ਆਧਾਰ ਨੰਬਰ ਦਰਜ ਕਰੋ ਤੇ ਅੱਗੇ ਵਧਣ ਲਈ ਨਿਯਮ ਤੇ ਸ਼ਰਤਾਂ ਨੂੰ ਸਵੀਕਾਰ ਕਰਨ ਵਾਲੇ ਕਾਲਮ 'ਤੇ ਟਿਕ ਲਾਓ।
- ਆਧਾਰ ਵੈਰੀਫਿਕੇਸ਼ਨ ਲਈ OTP ਦਾਖਲ ਕਰੋ ਜੋ ਤੁਹਾਡੇ ਮੋਬਾਈਲ 'ਤੇ ਪ੍ਰਾਪਤ ਹੋਇਆ ਹੋਵੇਗਾ।
- ਆਪਣੀ ਪੈਨਸ਼ਨ ਦੀ ਕਿਸਮ ਚੁਣੋ। ਜੇਕਰ ਤੁਸੀਂ ਰੈਗੂਲਰ ਪੈਨਸ਼ਨ ਦੀ ਚੋਣ ਕਰਦੇ ਹੋ ਤਾਂ ਵੀਡੀਓ ਲਾਈਫ ਸਰਟੀਫਿਕੇਟ ਲਈ 'Submit Request' 'ਤੇ ਕਲਿੱਕ ਕਰੋ।
- ਪਰਿਵਾਰਕ ਪੈਨਸ਼ਨ ਲਈ ਆਪਣੀ ਰੁਜ਼ਗਾਰ ਅਤੇ ਵਿਆਹੁਤਾ ਸਥਿਤੀ ਜਾਂ ਵਿਆਹੁਤਾ ਸਥਿਤੀ ਦੀ ਜਾਣਕਾਰੀ ਜਮ੍ਹਾਂ ਕਰੋ।
ਵੀਡੀਓ ਲਾਈਫ ਸਰਟੀਫਿਕੇਟ ਲਈ 'Submit Request' 'ਤੇ ਕਲਿੱਕ ਕਰੋ। - ਸਾਰੀ ਪ੍ਰਕਿਰਿਆ ਕਰਨ ਤੋਂ ਬਾਅਦ ਵੀਡੀਓ ਲਾਈਫ ਸਰਟੀਫਿਕੇਟ ਲਈ ਤੁਹਾਡੀ ਅਰਜ਼ੀ ਸਫਲਤਾਪੂਰਵਕ ਜਮ੍ਹਾ ਕਰ ਦਿੱਤੀ ਜਾਵੇਗੀ।
- ਨਿਸ਼ਚਿਤ ਸਮੇਂ 'ਤੇ, ਬੈਂਕ ਅਧਿਕਾਰੀ ਤੁਹਾਨੂੰ ਵੀਡੀਓ ਕਾਲ ਕਰਨਗੇ ਤੇ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ ਵੀਡੀਓ ਲਾਈਫ ਸਰਟੀਫਿਕੇਟ ਜਮ੍ਹਾ ਕਰਨਗੇ ਜੋ ਤੁਹਾਨੂੰ ਕਰਨ ਲਈ ਕਿਹਾ ਗਿਆ ਹੈ।
- ਜੇਕਰ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਤੁਸੀਂ PNB ਦੀ ਵੈੱਬਸਾਈਟ 'ਤੇ ਜਾ ਕੇ ਔਨਲਾਈਨ ਸੇਵਾਵਾਂ 'ਤੇ ਕਲਿੱਕ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ https://onlinesb.pnbindia.in:
444/static/pnblc/pwa/main. html#/lifeCertificate/ accountDetails 'ਤੇ ਜਾ ਕੇ ਆਪਣੇ ਲਈ ਵੀਡੀਓ ਕਾਲ ਲਈ ਬੈਂਕ ਨੂੰ ਅਧਿਕਾਰਤ ਕਰ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin