ਪੜਚੋਲ ਕਰੋ

Bank Loan: ਬੈਂਕਾਂ ਤੋਂ ਕਰਜ਼ ਲੈਣ ਵਾਲੀਆਂ ਲਈ ਖੁਸ਼ਖਬਰੀ, ਰਿਜ਼ਰਵ ਬੈਂਕ ਦਾ ਵੱਡਾ ਐਲਾਨ

RBI Repo Rate : ਬੈਂਕਾਂ ਤੋਂ ਕਰਜ਼ ਲੈਣ ਵਾਲੀਆਂ ਲਈ ਖੁਸ਼ਖਬਰੀ ਹੈ। ਲੋਨ ਹੋਰ ਸਸਤੇ ਹੋਣ ਜਾ ਰਹੇ ਹਨ। ਭਾਰਤੀ ਰਿਜ਼ਰਵ ਬੈਂਕ ਯਾਨੀ ਆਰਬੀਆਈ ਨੇ ਰੈਪੋ ਰੇਟ ਨੂੰ 0.25% ਘਟਾ ਕੇ 6% ਕਰ ਦਿੱਤਾ ਹੈ। ਪਹਿਲਾਂ ਇਹ 6.25% ਸੀ।

RBI Repo Rate : ਬੈਂਕਾਂ ਤੋਂ ਕਰਜ਼ ਲੈਣ ਵਾਲੀਆਂ ਲਈ ਖੁਸ਼ਖਬਰੀ ਹੈ। ਲੋਨ ਹੋਰ ਸਸਤੇ ਹੋਣ ਜਾ ਰਹੇ ਹਨ। ਭਾਰਤੀ ਰਿਜ਼ਰਵ ਬੈਂਕ ਯਾਨੀ ਆਰਬੀਆਈ ਨੇ ਰੈਪੋ ਰੇਟ ਨੂੰ 0.25% ਘਟਾ ਕੇ 6% ਕਰ ਦਿੱਤਾ ਹੈ। ਪਹਿਲਾਂ ਇਹ 6.25% ਸੀ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਰਜ਼ੇ ਸਸਤੇ ਹੋ ਸਕਦੇ ਹਨ। ਇਸ ਨਾਲ ਤੁਹਾਡੀ EMI ਵੀ ਘੱਟ ਜਾਵੇਗੀ। ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਅੱਜ 9 ਅਪ੍ਰੈਲ ਨੂੰ ਸਵੇਰੇ 10 ਵਜੇ ਨਵੇਂ ਵਿੱਤੀ ਸਾਲ ਵਿੱਚ ਆਰਬੀਆਈ ਦੀ ਪਹਿਲੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਇਹ ਮੀਟਿੰਗ 7 ਅਪ੍ਰੈਲ ਨੂੰ ਸ਼ੁਰੂ ਹੋਈ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿੱਤੀ ਸਾਲ 2024-25 ਦੀ ਆਖਰੀ ਮੀਟਿੰਗ ਵਿੱਚ ਆਰਬੀਆਈ ਨੇ ਵਿਆਜ ਦਰਾਂ ਵਿੱਚ 0.25% ਦੀ ਕਟੌਤੀ ਕੀਤੀ ਸੀ। ਫਰਵਰੀ ਵਿੱਚ ਹੋਈ ਮੀਟਿੰਗ ਵਿੱਚ ਵਿਆਜ ਦਰਾਂ 6.5% ਤੋਂ ਘਟਾ ਕੇ 6.25% ਕਰ ਦਿੱਤੀਆਂ ਗਈਆਂ ਸਨ। ਇਹ ਕਟੌਤੀ ਮੁਦਰਾ ਨੀਤੀ ਕਮੇਟੀ ਦੁਆਰਾ ਲਗਭਗ 5 ਸਾਲਾਂ ਬਾਅਦ ਕੀਤੀ ਗਈ ਹੈ। ਰੈਪੋ ਰੇਟ ਘਟਣ ਤੋਂ ਬਾਅਦ ਬੈਂਕ ਹਾਊਸਿੰਗ ਤੇ ਆਟੋ ਵਰਗੇ ਕਰਜ਼ਿਆਂ 'ਤੇ ਵੀ ਆਪਣੀਆਂ ਵਿਆਜ ਦਰਾਂ ਘਟਾ ਸਕਦੇ ਹਨ। ਜੇਕਰ ਵਿਆਜ ਦਰਾਂ ਘੱਟ ਜਾਂਦੀਆਂ ਹਨ ਤਾਂ ਘਰਾਂ ਦੀ ਮੰਗ ਵਧੇਗੀ। ਵਧੇਰੇ ਲੋਕ ਰੀਅਲ ਅਸਟੇਟ ਵਿੱਚ ਨਿਵੇਸ਼ ਕਰਨ ਦੇ ਯੋਗ ਹੋਣਗੇ। ਇਸ ਨਾਲ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਮਿਲੇਗਾ।

ਰੈਪੋ ਰੇਟ ਕੀ ਹੈ, ਕਰਜ਼ੇ ਕਿਵੇਂ ਸਸਤੇ ਹੁੰਦੇ?

ਦਰਅਸਲ ਜਿਸ ਵਿਆਜ ਦਰ 'ਤੇ ਆਰਬੀਆਈ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ, ਉਸ ਨੂੰ ਰੈਪੋ ਰੇਟ ਕਿਹਾ ਜਾਂਦਾ ਹੈ। ਰੈਪੋ ਰੇਟ ਵਿੱਚ ਕਮੀ ਦੇ ਕਾਰਨ ਬੈਂਕ ਨੂੰ ਘੱਟ ਵਿਆਜ ਦਰ 'ਤੇ ਕਰਜ਼ਾ ਮਿਲੇਗਾ। ਜਦੋਂ ਬੈਂਕਾਂ ਨੂੰ ਸਸਤੀਆਂ ਦਰਾਂ 'ਤੇ ਕਰਜ਼ਾ ਮਿਲਦਾ ਹੈ, ਤਾਂ ਉਹ ਅਕਸਰ ਇਹ ਲਾਭ ਗਾਹਕਾਂ ਤੱਕ ਪਹੁੰਚਾਉਂਦੇ ਹਨ। ਯਾਨੀ ਬੈਂਕ ਵੀ ਆਪਣੀਆਂ ਵਿਆਜ ਦਰਾਂ ਘਟਾਉਂਦੇ ਹਨ।

ਰਿਜ਼ਰਵ ਬੈਂਕ ਰੈਪੋ ਰੇਟ ਕਿਉਂ ਵਧਾਉਂਦਾ ਤੇ ਘਟਾਉਂਦਾ ਹੈ?

ਦੱਸ ਦਈਏ ਕਿ ਕਿਸੇ ਵੀ ਕੇਂਦਰੀ ਬੈਂਕ ਕੋਲ ਨੀਤੀਗਤ ਦਰਾਂ ਦੇ ਰੂਪ ਵਿੱਚ ਮਹਿੰਗਾਈ ਨਾਲ ਲੜਨ ਲਈ ਰੈਪੋ ਰੇਟ ਇੱਕ ਸ਼ਕਤੀਸ਼ਾਲੀ ਸਾਧਨ ਹੁੰਦਾ ਹੈ। ਜਦੋਂ ਮਹਿੰਗਾਈ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕੇਂਦਰੀ ਬੈਂਕ ਨੀਤੀਗਤ ਦਰ ਵਧਾ ਕੇ ਅਰਥਵਿਵਸਥਾ ਵਿੱਚ ਪੈਸੇ ਦੇ ਪ੍ਰਵਾਹ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਨੀਤੀਗਤ ਦਰ ਉੱਚੀ ਹੁੰਦੀ ਹੈ ਤਾਂ ਬੈਂਕਾਂ ਨੂੰ ਕੇਂਦਰੀ ਬੈਂਕ ਤੋਂ ਮਿਲਣ ਵਾਲਾ ਕਰਜ਼ਾ ਮਹਿੰਗਾ ਹੋ ਜਾਵੇਗਾ। ਬਦਲੇ ਵਿੱਚ ਬੈਂਕ ਆਪਣੇ ਗਾਹਕਾਂ ਲਈ ਕਰਜ਼ੇ ਮਹਿੰਗੇ ਕਰ ਦਿੰਦੇ ਹਨ। 

ਇਸ ਨਾਲ ਅਰਥਵਿਵਸਥਾ ਵਿੱਚ ਪੈਸੇ ਦਾ ਪ੍ਰਵਾਹ ਘੱਟ ਜਾਂਦਾ ਹੈ। ਜਦੋਂ ਪੈਸੇ ਦਾ ਪ੍ਰਵਾਹ ਘੱਟ ਜਾਂਦਾ ਹੈ ਤਾਂ ਮੰਗ ਘੱਟ ਜਾਂਦੀ ਹੈ ਤੇ ਮੁਦਰਾਸਫੀਤੀ ਘੱਟ ਜਾਂਦੀ ਹੈ। ਇਸੇ ਤਰ੍ਹਾਂ, ਜਦੋਂ ਅਰਥਵਿਵਸਥਾ ਮਾੜੇ ਦੌਰ ਵਿੱਚੋਂ ਲੰਘਦੀ ਹੈ, ਤਾਂ ਰਿਕਵਰੀ ਲਈ ਪੈਸੇ ਦੇ ਪ੍ਰਵਾਹ ਨੂੰ ਵਧਾਉਣ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਕੇਂਦਰੀ ਬੈਂਕ ਨੀਤੀਗਤ ਦਰ ਘਟਾਉਂਦਾ ਹੈ। ਇਸ ਕਾਰਨ ਬੈਂਕਾਂ ਨੂੰ ਕੇਂਦਰੀ ਬੈਂਕ ਤੋਂ ਮਿਲਣ ਵਾਲਾ ਕਰਜ਼ਾ ਸਸਤਾ ਹੋ ਜਾਂਦਾ ਹੈ ਤੇ ਗਾਹਕਾਂ ਨੂੰ ਵੀ ਸਸਤੀ ਦਰ 'ਤੇ ਕਰਜ਼ਾ ਮਿਲਦਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bigg Boss 19 Winner: ਗੌਰਵ ਖੰਨਾ ਬਣਿਆ ਬਿੱਗ ਬੌਸ 19 ਦਾ ਵਿਜੇਤਾ, ਜਾਣੋ ਟਰਾਫੀ ਦੇ ਨਾਲ ਮਿਲੀ ਕਿੰਨੀ ਪ੍ਰਾਈਜ਼ ਮਨੀ
Bigg Boss 19 Winner: ਗੌਰਵ ਖੰਨਾ ਬਣਿਆ ਬਿੱਗ ਬੌਸ 19 ਦਾ ਵਿਜੇਤਾ, ਜਾਣੋ ਟਰਾਫੀ ਦੇ ਨਾਲ ਮਿਲੀ ਕਿੰਨੀ ਪ੍ਰਾਈਜ਼ ਮਨੀ
Rain Warning: IMD ਵੱਲੋਂ 10, 11 ਅਤੇ 12 ਦਸੰਬਰ ਲਈ ਘਣੇ ਕੋਹਰੇ ਅਤੇ ਬਾਰਿਸ਼ ਦੀ ਚੇਤਾਵਨੀ, 10 ਵੱਡੇ ਸ਼ਹਿਰਾਂ ਲਈ ਅਲਰਟ
Rain Warning: IMD ਵੱਲੋਂ 10, 11 ਅਤੇ 12 ਦਸੰਬਰ ਲਈ ਘਣੇ ਕੋਹਰੇ ਅਤੇ ਬਾਰਿਸ਼ ਦੀ ਚੇਤਾਵਨੀ, 10 ਵੱਡੇ ਸ਼ਹਿਰਾਂ ਲਈ ਅਲਰਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-12-2025)
ਔਰਤਾਂ ਦੇ ਪੈਰ ਬਰਫ਼ ਵਾਂਗ ਕਿਉਂ ਹੋ ਜਾਂਦੇ ਠੰਡੇ? ਜਾਣੋ ਇਸ ਪਿੱਛੇ ਕੀ ਹੈ ਅਸਲੀ ਵਜ੍ਹਾ
ਔਰਤਾਂ ਦੇ ਪੈਰ ਬਰਫ਼ ਵਾਂਗ ਕਿਉਂ ਹੋ ਜਾਂਦੇ ਠੰਡੇ? ਜਾਣੋ ਇਸ ਪਿੱਛੇ ਕੀ ਹੈ ਅਸਲੀ ਵਜ੍ਹਾ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bigg Boss 19 Winner: ਗੌਰਵ ਖੰਨਾ ਬਣਿਆ ਬਿੱਗ ਬੌਸ 19 ਦਾ ਵਿਜੇਤਾ, ਜਾਣੋ ਟਰਾਫੀ ਦੇ ਨਾਲ ਮਿਲੀ ਕਿੰਨੀ ਪ੍ਰਾਈਜ਼ ਮਨੀ
Bigg Boss 19 Winner: ਗੌਰਵ ਖੰਨਾ ਬਣਿਆ ਬਿੱਗ ਬੌਸ 19 ਦਾ ਵਿਜੇਤਾ, ਜਾਣੋ ਟਰਾਫੀ ਦੇ ਨਾਲ ਮਿਲੀ ਕਿੰਨੀ ਪ੍ਰਾਈਜ਼ ਮਨੀ
Rain Warning: IMD ਵੱਲੋਂ 10, 11 ਅਤੇ 12 ਦਸੰਬਰ ਲਈ ਘਣੇ ਕੋਹਰੇ ਅਤੇ ਬਾਰਿਸ਼ ਦੀ ਚੇਤਾਵਨੀ, 10 ਵੱਡੇ ਸ਼ਹਿਰਾਂ ਲਈ ਅਲਰਟ
Rain Warning: IMD ਵੱਲੋਂ 10, 11 ਅਤੇ 12 ਦਸੰਬਰ ਲਈ ਘਣੇ ਕੋਹਰੇ ਅਤੇ ਬਾਰਿਸ਼ ਦੀ ਚੇਤਾਵਨੀ, 10 ਵੱਡੇ ਸ਼ਹਿਰਾਂ ਲਈ ਅਲਰਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-12-2025)
ਔਰਤਾਂ ਦੇ ਪੈਰ ਬਰਫ਼ ਵਾਂਗ ਕਿਉਂ ਹੋ ਜਾਂਦੇ ਠੰਡੇ? ਜਾਣੋ ਇਸ ਪਿੱਛੇ ਕੀ ਹੈ ਅਸਲੀ ਵਜ੍ਹਾ
ਔਰਤਾਂ ਦੇ ਪੈਰ ਬਰਫ਼ ਵਾਂਗ ਕਿਉਂ ਹੋ ਜਾਂਦੇ ਠੰਡੇ? ਜਾਣੋ ਇਸ ਪਿੱਛੇ ਕੀ ਹੈ ਅਸਲੀ ਵਜ੍ਹਾ
AAP MLA: 'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਆਈ ਖੁਸ਼ੀ, ਸਿੰਗਰ ਜੌਰਡਨ ਸੰਧੂ ਬਣੇ ਪਿਤਾ, ਨੂਰ ਜ਼ੋਰਾ ਨੇ ਬੋਲੀਆਂ ਪਾ ਦਿੱਤੀ ਵਧਾਈ, ਦੇਖੋ ਵੀਡੀਓ
ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਆਈ ਖੁਸ਼ੀ, ਸਿੰਗਰ ਜੌਰਡਨ ਸੰਧੂ ਬਣੇ ਪਿਤਾ, ਨੂਰ ਜ਼ੋਰਾ ਨੇ ਬੋਲੀਆਂ ਪਾ ਦਿੱਤੀ ਵਧਾਈ, ਦੇਖੋ ਵੀਡੀਓ
Punjab News: ਪੰਜਾਬ ਦੇ ਕਿਸਾਨ ਫਸਲਾਂ ਨੂੰ ਪਾਈ ਜਾ ਰਹੇ ਨਕਲੀ ਖਾਦਾਂ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
Punjab News: ਪੰਜਾਬ ਦੇ ਕਿਸਾਨ ਫਸਲਾਂ ਨੂੰ ਪਾਈ ਜਾ ਰਹੇ ਨਕਲੀ ਖਾਦਾਂ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ
US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ
Embed widget