ਗੂਗਲ ਨੂੰ ਲੱਗਿਆ 3.25 ਮਿਲੀਅਨ ਡਾਲਰ ਦਾ ਜ਼ੁਰਮਾਨਾ, ਜਾਣੇ ਕਿਸ ਨੇ ਲਾਇਆ ਭਾਰੀ ਜ਼ੁਰਮਾਨਾ
Google Penalty: ਇੱਕ ਅਮਰੀਕੀ ਜੱਜ ਨੇ ਪਿਛਲੇ ਸਾਲ ਅਗਸਤ ਵਿੱਚ ਫੈਸਲਾ ਸੁਣਾਇਆ ਸੀ ਕਿ ਗੂਗਲ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਹੁਣ ਇਸ ਮਾਮਲੇ ਵਿੱਚ ਗੂਗਲ ਨੂੰ 32.5 ਮਿਲੀਅਨ ਡਾਲਰ ਦਾ ਜ਼ੁਰਮਾਨਾ ਭਰਨਾ ਪਵੇਗਾ। ਜਾਣੋ ਕੀ ਹੈ ਪੂਰਾ ਮਾਮਲਾ।
Google Penalty: ਅਮਰੀਕਾ ਦੀ ਇੱਕ ਅਦਾਲਤ ਨੇ ਗੂਗਲ ਨੂੰ ਕੰਪਨੀ ਦੇ ਸਮਾਰਟ ਸਪੀਕਰ ਪੇਟੈਂਟ ਦੀ ਉਲੰਘਣਾ ਕਰਨ ਲਈ ਹਾਈ-ਟੈਕ ਆਡੀਓ ਤਕਨਾਲੋਜੀ ਕੰਪਨੀ ਸੋਨੋਸ ਨੂੰ $32.5 ਮਿਲੀਅਨ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਸਾਨ ਫਰਾਂਸਿਸਕੋ ਦੀ ਇੱਕ ਜਿਊਰੀ ਨੇ ਇਸ ਕੇਸ ਵਿੱਚ ਪਾਇਆ ਕਿ ਗੂਗਲ ਦੇ ਸਮਾਰਟ ਸਪੀਕਰਾਂ ਅਤੇ ਮੀਡੀਆ ਪਲੇਅਰਾਂ ਨੇ ਸੋਨੋਸ ਦੇ ਦੋ ਪੇਟੈਂਟਾਂ ਵਿੱਚੋਂ ਇੱਕ ਦੀ ਉਲੰਘਣਾ ਕੀਤੀ ਹੈ। ਜੱਜਾਂ ਨੇ ਕਿਹਾ ਕਿ ਗੂਗਲ ਵੇਚੇ ਗਏ 14 ਮਿਲੀਅਨ ਤੋਂ ਵੱਧ ਡਿਵਾਈਸਾਂ ਵਿੱਚੋਂ ਹਰੇਕ ਲਈ $2.30 ਦਾ ਭੁਗਤਾਨ ਕਰੇਗਾ।
ਗੂਗਲ 'ਤੇ ਸੋਨੋਸ ਦੇ ਪੰਜ ਪੇਟੇਂਟ ਦੀ ਉਲੰਘਣਾ ਕਰਨ ਦਾ ਦੋਸ਼ ਹੋਇਆ ਸਾਬਤ
ਪਿਛਲੇ ਸਾਲ ਜਨਵਰੀ ਵਿੱਚ ਇੱਕ ਫੈਸਲੇ ਵਿੱਚ, ਯੂਐਸ ਇੰਟਰਨੈਸ਼ਨਲ ਟਰੇਡ ਕਮਿਸ਼ਨ (ITC) ਨੇ ਕਿਹਾ ਕਿ ਗੂਗਲ ਨੇ ਸਮਾਰਟ ਸਪੀਕਰਾਂ ਨਾਲ ਸਬੰਧਤ ਹਾਈ-ਟੈਕ ਸਪੀਕਰ ਅਤੇ ਆਡੀਓ ਤਕਨਾਲੋਜੀ ਕੰਪਨੀ ਸੋਨੋਸ ਦੇ ਪੰਜ ਪੇਟੇਂਟ ਦੀ ਉਲੰਘਣਾ ਕੀਤੀ ਹੈ।
ਸੋਨੋਸ ਨੇ ਗੂਗਲ ਦੇ ਪ੍ਰੋਡਕਟਸ 'ਤੇ ਰੋਕ ਲਗਾਉਣ ਦੀ ਕੀਤੀ ਅਪੀਲ
ਇੱਕ ਅਮਰੀਕੀ ਜੱਜ ਨੇ ਪਿਛਲੇ ਸਾਲ ਅਗਸਤ ਵਿੱਚ ਫੈਸਲਾ ਸੁਣਾਇਆ ਸੀ ਕਿ ਗੂਗਲ ਨੇ ਸੋਨੋਸ ਪੇਟੇਂਟ ਦੀ ਉਲੰਘਣਾ ਕੀਤੀ ਹੈ। ਜਨਵਰੀ 2020 ਵਿੱਚ ਸੋਨੋਸ ਨੇ ਪਹਿਲੇ ਤਕਨੀਕੀ ਦਿੱਗਜ ਗੂਗਲ 'ਤੇ ਉਸ ਦੇ ਵਾਇਰਲੈੱਸ ਸਪੀਕਰ ਡਿਜ਼ਾਈਨ ਦੀ ਕਥਿਤ ਤੌਰ ‘ਤੇ ਨਕਲ ਕਰਨ ਲਈ ਮੁਕੱਦਮਾ ਦਰਜ ਕੀਤਾ। ਆਈਟੀਸੀ ਨੂੰ ਗੂਗਲ ਉਤਪਾਦਾਂ ਜਿਵੇਂ ਕਿ ਲੈਪਟਾਪ, ਫੋਨ ਅਤੇ ਸਪੀਕਰਾਂ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: Mid Day Meal: ਦਾਲ 'ਚੋਂ ਮਿਲੀ ਮਰੀ ਹੋਈ ਕਿਰਲੀ, 35 ਬੱਚਿਆਂ ਦੀ ਵਿਗੜੀ ਸਿਹਤ
ਸੋਨੋਸ ਦੇ ਸੀਈਓ ਪੈਟ੍ਰਿਕ ਨੇ ਦਿੱਤੀ ਗਵਾਹੀ
ਸੋਨੋਸ ਦੇ ਸੀਈਓ ਪੈਟਰਿਕ ਸਪੈਂਸ ਨੇ ਯੂਐਸ ਹਾਊਸ ਐਂਟੀਟਰਸਟ ਕਮੇਟੀ ਦੇ ਸਾਹਮਣੇ ਗਵਾਹੀ ਦਿੱਤੀ ਕਿ ਗੂਗਲ ਨੇ ਕੰਪਨੀ ਨੂੰ ਅਮੇਜ਼ਨ ਦੇ ਅਲੈਕਸਾ ਅਤੇ ਗੂਗਲ ਅਸਿਸਟੈਂਟ ਦੋਵਾਂ ਨੂੰ ਇੱਕੋ ਸਮੇਂ ਐਕਟੀਵੇਟ ਕਰਨ ਤੋਂ ਰੋਕਿਆ। ਗੂਗਲ ਨੇ ਕਿਹਾ ਸੀ, ਸਾਨੂੰ ਉਮੀਦ ਨਹੀਂ ਹੈ ਕਿ ਸਾਡੇ ਉਤਪਾਦਾਂ ਨੂੰ ਇੰਪੋਰਟ ਕਰਨ ਜਾਂ ਵੇਚਣ ਦੀ ਸਾਡੀ ਸਮਰੱਥਾ 'ਤੇ ਕੋਈ ਅਸਰ ਪਵੇਗਾ।
ਗੂਗਲ ਨੇ ਕੀਤਾ ਵਿਰੋਧ
ਸੋਨੋਸ ਨੇ ਗੂਗਲ 'ਤੇ ਕੁੱਲ 100 ਪੇਟੇਂਟ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਗੂਗਲ ਨੇ ਹਮੇਸ਼ਾ ਕਿਹਾ ਹੈ ਕਿ ਇਸ ਦੀ ਤਕਨਾਲੋਜੀ ਸੁਤੰਤਰ ਤੌਰ 'ਤੇ ਵਿਕਸਤ ਕੀਤੀ ਗਈ ਸੀ ਅਤੇ ਸੋਨੋਸ ਤੋਂ ਕਾਪੀ ਨਹੀਂ ਕੀਤੀ ਗਈ ਸੀ। ਤਕਨੀਕੀ ਦਿੱਗਜ ਨੇ ਸੋਨੋਸ 'ਤੇ ਵੀ ਮੁਕੱਦਮਾ ਕੀਤਾ, ਦੋਸ਼ ਲਾਇਆ ਕਿ ਕੰਪਨੀ ਨੇ ਸਮਾਰਟ ਸਪੀਕਰਾਂ ਅਤੇ ਵੌਇਸ ਕੰਟਰੋਲ ਤਕਨਾਲੋਜੀ ਦੇ ਪੇਟੇਂਟ ਦੀ ਉਲੰਘਣਾ ਕੀਤੀ ਹੈ।
ਇਹ ਵੀ ਪੜ੍ਹੋ: New Parliament Inauguration Live: PM ਮੋਦੀ ਐਤਵਾਰ ਨੂੰ ਨਵੇਂ ਸੰਸਦ ਭਵਨ ਦਾ ਕਰਨਗੇ ਉਦਘਾਟਨ... ਜਾਣੋ ਕਿੱਥੇ ਦੇਖ ਸਕਦੇ ਹੋ ਲਾਈਵ