ਮਹਿੰਗਾਈ ਦਾ ਇੱਕ ਹੋਰ ਝਟਕਾ, ਗੈਸ ਦੀਆਂ 62 ਫੀਸਦ ਵਧੀਆਂ ਕੀਮਤਾਂ
ਸਰਕਾਰ ਨੇ ਘਰੇਲੂ ਨੈਚਰਲ ਗੈਸਾਂ ਦੇ ਰੇਟ ਨੂੰ ਅਕਤੂਬਰ 2021 ਤੋਂ ਮਾਰਚ 2022 ਤਕ ਲਈ ਵਧਾ ਕੇ 2.90 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ ਕਰ ਦਿੱਤਾ ਹੈ।
ਨਵੀਂ ਦਿੱਲੀ: ਆਮ ਆਦਮੀ ਨੂੰ ਮਹਿੰਗਾਈ ਦਾ ਇੱਕ ਹੋਰ ਕਰੰਟ ਲੱਗ ਸਕਦਾ ਹੈ। ਦਰਅਸਲ ਸਰਕਾਰ ਨੇ ਕੁਦਰਤੀ ਗੈਸ ਦੇ ਭਾਅ 'ਚ 62 ਫੀਸਦ ਦੇ ਵਾਧੇ ਦਾ ਐਲਾਨ ਕੀਤਾ ਹੈ। ਇਸ ਵਾਧੇ ਨਾਲ ਸ਼ਹਿਰਾਂ 'ਚ ਉਪਯੋਗ ਕੀਤੀ ਜਾਣ ਵਾਲੀ ਸੀਐਨਜੀ ਤੇ ਪੀਐਨਜੀ ਜਿਹੀਆਂ ਗੈਸਾਂ ਦੀ ਕੀਮਤ ਵਧ ਸਕਦੀ ਹੈ।
ਅਕਤੂਬਰ ਤੋਂ ਮਾਰਚ ਤਕ ਲਈ ਵਧੀ ਕੀਮਤ
ਸਰਕਾਰ ਨੇ ਘਰੇਲੂ ਨੈਚਰਲ ਗੈਸਾਂ ਦੇ ਰੇਟ ਨੂੰ ਅਕਤੂਬਰ 2021 ਤੋਂ ਮਾਰਚ 2022 ਤਕ ਲਈ ਵਧਾ ਕੇ 2.90 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ ਕਰ ਦਿੱਤਾ ਹੈ। ਇਸ ਦੇ ਗਹਿਰੇ ਸਮੁੰਦਰ 'ਤੇ ਜ਼ਿਆਦਾ ਦਬਾਅ ਦੇ ਨਾਲ ਜ਼ਿਆਦਾ ਤਾਪਮਾਨ ਜਿਹੀਆਂ ਥਾਵਾਂ ਤੋਂ ਬੇਹੱਦ ਮੁਸ਼ਕਲ ਨਾਲ ਕੱਢੀਆਂ ਜਾਣ ਵਾਲੀਆਂ ਨੈਚੂਰਲ ਗੈਸ ਦੀਆਂ ਕੀਮਤਾਂ 6.13 ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ ਕਰ ਦਿੱਤਾ ਹੈ। ਇਹ ਪਿਛਲੇ 6 ਮਹੀਨਿਆਂ 'ਚ 3.63 ਡਾਲਰ ਪ੍ਰਤੀ ਮਿਲੀਅਨ ਬ੍ਰਟਿਸ਼ ਥਰਮਲ ਯੂਨਿਟ ਸੀ।
ਤੇਜ਼ੀ ਨਾਲ ਵਧਣਗੇ ਫਰਟੀਲਾਇਜਲ, ਸੀਐਨਜੀ ਤੇ ਪੀਐਨਜੀ ਦੇ ਰੇਟ
ਸਰਕਾਰ ਦੇ ਕੀਮਤ ਵਧਾਉਣ ਦੇ ਫੈਸਲੇ ਨਾਲ ਸੀਐਨਜੀ, ਪੀਐਨਜੀ ਤੇ ਫਰਟੀਲਾਇਜਰ ਦੇ ਭਾਅ 'ਚ ਤੇਜ਼ੀ ਨਾਲ ਉਛਾਲ ਆ ਸਕਦਾ ਹੈ। ਕਿਉਂਕਿ ਨੈਚੂਰਲ ਗੈਸ ਦਾ ਇਸਤੇਮਾਲ ਕਰਕੇ ਫਰਟੀਲਾਇਜਰ, ਬਿਜਲੀ ਉਤਪਾਦਨ 'ਤੇ ਸੀਐਨਜੀ ਗੈਸ ਤਿਆਰ ਕੀਤੀ ਜਾਂਦੀ ਹੈ।
ਕੁਦਰਤੀ ਗੈਸ ਦੀਆਂ ਕੀਮਤਾਂ ਤੇਲ ਤੇ ਕੁਦਰਤੀ ਗੈਸ ਕੌਰਪ ਲਿਮਟਿਡ ਤੇ ਆਇਲ ਇੰਡੀਆ ਲਿਮਟਿਡ ਜਿਹੇ ਰਾਜਾਂ ਵੱਲੋਂ ਸੰਚਾਲਿਤ ਉਤਪਾਦਕਾਂ ਦੀ ਕਮਾਈ ਨੂੰ ਪ੍ਰਭਾਵਿਤ ਕਰਦੀ ਹੈ। ਇਹ ਅਜਿਹਾ ਮੁੱਲ ਹੈ ਜੋ ਰਿਲਾਇੰਸ ਇੰਡਸਟਰੀਜ਼ ਲਿਮਟਿਡ 'ਚ ਉਸ ਦੇ ਸਹਿਯੋਗੀ ਬੀਪੀ ਪੀਐਲਸੀ ਕੇਜੀ-ਡੀ6 ਜਿਹੇ ਗਹਿਰੇ ਸਮੁੰਦਰ ਦੇ ਬਲੌਕ ਤੋਂ ਪੈਦਾ ਹੋਣ ਵਾਲੀ ਗੈਸ ਦੇ ਲਈ ਹੱਕਦਾਰ ਹਨ। ਮੁੰਬਈ ਜਿਹੇ ਸ਼ਹਿਰਾਂ 'ਚ ਸੀਐਨਜੀ ਤੇ ਪਾਇਪ ਦੇ ਜ਼ਰੀਏ ਆਪੂਰਤੀ ਹੋਣ ਵਾਲੀ ਰਸੋਈ ਗੈਸ ਦੀਆਂ ਕੀਮਤਾਂ 'ਚ 10-11 ਫੀਸਦ ਦਾ ਵਾਧਾ ਹੋਵੇਗਾ।
ਆਮ ਇਨਸਾਨ ਨੂੰ ਹੋਵੇਗੀ ਬਹੁਤ ਪ੍ਰੇਸ਼ਾਨੀ
ਸਰਕਾਰ ਵੱਲੋਂ ਨੈਚੂਰਲ ਗੈਸ ਦੇ ਭਾਅ ਵਧਾਉਣ ਵਾਲੇ ਇਸ ਕਦਮ ਤੋਂ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਵੇਗੀ ਕਿਉਂਕਿ ਨੈਚੂਰਲ ਗੈਸ ਦਾ ਪ੍ਰਯੋਗ ਕਈ ਸਥਾਨਾਂ 'ਤੇ ਹੁੰਦਾ ਹੈ। ਨੈਚੂਰਲ ਗੈਸ ਨਾਲ ਸੀਐਨਜੀ ਦਾ ਨਿਰਮਾਣ ਹੁੰਦਾ ਹੈ। ਹੁਣ ਇਸ ਦੇ ਭਾਅ ਵਧਣ ਨਾਲ ਸੀਐਨਜੀ ਦੇ ਭਾਅ ਵੀ ਬਹੁਤ ਜਲਦ ਵਧ ਜਾਣਗੇ। ਇਸ ਤੋਂ ਇਲਾਵਾ ਇਸ ਦੇ ਕਾਰਨ ਬਿਜਲੀ ਦੇ ਬਿੱਲ 'ਤੇ ਵੀ ਪਵੇਗਾ ਕਿਉਂਕਿ ਨੈਚੂਰਲ ਗੈਸ ਨਾਲ ਬਿਜਲੀ ਦਾ ਉਤਪਾਦਨ ਵੀ ਕੀਤਾ ਜਾਂਦਾ ਹੈ।