ਪੜਚੋਲ ਕਰੋ
Advertisement
ਪਿਆਜ਼-ਆਲੂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ਾਂ ਦੇ ਮੱਦੇਨਜ਼ਰ ਸਰਕਾਰ ਹਜ਼ਾਰਾਂ ਟਨ ਪਿਆਜ਼ ਅਤੇ ਆਲੂ ਕਰੇਗੀ ਦਰਾਮਦ
ਪਿਆਜ਼ ਦੇ ਬੀਜਾਂ ਦੀ ਘਾਟ ਨਾ ਹੋਏ ਇਸ ਲਈ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਗਈ ਹੈ। ਥੋਕ ਵਪਾਰੀਆਂ ਲਈ 25 ਟਨ ਅਤੇ ਪ੍ਰਚੂਨ ਵਪਾਰੀਆਂ ਲਈ 2 ਟਨ ਸਟੌਕ ਦੀ ਸੀਮਾ ਹੈ।
ਨਵੀਂ ਦਿੱਲੀ: ਸਰਕਾਰ ਨੇ ਉਨ੍ਹਾਂ ਨੂੰ ਪਿਆਜ਼ ਅਤੇ ਆਲੂ ਦੀਆਂ ਕੀਮਤਾਂ ਦੇ ਅਧਾਰ 'ਤੇ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਆਲੂ ਦੀਆਂ ਕੀਮਤਾਂ 40 ਤੋਂ 50 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈਆਂ ਹਨ ਜਦੋਂਕਿ ਪਿਆਜ਼ ਦੇ ਭਾਅ 65 ਤੋਂ 70 ਰੁਪਏ ਤੱਕ ਪਹੁੰਚ ਗਏ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਹੁਣ ਭੂਟਾਨ ਤੋਂ 30 ਹਜ਼ਾਰ ਟਨ ਆਲੂ ਮੰਗਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ 25 ਹਜ਼ਾਰ ਟਨ ਪਿਆਜ਼ ਮੰਗਿਆ ਜਾਵੇਗਾ। ਹਾਲਾਂਕਿ, ਸਰਕਾਰ ਨੇ ਇਹ ਨਹੀਂ ਦੱਸਿਆ ਕਿ ਪਿਆਜ਼ ਕਿੱਥੋਂ ਮੰਗਵਾਇਆ ਜਾਵੇਗਾ।
ਖਪਤਕਾਰ ਮਾਮਲੇ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਸੱਤ ਹਜ਼ਾਰ ਟਨ ਪਿਆਜ਼ ਆ ਚੁੱਕਾ ਹੈ। ਦੀਵਾਲੀ ਤਕ 25,000 ਟਨ ਪਿਆਜ਼ ਆਉਣ ਦੀ ਉਮੀਦ ਹੈ। ਇਸਦੇ ਨਾਲ ਹੀ ਨਵੀਂ ਫਸਲ ਵੀ ਮਾਰਕੀਟ ਵਿੱਚ ਆ ਰਹੀ ਹੈ। ਸਰਕਾਰ ਨੇ ਇਸ ਤੋਂ 23 ਅਕਤੂਬਰ ਤੋਂ ਪਿਆਜ਼ 'ਤੇ ਸਟਾਕ ਲਿਮਟ ਲਗਾ ਦਿੱਤੀ ਸੀ। ਥੋਕ ਵਪਾਰੀਆਂ ਲਈ 25 ਟਨ ਅਤੇ ਪ੍ਰਚੂਨ ਵਪਾਰੀਆਂ ਲਈ 2 ਟਨ ਸਟੈਕ ਦੀ ਲਿਮੀਟ ਤੈਅ ਕੀਤੀ ਗਈ ਹੈ।
ਗਾਇਕ ਲੈਂਬਰ ਹੁਸੈਨਪੂਰੀ ਨਾਲ ਖਾਸ ਗੱਲ ਬਾਤ, ਜਲਦ ਨਵਾਂ Beat Song ਰਿਲੀਜ਼ ਕਰਨਗੇ ਲੈਂਬਰ
ਸਥਿਤੀ ਨੂੰ ਨਿਯੰਤਰਿਤ ਕਰਨ ਲਈ ਨੈਫੇਡ ਦੀ ਪਹਿਲ:
ਸਰਕਾਰ ਨੇ ਪਿਛਲੇ ਸੀਜ਼ਨ ਤੋਂ ਪਿਆਜ਼ ਦਾ ਭੰਡਾਰ ਸ਼ੁਰੂ ਕੀਤਾ ਸੀ ਤਾਂ ਜੋ ਕੀਮਤਾਂ ਵਿੱਚ ਵਾਧੇ ਦੇ ਸਮੇਂ ਵਾਧੂ ਸਟਾਕ ਬਾਜ਼ਾਰ ਵਿੱਚ ਪੇਸ਼ ਕੀਤਾ ਜਾ ਸਕੇ। ਪਿਛਲੇ ਸਾਲ ਨੈਫੇਡ ਨੇ ਪਿਆਜ਼ ਦਾ 57 ਹਜ਼ਾਰ ਟਨ ਭੰਡਾਰ ਕੀਤਾ ਸੀ। ਪਰ ਇਸ ਚੋਂ 30 ਹਜ਼ਾਰ ਟਨ ਪਿਆਜ਼ ਖਰਾਬ ਹੋ ਚੁੱਕਿਆ ਸੀ। ਪਰ ਇਸ ਵਾਰ ਸਥਿਤੀ ਠੀਕ ਹੈ।
ਇਸ ਵਾਰ ਨੈਫੇਡ ਨੇ ਇੱਕ ਲੱਖ ਟਨ ਪਿਆਜ਼ ਭੰਡਾਰ ਕੀਤਾ ਸੀ, ਜਿਸ ਚੋਂ ਸਿਰਫ 25 ਹਜ਼ਾਰ ਟਨ ਪਿਆਜ਼ ਹਾ ਖ਼ਰਾਬ ਹੋਇਆ। ਇਸ ਦੌਰਾਨ ਪਿਆਜ਼ ਦੀਆਂ ਕੀਮਤਾਂ ਵਿਚ ਵਾਧੇ ਦੇ ਨਾਲ ਕੇਰਲ, ਅਸਾਮ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਲਕਸ਼ਦੀਪ ਤੋਂ 35 ਹਜ਼ਾਰ ਟਨ ਪਿਆਜ਼ ਦੇ ਆਰਡਰ ਮਿਲੀਆ ਹੈ। ਨੈਫੇਡ ਸੂਬਿਆਂ ਨੂੰ 26 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪਿਆਜ਼ ਦੇ ਰਿਹਾ ਹੈ।
ਤੁਰਕੀ 'ਚ ਸ਼ਕਤੀਸ਼ਾਲੀ ਭੂਚਾਲ ਨਾਲ 17 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ, ਇਮਾਰਤਾਂ ਤਬਾਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement