EPFO: ਸਰਕਾਰ ਨੇ PF ਖਾਤੇ 'ਚ ਟ੍ਰਾਂਸਫਰ ਕੀਤਾ ਵਿਆਜ ਦਾ ਪੈਸਾ, ਐਡਵਾਂਸ ਕਢਵਾਉਣਾ ਲਈ ਅਪਣਾਓ ਇਹ ਤਰੀਕਾ
ਜੇਕਰ ਤੁਸੀਂ ਵੀ PF ਦੇ ਪੈਸੇ ਕਢਵਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ PF ਦਾ ਪੈਸਾ ਐਡਵਾਂਸ ਕਿਵੇਂ ਕਢਵਾ ਸਕਦੇ ਹੋ। ਤੁਸੀਂ ਆਪਣੇ ਕਰਮਚਾਰੀ ਭਵਿੱਖ ਫੰਡ (EPF) ਤੋਂ 1 ਲੱਖ ਰੁਪਏ ਤੱਕ ਐਡਵਾਂਸ ਕਢਵਾ ਸਕਦੇ ਹੋ।
ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਈਪੀਐਫਓ ਵਲੋਂ ਪ੍ਰੋਵੀਡੈਂਟ ਫੰਡ (PF) ਦੇ ਗਾਹਕਾਂ ਨੂੰ ਪੀਐਫ ਦਾ ਵਿਆਜ ਟ੍ਰਾਂਸਫਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਵੀ ਤਿਉਹਾਰ ਤੋਂ ਪਹਿਲਾਂ PF ਦੇ ਪੈਸੇ ਕਢਵਾਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ PF ਐਡਵਾਂਸ ਕਿਵੇਂ ਕਢਵਾ ਸਕਦੇ ਹੋ।
ਹੁਣ ਤੁਸੀਂ ਆਪਣੇ ਕਰਮਚਾਰੀ ਭਵਿੱਖ ਫੰਡ (EPF) ਤੋਂ 1 ਲੱਖ ਰੁਪਏ ਐਡਵਾਂਸ ਕਢਵਾ ਸਕਦੇ ਹੋ।ਤੁਸੀਂ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਦੌਰਾਨ ਇਹ ਪੈਸੇ ਕਢਵਾ ਸਕਦੇ ਹੋ।
ਪਹਿਲਾਂ ਵੀ ਤੁਸੀਂ ਮੈਡੀਕਲ ਐਮਰਜੈਂਸੀ ਦੇ ਸਮੇਂ ਈਪੀਐਫ ਤੋਂ ਪੈਸੇ ਕਢਵਾ ਸਕਦੇ ਹੋ, ਪਰ ਇਹ ਮੈਡੀਕਲ ਬਿੱਲ ਜਮ੍ਹਾ ਕਰਨ ਤੋਂ ਬਾਅਦ ਉਪਲਬਧ ਸੀ।ਇਸ ਦੇ ਨਾਲ ਹੀ ਨਵੀਂ ਮੈਡੀਕਲ ਐਡਵਾਂਸ ਸੇਵਾ ਪਹਿਲਾਂ ਦੀ ਪ੍ਰਣਾਲੀ ਨਾਲੋਂ ਵੱਖਰੀ ਹੈ। ਇਸ ਵਿੱਚ ਤੁਹਾਨੂੰ ਕੋਈ ਬਿੱਲ ਨਹੀਂ ਦੇਣਾ ਪਵੇਗਾ। ਤੁਹਾਨੂੰ ਬੱਸ ਅਪਲਾਈ ਕਰਨਾ ਹੈ ਅਤੇ 3 ਦਿਨਾਂ ਦੀ ਬਜਾਏ, ਹੁਣ ਸਿਰਫ 1 ਘੰਟੇ ਦੇ ਅੰਦਰ ਪੈਸੇ ਤੁਹਾਡੇ ਖਾਤੇ ਵਿੱਚ ਟ੍ਰਾਂਸਫਰ ਹੋ ਜਾਣਗੇ।
ਪੈਸੇ ਕਢਵਾਉਣ ਦਾ ਤਰੀਕਾ
ਇਸਦੇ ਲਈ ਤੁਹਾਨੂੰ ਪਹਿਲਾਂ epfindia.gov.in ਵੈੱਬਸਾਈਟ 'ਤੇ ਜਾਣਾ ਹੋਵੇਗਾ।
ਵੈੱਬਸਾਈਟ ਦੇ ਹੋਮ ਪੇਜ 'ਤੇ ਉੱਪਰ ਸੱਜੇ ਕੋਨੇ 'ਤੇ ਔਨਲਾਈਨ ਐਡਵਾਂਸ ਕਲੇਮ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ unifiedportalmem.epfindia.gov.
ਆਨਲਾਈਨ ਸੇਵਾਵਾਂ 'ਤੇ ਜਾਓ। ਇਸ ਤੋਂ ਬਾਅਦ ਕਲੇਮ ਫਾਰਮ 31, 19, 10 ਸੀ ਅਤੇ 10 ਡੀ ਭਰੋ।
ਆਪਣੇ ਬੈਂਕ ਖਾਤੇ ਦੇ ਆਖਰੀ 4 ਅੰਕ ਦਰਜ ਕਰੋ ਅਤੇ ਪੁਸ਼ਟੀ ਕਰੋ।
ਆਨਲਾਈਨ ਦਾਅਵੇ ਲਈ ਅੱਗੇ ਵਧਣ 'ਤੇ ਕਲਿੱਕ ਕਰੋ।
ਡਰਾਪ ਡਾਊਨ ਤੋਂ ਪੀਐਫ ਐਡਵਾਂਸ ਚੁਣੋ।
ਪੈਸੇ ਕਢਵਾਉਣ ਦਾ ਕਾਰਨ ਚੁਣੋ। ਰਕਮ ਦਾਖਲ ਕਰੋ ਅਤੇ ਚੈੱਕ ਦੀ ਸਕੈਨ ਕੀਤੀ ਕਾਪੀ ਅੱਪਲੋਡ ਕਰੋ। ਫਿਰ ਆਪਣਾ ਪਤਾ ਦਰਜ ਕਰੋ।
Get Aadhaar OTP 'ਤੇ ਕਲਿੱਕ ਕਰੋ ਅਤੇ ਆਧਾਰ ਲਿੰਕਡ ਮੋਬਾਈਲ 'ਤੇ ਹਾਸਲ OTP ਦਰਜ ਕਰੋ।
ਇਹ ਤੁਹਾਡਾ ਦਾਅਵਾ ਦਾਇਰ ਕਰੇਗਾ। PF ਕਲੇਮ ਦੇ ਪੈਸੇ ਇੱਕ ਘੰਟੇ ਵਿੱਚ ਤੁਹਾਡੇ ਖਾਤੇ ਵਿੱਚ ਆ ਜਾਣਗੇ।
ਜੇਕਰ ਪੈਸਾ ਨਹੀਂ ਆਉਂਦਾ ਤਾਂ ਚਿੰਤਾ ਨਾ ਕਰੋ
ਹੁਣ ਤੱਕ ਬਹੁਤ ਸਾਰੇ ਖਾਤਾ ਧਾਰਕਾਂ ਨੂੰ ਵਿਆਜ ਦੇ ਪੈਸੇ ਨਹੀਂ ਮਿਲੇ ਹਨ ਪਰ ਉਮੀਦ ਹੈ ਕਿ ਜਲਦੀ ਹੀ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਆ ਜਾਣਗੇ।ਅਸਲ ਵਿੱਚ ਵਿਆਜ ਦੀ ਰਕਮ ਜ਼ੋਨ-ਵਾਰ ਕ੍ਰੈਡਿਟ ਹੋਣ ਕਾਰਨ ਕਈ ਵਾਰ ਵੱਖ-ਵੱਖ ਜ਼ੋਨਾਂ ਵਿੱਚ ਪੈਸੇ ਕ੍ਰੈਡਿਟ ਹੋਣ ਵਿੱਚ ਸਮਾਂ ਲੱਗ ਜਾਂਦਾ ਹੈ।
ਇੰਨੇ ਵਿਆਜ ਦੇ ਪੈਸੇ ਆ ਗਏ ਹਨ
ਦੱਸ ਦਈਏ ਕਿ ਸਰਕਾਰ ਨੇ ਵਿੱਤੀ ਸਾਲ 2020-21 ਲਈ ਪੀਐੱਫ 'ਤੇ 8.5 ਫੀਸਦੀ ਵਿਆਜ ਟਰਾਂਸਫਰ ਕਰਨ ਦੇ ਪ੍ਰਸਤਾਵ ਨੂੰ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਸੀ ਕਿਰਤ ਮੰਤਰਾਲੇ ਨੇ ਵੀ ਇਸ ਫੈਸਲੇ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ। ਹੁਣ EPFO ਗਾਹਕਾਂ ਦੇ ਖਾਤਿਆਂ 'ਚ 8.5 ਫੀਸਦੀ ਵਿਆਜ ਜਮ੍ਹਾ ਕਰ ਰਿਹਾ ਹੈ।
ਮਿਸਡ ਕਾਲ ਰਾਹੀਂ ਬੈਲੇਂਸ ਚੈੱਕ ਕਰੋ
ਜੇਕਰ ਤੁਸੀਂ ਚਾਹੋ ਤਾਂ ਮਿਸਡ ਕਾਲ ਰਾਹੀਂ ਵੀ ਆਪਣਾ EPF ਬੈਲੇਂਸ ਜਾਣ ਸਕਦੇ ਹੋ। ਇਸਦੇ ਲਈ, ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 011 22901406 'ਤੇ ਮਿਸਡ ਕਾਲ ਕਰਨੀ ਪਵੇਗੀ।