GST on Crematorium Services: ਕੀ ਸਸਕਾਰ ਸੇਵਾਵਾਂ 'ਤੇ ਵੀ ਲੱਗੇਗਾ ਜੀਐਸਟੀ? ਸਰਕਾਰ ਵੱਲੋਂ ਮਿਲਿਆ ਇਹ ਜਵਾਬ, ਜਾਣੋ ਕੀ...
GST on Crematorium Services: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਸੰਦੇਸ਼ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੁਆਰਾ 'ਸਸਕਾਰ ਸੇਵਾਵਾਂ 'ਤੇ 18 ਫ਼ੀਸਦੀ ਜੀਐਸਟੀ' ਲਾਇਆ ਗਿਆ ਹੈ। ਕੀ ਇਹ ਸੱਚ ਹੈ? ਇੱਥੇ ਜਾਣੋ
GST on Crematorium Services: ਜੀਐਸਟੀ ਦੀਆਂ ਹਾਲ ਹੀ ਵਿੱਚ ਸੋਧੀਆਂ ਗਈਆਂ ਦਰਾਂ ਤੋਂ ਬਾਅਦ, ਕਈ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਸਰਕਾਰ ਨੇ ਅੰਤਿਮ-ਸੰਸਕਾਰ, ਦਫ਼ਨਾਉਣ, ਸਸਕਾਰ ਜਾਂ ਮੁਰਦਾਘਰ ਸੇਵਾਵਾਂ 'ਤੇ ਜੀਐਸਟੀ ਲਾਇਆ ਹੈ ਅਤੇ ਉਹ ਵੀ 18 ਫ਼ੀਸਦੀ ਦੀ ਉੱਚੀ ਦਰ ਨਾਲ। ਹਾਲਾਂਕਿ, ਸਰਕਾਰ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ।
ਕੀ ਹੈ ਵਾਇਰਲ ਹੋ ਰਹੇ ਮੈਸੇਜ 'ਚ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਸੰਦੇਸ਼ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ 'ਸਸਕਾਰ ਸੇਵਾਵਾਂ 'ਤੇ 18 ਫੀਸਦੀ ਜੀਐਸਟੀ' ਲਾਇਆ ਗਿਆ ਹੈ। ਇਸ ਦੇ ਤਹਿਤ ਅੰਤਿਮ ਸੰਸਕਾਰ, ਦਫ਼ਨਾਉਣ, ਸਸਕਾਰ ਜਾਂ ਮੁਰਦਾਘਰ ਸੇਵਾਵਾਂ 'ਤੇ 18 ਫੀਸਦੀ ਜੀਐੱਸਟੀ ਜਾਣੋ PIB ਫੈਕਟ ਚੈਕ ਦਾ ਇਸ ਬਾਰੇ ਕੀ ਕਹਿਣਾ ਹੈ।
Claim: There will be 18% GST on Crematorium Services.#PIBFactCheck
— PIB Fact Check (@PIBFactCheck) July 20, 2022
▶️This claim is #Misleading.
▶️There is no GST on funeral, burial, crematorium, or mortuary services.
▶️In this reference GST @ 18% is only applicable for work contracts and not the services. pic.twitter.com/7HE2MPMs1s
PIB ਤੱਥ ਜਾਂਚ ਵਿੱਚ ਕੀ ਹੈ?
ਪੀਆਈਬੀ ਫੈਕਟ ਚੈਕ ਨੇ ਕੇਂਦਰ ਸਰਕਾਰ ਵੱਲੋਂ ਸਸਕਾਰ ਸੇਵਾਵਾਂ 'ਤੇ 18 ਫੀਸਦੀ ਜੀਐਸਟੀ ਲਗਾਉਣ ਦੀਆਂ ਖ਼ਬਰਾਂ ਨੂੰ ਫਰਜ਼ੀ ਕਰਾਰ ਦਿੱਤਾ ਹੈ। ਪੀਆਈਬੀ ਫੈਕਟ ਚੈਕ ਨੇ ਟਵੀਟ ਕਰਕੇ ਸਪੱਸ਼ਟ ਕੀਤਾ ਹੈ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਅੰਤਿਮ ਸੰਸਕਾਰ, ਦਫ਼ਨਾਉਣ, ਸਸਕਾਰ ਜਾਂ ਮੁਰਦਾਘਰ ਸੇਵਾਵਾਂ 'ਤੇ ਕੋਈ ਜੀਐਸਟੀ ਨਹੀਂ ਹੈ। ਲਗਭਗ 18 ਫ਼ੀਸਦੀ ਜੀਐਸਟੀ ਸਿਰਫ ਕੰਮ ਦੇ ਠੇਕਿਆਂ 'ਤੇ ਲਾਗੂ ਹੁੰਦਾ ਹੈ, ਸੇਵਾਵਾਂ 'ਤੇ ਕੋਈ ਜੀਐਸਟੀ ਨਹੀਂ ਲਾਇਆ ਜਾਂਦਾ ਹੈ।
ਤੁਸੀਂ ਵੀ ਤੱਥਾਂ ਦੀ ਕਰ ਸਕਦੇ ਹੋ ਜਾਂਚ
ਜੇ ਤੁਹਾਡੇ ਕੋਲ ਵੀ ਅਜਿਹਾ ਕੋਈ ਸੰਦੇਸ਼ ਆਉਂਦਾ ਹੈ, ਤਾਂ ਤੁਸੀਂ ਉਸ ਦੀ ਸੱਚਾਈ ਦਾ ਪਤਾ ਲਗਾਉਣ ਲਈ PIB ਰਾਹੀਂ ਤੱਥਾਂ ਦੀ ਜਾਂਚ ਕਰਵਾ ਸਕਦੇ ਹੋ। ਇਸਦੇ ਲਈ ਤੁਹਾਨੂੰ ਅਧਿਕਾਰਤ ਲਿੰਕ https://factcheck.pib.gov.in/ 'ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ, ਤੁਸੀਂ ਵੀਡੀਓ ਨੂੰ WhatsApp ਨੰਬਰ +918799711259 ਜਾਂ ਈਮੇਲ: pibfactcheck@gmail.com 'ਤੇ ਵੀ ਭੇਜ ਸਕਦੇ ਹੋ।