Petrol Diesel Price: ਇੱਥੇ ਦੇ ਲੋਕਾਂ ਦੀ ਤਾਂ ਬੱਲੇ-ਬੱਲੇ! ਇੱਕ ਕੱਪ ਚਾਹ ਦੀ ਕੀਮਤ 'ਚ ਮਿਲਦਾ 4 ਲੀਟਰ ਪੈਟਰੋਲ
Petrol Diesel Price: ਅੱਜ ਭਾਰਤ ਵਿੱਚ ਸਭ ਤੋਂ ਸਸਤਾ ਪੈਟਰੋਲ ਪੋਰਟ ਬਲੇਅਰ ਵਿੱਚ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
Petrol Diesel Price: ਜੇਕਰ ਤੁਹਾਨੂੰ ਚਾਹ ਦੇ ਕੱਪ ਦੀ ਕੀਮਤ 'ਚ ਚਾਰ ਲੀਟਰ ਤੋਂ ਵੱਧ ਪੈਟਰੋਲ ਮਿਲਦਾ ਹੈ ਤਾਂ ਤੁਹਾਡੇ ਤਾਂ ਮਜੇ ਹੋ ਜਾਣਗੇ। ਅੱਜ ਦੁਨੀਆ ਵਿੱਚ ਸਭ ਤੋਂ ਸਸਤੇ ਪੈਟਰੋਲ ਦੀ ਕੀਮਤ 2.5 ਰੁਪਏ ਤੋਂ ਘੱਟ ਹੈ ਅਤੇ ਸਾਡੇ ਦੇਸ਼ ਵਿੱਚ ਚਾਹ ਦੇ ਕੱਪ ਦੀ ਔਸਤ ਕੀਮਤ 10 ਰੁਪਏ ਹੈ। ਇਸ ਸੰਦਰਭ ਵਿੱਚ ਜਿੱਥੇ ਪੈਟਰੋਲ 2.37 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਉੱਥੇ ਇੱਕ ਕੱਪ ਚਾਹ ਦੀ ਕੀਮਤ 'ਤੇ ਤੁਹਾਨੂੰ 4 ਲੀਟਰ ਤੋਂ ਵੱਧ ਪੈਟਰੋਲ ਮਿਲ ਜਾਵੇਗਾ।
ਅਸੀਂ ਈਰਾਨ ਦੀ ਗੱਲ ਕਰ ਰਹੇ ਹਾਂ। Globalpetrolprices.com 'ਤੇ ਦਿੱਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਇੱਥੇ ਇੱਕ ਲੀਟਰ ਪੈਟਰੋਲ ਦੀ ਕੀਮਤ ਭਾਰਤੀ ਰੁਪਏ ਵਿੱਚ 2.37 ਰੁਪਏ ਹੈ। ਸਭ ਤੋਂ ਮਹਿੰਗਾ ਪੈਟਰੋਲ ਹਾਂਗਕਾਂਗ ਵਿੱਚ ਹੈ। ਇੱਥੇ ਤੁਹਾਨੂੰ ਇੱਕ ਲੀਟਰ ਪੈਟਰੋਲ ਲਈ 258.48 ਰੁਪਏ ਖਰਚ ਕਰਨੇ ਪੈਣਗੇ। ਜਦੋਂ ਕਿ ਸਾਡੇ ਦੇਸ਼ ਵਿੱਚ ਸਭ ਤੋਂ ਮਹਿੰਗਾ ਪੈਟਰੋਲ ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ 113.44 ਰੁਪਏ ਪ੍ਰਤੀ ਲੀਟਰ ਹੈ। ਵੈਸੇ, ਅੱਜ ਭਾਰਤ ਵਿੱਚ ਸਭ ਤੋਂ ਸਸਤਾ ਪੈਟਰੋਲ ਪੋਰਟ ਬਲੇਅਰ ਵਿੱਚ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਦੋਂ ਕਿ ਪਾਕਿਸਤਾਨ ਵਿੱਚ ਇੱਕ ਲੀਟਰ ਪੈਟਰੋਲ ਦੀ ਔਸਤ ਕੀਮਤ 81.66 ਰੁਪਏ (ਭਾਰਤੀ ਕਰੰਸੀ ਵਿੱਚ) ਹੈ।
ਪੈਟਰੋਲ ਅਤੇ ਡੀਜ਼ਲ ਦੇ ਅੱਜ ਦੇ ਰੇਟ: ਸਰਕਾਰੀ ਤੇਲ ਮਾਰਕੀਟਿੰਗ ਪੈਟਰੋਲੀਅਮ ਕੰਪਨੀਆਂ ਨੇ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਜਾਰੀ ਕਰ ਦਿੱਤੇ ਹਨ। 651ਵੇਂ ਦਿਨ ਵੀ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦੂਜੇ ਪਾਸੇ ਬਲੂਮਬਰਗ ਐਨਰਜੀ 'ਤੇ ਦਿੱਤੇ ਗਏ ਤਾਜ਼ਾ ਅਪਡੇਟ ਮੁਤਾਬਕ ਬ੍ਰੈਂਟ ਕਰੂਡ ਦਾ ਅਪ੍ਰੈਲ ਫਿਊਚਰ 81.41 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ। ਉਥੇ ਹੀ, WTI ਕਰੂਡ 76.28 ਡਾਲਰ ਪ੍ਰਤੀ ਬੈਰਲ 'ਤੇ ਹੈ।
ਭਾਰਤ ਨਾਲੋਂ ਨੇਪਾਲ ਵਿੱਚ ਤੇਲ ਬਹੁਤ ਮਹਿੰਗਾ ਹੈ: ਸਾਡੇ ਆਲੇ ਦੁਆਲੇ ਦੇ ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ ਨੇਪਾਲ ਵਿੱਚ ਪੈਟਰੋਲ ਹੁਣ 107.44 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਭਾਰਤ ਵਿੱਚ ਔਸਤ ਦਰ 104.18 ਰੁਪਏ ਹੈ। ਸ੍ਰੀਲੰਕਾ ਵਿੱਚ ਵੀ ਪੈਟਰੋਲ ਦੀ ਕੀਮਤ 121.17 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇੱਥੇ ਸਾਰੇ ਅੰਕੜੇ ਭਾਰਤੀ ਰੁਪਏ ਵਿੱਚ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Farmer Protest: ਭਗਵੰਤ ਮਾਨ ਜੀ, ਜੇ ਬੱਚੇ ਦੀ ਮੌਤ ਦਾ ਦੁੱਖ ਹੁੰਦਾ ਤਾਂ ਲਾਸ਼ ਨੂੰ ਇਨ੍ਹੇ ਦਿਨ ਰੁਲਣ ਨਾ ਦਿੰਦੇ !
ਅਫਗਾਨਿਸਤਾਨ 'ਚ ਪੈਟਰੋਲ 85.74 ਰੁਪਏ ਪ੍ਰਤੀ ਲੀਟਰ ਹੈ। ਮਾਲਦੀਵ 'ਚ ਪੈਟਰੋਲ ਦੀ ਕੀਮਤ 77.13 ਰੁਪਏ ਪ੍ਰਤੀ ਲੀਟਰ ਹੈ। ਭੂਟਾਨ ਵਿੱਚ 67.58 ਰੁਪਏ ਪ੍ਰਤੀ ਲੀਟਰ ਅਤੇ ਬੰਗਲਾਦੇਸ਼ ਵਿੱਚ 94.40 ਰੁਪਏ ਪ੍ਰਤੀ ਲੀਟਰ ਹੈ। ਚੀਨ 'ਚ ਇੱਕ ਲੀਟਰ ਪੈਟਰੋਲ ਦੀ ਕੀਮਤ 96.89 ਰੁਪਏ ਹੈ। ਨੇਪਾਲ ਵਿੱਚ ਪੈਟਰੋਲ ਦੀ ਔਸਤ ਕੀਮਤ ਹੁਣ ਭਾਰਤ ਨਾਲੋਂ ਵੱਧ ਹੈ।
ਇਹ ਵੀ ਪੜ੍ਹੋ: Viral Video: ਜੇਕਰ ਤੁਸੀਂ ਵੀ ਪਨੀਰ ਦੇ ਸ਼ੌਕੀਨ ਹੋ ਤਾਂ ਇਹ ਵੀਡੀਓ ਜਰੂਰ ਦੇਖੋ, ਚਿੱਟੇ ਚੂਨੇ ਨਾਲ ਕੀਤਾ ਜਾ ਰਿਹਾ ਤਿਆਰ