Worried about Bank Loan: ਬੈਂਕ ਦੇ ਕਰਜ਼ੇ ਨੂੰ ਲੈ ਕੇ ਹੋ ਪ੍ਰੇਸ਼ਾਨ ਤਾਂ ਜਾਣੋ ਤੁਹਾਨੂੰ ਕੀ ਕਰਨਾ ਚਾਹੀਦਾ....
ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਕੁਝ ਬਿਨੈਕਾਰਾਂ ਨੂੰ ਬੈਂਕ ਲੋਨ ਦੇਣ ਤੋਂ ਇਨਕਾਰ ਕਿਉਂ ਕਰਦੇ ਹਨ। ਅਕਸਰ ਛੋਟੀ-ਛੋਟੀ ਗਲਤੀਆਂ ਕਾਰਨ ਲੋਨ ਦੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ।
ਨਵੀਂ ਦਿੱਲੀ: ਬੈਂਕ ਕਈ ਕਾਰਨਾਂ ਕਰਕੇ ਤੁਹਾਡੀ ਲੋਨ ਦੀ ਅਰਜ਼ੀ ਨੂੰ ਰੱਦ ਕਰ ਸਕਦੇ ਹਨ। ਇਸ ਲਈ ਤੁਹਾਨੂੰ ਪੂਰੀ ਤਿਆਰੀ ਨਾਲ ਲੋਨ ਲਈ ਅਰਜ਼ੀ ਦੇਣੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਲੋਨ ਪ੍ਰਾਪਤ ਕਰਨ ’ਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਕੁਝ ਬਿਨੈਕਾਰਾਂ ਨੂੰ ਬੈਂਕ ਲੋਨ ਦੇਣ ਤੋਂ ਇਨਕਾਰ ਕਿਉਂ ਕਰਦੇ ਹਨ। ਅਕਸਰ ਛੋਟੀ-ਛੋਟੀ ਗਲਤੀਆਂ ਕਾਰਨ ਲੋਨ ਦੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ। ਜੇ ਤੁਹਾਡਾ ਐਡਰੈੱਸ ਵੈਰੀਫਿਕੇਸ਼ਨ ਅਧੂਰਾ ਪਿਆ ਰਹਿੰਦਾ ਹੈ ਤਾਂ ਲੋਨ ਦੀ ਅਰਜੀ ਰੱਦ ਹੋ ਸਕਦੀ ਹੈ।
ਕ੍ਰੈਡਿਟ ਰੇਟਿੰਗ
ਖ਼ਰਾਬ ਕ੍ਰੈਡਿਟ ਰੇਟਿੰਗ ਕਾਰਨ ਵੀ ਤੁਹਾਡੇ ਲੋਨ ਦੀ ਅਰਜ਼ੀ ਰੱਦ ਹੋ ਸਕਦੀ ਹੈ। ਇਸ ਕਾਰਨ ਬੈਂਕ ਨੂੰ ਲੱਗਦਾ ਹੈ ਕਿ ਤੁਹਾਡੀ ਆਮਦਨੀ ਕਾਫ਼ੀ ਨਹੀਂ।
ਬੈਂਕ ਇਹ ਜਾਣਨਾ ਚਾਹੁੰਦੇ ਹਨ ਕਿ ਬਿਨੈਕਾਰ ਕੋਲ ਲੋਨ ਮੋੜਨ ਦੀ ਯੋਗਤਾ ਹੈ ਜਾਂ ਨਹੀਂ। ਇਹੀ ਕਾਰਨ ਹੈ ਕਿ ਬੈਂਕ ਬਿਨੈਕਾਰ ਦੀ ਆਮਦਨੀ ਤੇ ਬੈਂਕ ਖਾਤੇ ਦੀ ਪੂਰੀ ਜਾਂਚ ਕਰਦਾ ਹੈ।
ਜੇ ਤੁਹਾਡੀ ਆਮਦਨੀ ਬੈਂਕ ਦੇ ਮਿਆਰ ਨਾਲ ਮੇਲ ਨਹੀਂ ਖਾਂਦੀ ਤਾਂ ਬੈਂਕ ਤੁਹਾਨੂੰ ਲੋਨ ਦੇਣ ਤੋਂ ਇਨਕਾਰ ਕਰ ਸਕਦੇ ਹਨ।
ਕ੍ਰੈਡਿਟ ਰੇਟਿੰਗ ਤੁਹਾਨੂੰ ਲੋਨ ਮਿਲਣ ਦਾ ਮੁੱਖ ਆਧਾਰ ਹੁੰਦੀ ਹੈ।
ਇਹ ਧਿਆਨ ਰੱਖੋ ਕਿ ਸਿਬਿਲ ਸਕੋਰ 300-900 ਦੇ ਵਿਚਕਾਰ ਹੁੰਦਾ ਹੈ ਤੇ 750 ਤੋਂ ਉੱਪਰ ਜਾਂ ਇਸ ਤੋਂ ਜਿਆਦਾ ਨੂੰ ਵਧੀਆ ਮੰਨਿਆ ਜਾਂਦਾ ਹੈ।
ਉਨ੍ਹਾਂ ਬਿਨੈਕਾਰਾਂ ਨੂੰ ਲੋਨ ਲੈਣ ’ਚ ਕੋਈ ਮੁਸ਼ਕਲ ਨਹੀਂ ਆਉਂਦੀ, ਜਿਨ੍ਹਾਂ ਦਾ ਸਕੋਰ 750 ਤੋਂ ਉੱਪਰ ਹੁੰਦਾ ਹੈ।
ਉੱਥੇ ਹੀ ਕੰਪਨੀਆਂ ਦੀ ਵੀ ਰੈਂਕਿੰਗ ਹੁੰਦੀ ਹੈ, ਜਿਸ ਨੂੰ ਕੰਪਨੀ ਕ੍ਰੈਡਿਟ ਰਿਪੋਰਟ (ਸੀਸੀਆਰ) ਕਿਹਾ ਜਾਂਦਾ ਹੈ। ਇਹ 1 ਤੋਂ 10 ਦੇ ਵਿਚਕਾਰ ਸਕੇਲ ਦੇ ਅਨੁਸਾਰ ਤੈਅ ਕੀਤਾ ਜਾਂਦਾ ਹੈ। ਜਿਸ ਕੰਪਨੀ ਦਾ ਸਕੋਰ 1 ਨੰਬਰ ਹੈ, ਉਸ ਨੂੰ ਵਧੀਆ ਮੰਨਿਆ ਜਾਂਦਾ ਹੈ।
ਤੁਹਾਨੂੰ ਕੀ ਕਰਨਾ ਚਾਹੀਦਾ ਹੈ
ਜੇ ਬੈਂਕ ਕ੍ਰੈਡਿਟ ਰੇਟਿੰਗ ਦਾ ਲੋਨ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਕ੍ਰੈਡਿਟ ਰੇਟਿੰਗ ਏਜੰਸੀ ਤੋਂ ਡਿਟੇਲ ਰਿਪੋਰਟ ਲਓ।
ਡਿਟੇਲ ਰਿਪੋਰਟ ਦਾ ਪੂਰਾ ਅਧਿਐਨ ਕਰੋ। ਇਸ ਗੱਲ ਦੀ ਸੰਭਾਵਨਾ ਰਹਿੰਦੀ ਹੈ ਕਿ ਕ੍ਰੈਡਿਟ ਰੇਟਿੰਗ ’ਚ ਕੋਈ ਗਲਤੀ ਹੋ ਸਕਦੀ ਹੈ।
ਜੇ ਤੁਹਾਨੂੰ ਕੋਈ ਸਮੱਸਿਆ ਵਿਖਾਈ ਦੇਵੇ ਤਾਂ ਕਰਾਸ-ਚੈੱਕ ਕਰੋ ਅਤੇ ਕ੍ਰੈਡਿਟ ਰੇਟਿੰਗ ਏਜੰਸੀ ਨੂੰ ਇਸ ਨੂੰ ਠੀਕ ਕਰਨ ਲਈ ਕਹੋ।
ਕਿਸੇ ਹੋਰ ਬੈਂਕ ’ਚ ਅਪਲਾਈ ਕਰੋ
ਆਪਣੇ ਬੈਂਕ ਦੀ ਬਰਾਂਚ ’ਚ ਲੋਨ ਲਈ ਅਪਲਾਈ ਕਰਨਾ ਹੀ ਸਹੀ ਹੁੰਦਾ ਹੈ। ਜੇ ਤੁਹਾਡਾ ਬੈਂਕ ਲੋਨ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਕਿਸੇ ਹੋਰ ਬੈਂਕ ’ਚ ਜਾਓ।
ਗ੍ਰਾਮੀਣ ਬੈਂਕਾਂ ਅਤੇ ਖੇਤਰੀ ਸਹਿਕਾਰੀ ਬੈਂਕ ਘੱਟ ਸ਼ਰਤਾਂ ਰੱਖਦੇ ਹਨ। ਇਨ੍ਹਾਂ ’ਚ ਲੋਨ ਛੇਤੀ ਮਿਲਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਡਾਊਨ ਪੇਮੈਂਟ
ਜੇ ਤੁਸੀਂ ਘਰ ਅਤੇ ਕਾਰ ਖਰੀਦਣ ਲਈ ਲੋਨ ਅਪਲਾਈ ਕੀਤਾ ਹੈ ਤਾਂ ਲੋਨ ਦੀ ਡਾਊਨ ਪੇਮੈਂਟ ਦੀ ਰਕਮ ਵਧਾਉਣਾ ਲਾਭਕਾਰੀ ਹੈ। ਇਸ ਨਾਲ ਲੋਨ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਈਐਮਆਈ ਵੀ ਘੱਟ ਜਾਂਦੀ ਹੈ।
ਪੁਰਾਣਾ ਲੋਨ
ਜੇ ਤੁਸੀਂ ਪੁਰਾਣਾ ਲੋਨ ਲਿਆ ਸੀ ਤਾਂ ਕਈ ਵਾਰ ਉਸ ਦੀ ਰਕਮ ਵੱਧ ਹੋਣ ਕਾਰਨ ਵੀ ਤੁਹਾਨੂੰ ਨਵਾਂ ਲੋਨ ਨਹੀਂ ਮਿਲ ਪਾਉਂਦਾ ਹੈ।
ਡੇਟ ਟੂ ਇਨਕਮ ਦਾ ਰੇਸ਼ੀਓ ਬੈਂਕ ਲਗਭਗ 35 ਫੀਸਦੀ ਚਾਹੁੰਦੇ ਹਨ ਅਤੇ 40 ਫੀਸਦੀ ਤੋਂ ਵੱਧ ਡੀਟੀਆਈ ਰਿਸਕ ਦੀ ਕੈਟਾਗਰੀ ’ਚ ਆਉਂਦਾ ਹੈ। ਡੀਟੀਆਈ ਦਾ ਮੁਲਾਂਕਣ ਕਰਨ ਸਮੇਂ ਤੁਹਾਡਾ ਪੁਰਾਣਾ ਲੋਨ ਤੇ ਕ੍ਰੈਡਿਟ ਕਾਰਡ ਬੈਲੰਸ ਸ਼ਾਮਲ ਕੀਤਾ ਜਾਂਦਾ ਹੈ।
ਜੇ ਕਰਜ਼ਾ-ਆਮਦਨੀ ਦੇ ਅਨੁਪਾਤ ਕਾਰਨ ਲੋਨ ਦੀ ਅਰਜ਼ੀ ਰੱਦ ਹੋਈ ਹੈ ਤਾਂ ਪਹਿਲਾਂ ਪੁਰਾਣਾ ਕਰਜ਼ਾ ਕਲੀਅਰ ਕਰ ਲੈਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin