ਪੜਚੋਲ ਕਰੋ
EMI in Loan Moratorium: ਜੇ ਤੁਸੀਂ ਵੀ ਮੋੜੀਆਂ ਕਰਜ਼ ਦੀਆਂ ਕਿਸ਼ਤਾਂ ਤਾਂ ਹੁਣ ਬੈਂਕ ਪਾਏਗਾ ਖਾਤੇ 'ਚ ਪੈਸੇ
ਜੇ ਤੁਸੀਂ ਲੋਨ ਮੋਰੇਟੋਰੀਅਮ 'ਚ ਵੀ ਆਪਣਾ ਕਰਜ਼ ਤੇ ਕ੍ਰੈਡਿਟ ਕਾਰਡ ਈਐਮਆਈ ਦਿੱਤਾ ਸੀ, ਤਾਂ ਹੁਣ ਸਰਕਾਰ ਇਨ੍ਹਾਂ ਲੋਕਾਂ ਨੂੰ ਵੱਡਾ ਲਾਭ ਦੇਣ ਜਾ ਰਹੀ ਹੈ।
![EMI in Loan Moratorium: ਜੇ ਤੁਸੀਂ ਵੀ ਮੋੜੀਆਂ ਕਰਜ਼ ਦੀਆਂ ਕਿਸ਼ਤਾਂ ਤਾਂ ਹੁਣ ਬੈਂਕ ਪਾਏਗਾ ਖਾਤੇ 'ਚ ਪੈਸੇ If you paid EMI in Loan Moratorium then the bank will now get the money in the account EMI in Loan Moratorium: ਜੇ ਤੁਸੀਂ ਵੀ ਮੋੜੀਆਂ ਕਰਜ਼ ਦੀਆਂ ਕਿਸ਼ਤਾਂ ਤਾਂ ਹੁਣ ਬੈਂਕ ਪਾਏਗਾ ਖਾਤੇ 'ਚ ਪੈਸੇ](https://static.abplive.com/wp-content/uploads/sites/5/2017/08/18161517/What-Is-Balance-Transfer-Of-Your-Home-Loan.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਨੇ ਮਾਰਚ ਵਿੱਚ ਕੋਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਕਾਰਨ ਆਮ ਆਦਮੀ ਨੂੰ ਰਾਹਤ ਦੇਣ ਲਈ ਲੋਨ ਮੋਰੇਟੋਰੀਅਮ ਦੀ ਸੁਵਿਧਾ ਦਾ ਐਲਾਨ ਕੀਤਾ ਸੀ, ਪਰ ਜੇ ਤੁਸੀਂ ਲੋਨ ਮੋਰੇਟੋਰੀਅਮ ਦੌਰਾਨ ਵੀ ਆਪਣੇ ਲੋਨ ਤੇ ਕ੍ਰੈਡਿਟ ਕਾਰਡ ਦੀ ਈਐਮਆਈ ਦਿੱਤੀ ਸੀ, ਤਾਂ ਹੁਣ ਸਰਕਾਰ ਵੱਡਾ ਲਾਭ ਦੇਣ ਜਾ ਰਹੀ ਹੈ।
ਜੀ ਹਾਂ... ਜੇ ਤੁਸੀਂ ਸਮੇਂ ਸਿਰ ਸਾਰੀਆਂ ਈਐਮਆਈ ਵੀ ਦੇ ਦਿੱਤੀਆਂ ਤਾਂ ਹੁਣ ਸਰਕਾਰ ਵੱਲੋਂ ਤੁਹਾਡੇ ਖਾਤੇ ਵਿੱਚ ਪੈਸਾ ਪਾਇਆ ਜਾ ਰਿਹਾ ਹੈ। ਯਾਨੀ ਤੁਹਾਨੂੰ ਸਰਕਾਰ ਵੱਲੋਂ ਕੈਸ਼ਬੈਕ ਦੀ ਸਹੂਲਤ ਦਿੱਤੀ ਜਾਏਗੀ। ਦੱਸ ਦਈਏ ਕਿ ਇਹ ਸਿਰਫ 2 ਕਰੋੜ ਰੁਪਏ ਤੱਕ ਦੇ ਕਰਜ਼ੇ ਲੈਣ ਵਾਲੇ ਵਿਅਕਤੀਗਤ ਕਰਜ਼ਾ ਲੈਣ ਵਾਲੇ ਤੇ ਛੋਟੇ ਕਾਰੋਬਾਰਾਂ 'ਤੇ ਲਾਗੂ ਹੋਵੇਗਾ।
ਸੁਪਰੀਮ ਕੋਰਟ ਨੇ ਲਿਆ ਇਹ ਫੈਸਲਾ:
ਦੱਸ ਦੇਈਏ ਕਿ ਵਿਆਜ 'ਤੇ ਵਿਆਜ ਵਸੂਲਿਆ ਜਾਵੇਗਾ ਜਾਂ ਨਹੀਂ, ਇਸ ਸਬੰਧੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਬਾਅਦ ਅਦਾਲਤ ਨੇ ਕੇਂਦਰ ਸਰਕਾਰ ਨੂੰ ਆਰਬੀਆਈ ਦੀ ਮੋਰੇਟੋਰੀਅਮ ਸਕੀਮ ਤਹਿਤ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ 'ਤੇ ਵਿਆਜ਼ 'ਤੇ ਵਿਆਜ਼ ਮੁਆਫੀ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ।
ਜਾਣੋ ਕਿਹੜੇ ਕਿਹੜੇ ਲੋਨ ਲੈਣ ਵਾਲਿਆਂ ਨੂੰ ਮਿਲਿਆ ਲਾਭ- ਇਸ ਯੋਜਨਾ ਤਹਿਤ ਹੋਮ ਲੋਨ, ਐਜੂਕੇਸ਼ਨ ਲੋਨ, ਕ੍ਰੈਡਿਟ ਕਾਰਡ ਦੇ ਬਕਾਏ, ਵਾਹਨ ਲੋਨ, ਐਮਐਸਐਮਈ ਲੋਨ, ਖਪਤਕਾਰ ਟਿਕਾਊ ਲੋਨ ਲੈਣ ਵਾਲੇ ਲਾਭ ਮਿਲੇਗਾ। ਇਸ ਲਈ ਗਣਨਾ 29 ਫਰਵਰੀ ਤੱਕ ਵਿਆਜ ਦਰ ਦੇ ਅਧਾਰ 'ਤੇ ਕੀਤੀ ਜਾਏਗੀ। ਕੁੱਲ ਅੱਠ ਕਿਸਮਾਂ ਦੇ ਕਰਜ਼ਾ ਧਾਰਕਾਂ ਨੂੰ 2 ਕਰੋੜ ਰੁਪਏ ਤਕ ਦਾ ਲਾਭ ਮਿਲੇਗਾ।
ਆਰਬੀਆਈ ਨੇ 6 ਮਹੀਨਿਆਂ ਲਈ ਲੋਨ ਮੋਰੇਟੋਰਿਅਮ ਸਹੂਲਤ ਦਿੱਤੀ:
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੌਰਾਨ ਆਰਬੀਆਈ ਨੇ ਗਾਹਕਾਂ ਨੂੰ 6 ਮਹੀਨਿਆਂ ਲਈ ਕਰਜ਼ਾ ਮੁਆਫੀ ਦੀ ਸਹੂਲਤ ਦਿੱਤੀ ਸੀ। ਪਹਿਲੀ ਮਾਰਚ ਤੋਂ 31 ਅਗਸਤ ਤੱਕ ਗਾਹਕਾਂ ਨੂੰ ਇਹ ਸਹੂਲਤ ਦਿੱਤੀ ਗਈ ਸੀ। ਇਸ ਸਹੂਲਤ ਤੋਂ ਬਾਅਦ ਵਿਆਜ 'ਤੇ ਵਿਆਜ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਤੇ ਸਰਕਾਰ ਨੇ ਕਿਹਾ ਕਿ ਕਰਜ਼ਾ ਲੈਣ ਵਾਲਿਆਂ ਨੂੰ ਵਿਆਜ 'ਤੇ ਵਿਆਜ ਨਹੀਂ ਦੇਣਾ ਪਏਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਤਕਨਾਲੌਜੀ
ਵਿਸ਼ਵ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)