ਧੀ ਨੂੰ 21 ਸਾਲ 'ਚ ਬਣਾਉਣਾ ਚਾਹੁੰਦੀ ਕਰੋੜਪਤੀ ਤਾਂ ਇਸ ਸਕੀਮ 'ਚ ਕਰੋ ਨਿਵੇਸ਼, ਮਿਲਣਗੇ ਕਈ ਜ਼ਬਰਦਸਤ ਫ਼ਾਇਦੇ
ਸੁਕੰਨਿਆ ਸਮ੍ਰਿਧੀ ਯੋਜਨਾ (SSY) ਦਾ ਅਕਾਊਂਟ ਤੁਸੀਂ ਪੋਸਟ ਆਫਿਸ ਜਾਂ ਕਿਸੇ ਵੀ ਬੈਂਕ 'ਚ ਖੁੱਲ੍ਹਵਾ ਸਕਦੇ ਹੋ। ਇਸ ਸਕੀਮ 'ਚ ਨਿਵੇਸ਼ ਕਰਕੇ ਤੁਸੀਂ ਬੱਚੀ ਦੀ 18 ਸਾਲ ਦੀ ਉਮਰ ਪੂਰੀ ਹੋਣ 'ਤੇ ਉਸ ਦੀ ਸਿੱਖਿਆ ਲਈ ਜਮ੍ਹਾ ਰਾਸ਼ੀ ਵਿੱਚੋਂ ...
Sukanya Samriddhi Yojana Details: ਬੱਚੀ ਦੇ ਬਿਹਤਰ ਭਵਿੱਖ ਲਈ ਹਰ ਮਾਤਾ-ਪਿਤਾ ਫਕਰਮੰਦ ਰਹਿੰਦੇ ਹਨ। ਅਜਿਹੇ 'ਚ ਸਰਕਾਰ ਔਰਤਾਂ ਤੇ ਲੜਕੀਆਂ ਨੂੰ ਆਰਥਿਕ ਮਦਦ ਦੇਣ ਲਈ ਕਈ ਸਕੀਮਾਂ ਵੀ ਚਲਾਉਂਦੀ ਹੈ। ਇਨ੍ਹਾਂ ਸਕੀਮਾਂ ਦੀ ਮਦਦ ਨਾਲ ਬੱਚੀ ਦੇ ਜਨਮ ਤੋਂ ਲੈ ਕੇ ਉਸ ਦੀ ਪੜ੍ਹਾਈ ਤੇ ਫਿਰ ਵਿਆਹ ਤੱਕ ਵੱਖ-ਵੱਖ ਤਰ੍ਹਾਂ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ। ਇਨ੍ਹਾਂ 'ਚੋਂ ਇੱਕ ਸਕੀਮ ਦਾ ਨਾਂ ਹੈ - ਸੁਕੰਨਿਆ ਸਮ੍ਰਿਧੀ ਯੋਜਨਾ (Sukanya Samriddhi Yojana)। ਸੁਕੰਨਿਆ ਸਮ੍ਰਿਧੀ ਯੋਜਨਾ ਇੱਕ ਸੇਵਿੰਗ ਸਕੀਮ ਹੈ, ਜਿਸ 'ਚ ਤੁਸੀਂ ਨਿਵੇਸ਼ ਕਰਕੇ ਆਪਣੀ ਬੱਚੀ ਦੇ ਭਵਿੱਖ ਨੂੰ ਉਜਵਲ ਬਣਾ ਸਕਦੇ ਹੋ।
SSY ਦੀਆਂ ਖ਼ਾਸ ਗੱਲਾਂ -
ਸੁਕੰਨਿਆ ਸਮ੍ਰਿਧੀ ਯੋਜਨਾ (SSY) ਦਾ ਅਕਾਊਂਟ ਤੁਸੀਂ ਪੋਸਟ ਆਫਿਸ ਜਾਂ ਕਿਸੇ ਵੀ ਬੈਂਕ 'ਚ ਖੁੱਲ੍ਹਵਾ ਸਕਦੇ ਹੋ। ਇਸ ਸਕੀਮ 'ਚ ਨਿਵੇਸ਼ ਕਰਕੇ ਤੁਸੀਂ ਬੱਚੀ ਦੀ 18 ਸਾਲ ਦੀ ਉਮਰ ਪੂਰੀ ਹੋਣ 'ਤੇ ਉਸ ਦੀ ਸਿੱਖਿਆ ਲਈ ਜਮ੍ਹਾ ਰਾਸ਼ੀ ਵਿੱਚੋਂ ਪੈਸੇ ਕਢਵਾ ਸਕਦੇ ਹੋ। ਇਸ ਦੇ ਨਾਲ ਹੀ ਬੱਚੀ ਦੇ 21 ਸਾਲ ਬਾਅਦ ਜਮ੍ਹਾ ਕੀਤੀ ਗਈ ਸਾਰੀ ਰਕਮ ਕਢਵਾ ਸਕਦੇ ਹੋ। ਇਸ ਸਕੀਮ 'ਚ ਪੈਸਾ ਲਗਾਉਣ 'ਤੇ ਤੁਹਾਨੂੰ 7.6 ਫ਼ੀਸਦੀ ਦੀ ਵਿਆਜ ਦਰ ਮਿਲਦੀ ਹੈ। ਇਹ ਵਿਆਜ ਦਰ 1 ਅਪ੍ਰੈਲ 2020 ਤੋਂ ਲਾਗੂ ਕੀਤੀ ਗਈ ਹੈ। ਇਸ ਸਕੀਮ 'ਚ ਉਹ ਲੋਕ ਨਿਵੇਸ਼ ਕਰ ਸਕਦੇ ਹਨ, ਜਿਨ੍ਹਾਂ ਦੇ ਬੱਚੇ ਦੀ ਉਮਰ 0 ਤੋਂ 10 ਸਾਲ ਦੇ ਵਿਚਕਾਰ ਹੈ। ਇਸ ਸਕੀਮ 'ਚ ਨਿਵੇਸ਼ ਕਰਕੇ ਤੁਹਾਨੂੰ ਆਮਦਨ ਟੈਕਸ ਦੀ ਧਾਰਾ 80C ਤਹਿਤ ਛੋਟ ਮਿਲਦੀ ਹੈ।
ਸੁਕੰਨਿਆ ਸਮ੍ਰਿਧੀ ਯੋਜਨਾ 'ਚ ਜਮ੍ਹਾ ਕਰੋ ਇੰਨੀ ਰਕਮ :
SSY ਸਕੀਮ 'ਚ ਕੋਈ ਵਿਅਕਤੀ 1 ਤੋਂ 10 ਸਾਲ ਤੱਕ ਆਪਣੀ ਬੱਚੀ ਲਈ ਨਿਵੇਸ਼ ਕਰ ਸਕਦਾ ਹੈ। ਤੁਹਾਨੂੰ ਇਸ ਸਕੀਮ 'ਚ ਉਦੋਂ ਤੱਕ ਨਿਵੇਸ਼ ਕਰਨਾ ਹੋਵੇਗਾ ਜਦੋਂ ਤੱਕ ਬੱਚੀ 15 ਸਾਲ ਦੀ ਨਹੀਂ ਹੋ ਜਾਂਦੀ। ਇਸ ਮਗਰੋਂ ਬੱਚੀ ਦੇ ਬਾਲਗ ਹੋਣ ਤੋਂ ਬਾਅਦ ਮਤਲਬ 18 ਸਾਲ ਬਾਅਦ ਉਹ ਪਹਿਲੀ ਵਾਰ ਇਸ ਖਾਤੇ 'ਚੋਂ ਪੈਸੇ ਕਢਵਾ ਸਕਦੀ ਹੈ। ਉਹ 21 ਸਾਲ ਦੀ ਉਮਰ 'ਚ ਖਾਤੇ ਵਿੱਚ ਜਮ੍ਹਾਂ ਸਾਰੇ ਪੈਸੇ ਕਢਵਾ ਸਕਦੀ ਹੈ। ਤੁਸੀਂ ਇਸ ਸਕੀਮ 'ਚ ਹਰ ਸਾਲ 1.5 ਲੱਖ ਰੁਪਏ ਤੱਕ ਜਮ੍ਹਾਂ ਕਰ ਸਕਦੇ ਹੋ। ਅਜਿਹੇ 'ਚ ਬੱਚੀ ਦੇ 21 ਸਾਲ ਦੇ ਹੋ ਜਾਣ 'ਤੇ ਉਹ ਲੱਖਪਤੀ ਬਣ ਚੁੱਕੀ ਹੋਵੇਗੀ।
ਸੁਕੰਨਿਆ ਸਮ੍ਰਿਧੀ ਯੋਜਨਾ ਦੀਆਂ ਵਿਸ਼ੇਸ਼ ਗੱਲਾਂ -
-ਇਸ ਸਕੀਮ 'ਚ ਤੁਸੀਂ ਸਿਰਫ 0 ਤੋਂ 10 ਸਾਲ ਦੀ ਬੱਚੀ ਲਈ ਨਿਵੇਸ਼ ਕਰ ਸਕਦੇ ਹੋ।
-ਤੁਸੀਂ ਸੁਕੰਨਿਆ ਸਮਰਿਧੀ ਖਾਤਾ ਸਿਰਫ਼ 2 ਲੜਕੀਆਂ ਲਈ ਹੀ ਖੁੱਲ੍ਹਵਾ ਸਕਦੇ ਹੋ। ਜੇਕਰ ਤੁਹਾਡੇ ਕੋਲ ਪਹਿਲੇ ਬੱਚੇ ਤੋਂ ਬਾਅਦ ਦੂਜੀ ਵਾਰ ਦੋ ਜੁੜਵਾਂ ਬੱਚੇ ਹਨ ਤਾਂ ਅਜਿਹੀ ਸਥਿਤੀ 'ਚ ਤਿੰਨਾਂ ਦਾ SSY ਖਾਤਾ ਖੋਲ੍ਹਿਆ ਜਾ ਸਕਦਾ ਹੈ।
-18 ਸਾਲ ਦੀ ਉਮਰ 'ਚ ਬੱਚੀ ਜਮ੍ਹਾ ਰਾਸ਼ੀ ਦਾ 50 ਫ਼ੀਸਦੀ ਤੱਕ ਕਢਵਾ ਸਕਦੀ ਹੈ।
-ਇਸ ਸਕੀਮ 'ਚ ਤੁਸੀਂ ਹਰ ਵਿੱਤੀ ਸਾਲ 'ਚ ਘੱਟੋ-ਘੱਟ 250 ਰੁਪਏ ਤੇ ਵੱਧ ਤੋਂ ਵੱਧ 1.50 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ।