ਕੋਰੋਨਾ ਦੇ ਕਹਿਰ 'ਚ ਵੀ 34 ਅਰਬ ਡਾਲਰ ਵਧ ਗਈ ਅਡਾਨੀ ਦੀ ਸੰਪਤੀ, ਦੁਨੀਆ ਦੇ ਸਭ ਤੋਂ ਅਮੀਰ ਵੀ ਰਹਿ ਗਏ ਪਿੱਛੇ
ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਅਨੁਸਾਰ, ਗੌਤਮ ਅਡਾਨੀ ਦੀ ਕੁੱਲ ਸੰਪਤੀ 2021 ਵਿੱਚ 16.2 ਬਿਲੀਅਨ ਡਾਲਰ ਤੋਂ ਵਧ ਕੇ 50 ਅਰਬ ਡਾਲਰ ਹੋ ਗਈ ਹੈ।
ਮੁੰਬਈ: ਕੋਰੋਨਾ ਕਾਲ ਕਰਕੇ ਮੰਦੀ ਦੇ ਬਾਵਜੂਦ ਭਾਰਤ ਦੇ ਬਹੁ-ਚਰਚਿਤ ਕਾਰੋਬਾਰੀ ਗੌਤਮ ਅਡਾਨੀ ਨੇ ਇਸ ਸਾਲ ਆਪਣੀ ਦੌਲਤ ਵਿੱਚ ਕਾਫ਼ੀ ਵਾਧਾ ਕੀਤਾ ਹੈ। ਦੌਲਤ ਕਮਾਉਣ ਦੇ ਮਾਮਲੇ ਵਿੱਚ ਅਡਾਨੀ ਨੇ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਜੈਫ ਬੇਜੋਸ, ਈਲੋਨ ਮਸਕ ਤੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਨੂੰ ਛੱਡ ਦਿੱਤਾ ਹੈ।
ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਅਨੁਸਾਰ, ਗੌਤਮ ਅਡਾਨੀ ਦੀ ਕੁੱਲ ਸੰਪਤੀ 2021 ਵਿੱਚ 16.2 ਬਿਲੀਅਨ ਡਾਲਰ ਤੋਂ ਵਧ ਕੇ 50 ਅਰਬ ਡਾਲਰ ਹੋ ਗਈ ਹੈ ਜਿਸ ਕਾਰਨ ਅਡਾਨੀ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲਾ ਕਾਰੋਬਾਰੀ ਬਣ ਗਏ ਹਨ।
ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ, ਇਸ ਸਾਲ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ 50 ਪ੍ਰਤੀਸ਼ਤ ਦੀ ਉਛਾਲ ਦਰਜ ਹੋਇਆ ਹੈ। ਅਡਾਨੀ ਟੋਟਲ ਗੈਸ ਲਿਮਟਿਡ ਦੇ ਸ਼ੇਅਰਾਂ ਵਿਚ 96 ਪ੍ਰਤੀਸ਼ਤ, ਅਡਾਨੀ ਐਂਟਰਪ੍ਰਾਈਜਜ਼ ਨੇ 90 ਪ੍ਰਤੀਸ਼ਤ, ਅਡਾਨੀ ਟ੍ਰਾਂਸਮਿਸ਼ਨ ਨੇ 79 ਪ੍ਰਤੀਸ਼ਤ, ਅਡਾਨੀ ਪਾਵਰ, ਅਡਾਨੀ ਪੋਰਟ ਤੇ ਵਿਸ਼ੇਸ਼ ਆਰਥਿਕ ਜ਼ੋਨ ਲਿਮਟਿਡ ਦੇ ਸ਼ੇਅਰਾਂ ਵਿਚ 50 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ਵਿਚ 500 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ। ਇਸ ਸਾਲ ਵੀ, ਇਸ ਦੇ ਸਟਾਕ ਵਿੱਚ ਹੁਣ ਤੱਕ 12% ਦੀ ਤੇਜ਼ੀ ਆਈ ਹੈ।
ਅਡਾਨੀ ਦੀ ਦੌਲਤ ਵਿਚ ਵਾਧੇ ਕਾਰਨ ਭਾਰਤ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਵੀ ਪਛੜ ਗਏ ਹਨ। ਮੁਕੇਸ਼ ਅੰਬਾਨੀ ਨੇ ਇਸ ਸਾਲ ਸਿਰਫ 8.1 ਬਿਲੀਅਨ ਡਾਲਰ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ, ਗੌਤਮ ਅਡਾਨੀ ਦੇ ਵੱਧ ਰਹੇ ਕੱਦ ਨੂੰ ਵੀ ਇਸ ਰਿਪੋਰਟ ਵਿੱਚ ਵੇਖਿਆ ਜਾ ਸਕਦਾ ਹੈ।
ਅਡਾਨੀ ਭਾਰਤ ਵਿਚ ਬੰਦਰਗਾਹਾਂ, ਹਵਾਈ ਅੱਡਿਆਂ, ਡੇਟਾ ਸੈਂਟਰਾਂ ਤੇ ਕੋਲੇ ਦੀਆਂ ਖਾਣਾਂ ਵਰਗੇ ਕਾਰੋਬਾਰ ਚਲਾ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਵੀ ਭਾਰਤ ਦੇ ਦੋ ਪ੍ਰਮੁੱਖ ਅਮੀਰ ਵਿਅਕਤੀਆਂ ਅਡਾਨੀ ਤੇ ਅੰਬਾਨੀ ਦੇ ਖ਼ੂਬ ਚਰਚੇ ਹੁੰਦੇ ਰਹੇ ਹਨ।
ਇਹ ਵੀ ਪੜ੍ਹੋ: ਨਫ਼ਤਾਲੀ ਬੈਨੇਟ ਬਣੇ ਇਜ਼ਰਾਇਲ ਦੇ ਨਵੇਂ ਪ੍ਰਧਾਨ ਮੰਤਰੀ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਦਿੱਤੀ ਵਧਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin