ਪੜਚੋਲ ਕਰੋ
2030 'ਚ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ ਭਾਰਤ, ਇਹ ਦੇਸ਼ ਅਮਰੀਕਾ ਨੂੰ ਵੀ ਪਿੱਛੇ ਛੱਡ ਪਹੁੰਚੇਗਾ ਟੌਪ 'ਤੇ
2025 ਤੱਕ ਬ੍ਰਿਟੇਨ ਨੂੰ ਹਰਾ ਕੇ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ 2030 ਤੱਕ ਤੀਜੇ ਸਥਾਨ 'ਤੇ ਪਹੁੰਚ ਜਾਵੇਗਾ। 2020 ਵਿੱਚ ਕੋਰੋਨਾ ਮਹਾਂਮਾਰੀ ਤੋਂ ਪ੍ਰਭਾਵਤ ਭਾਰਤੀ ਅਰਥਚਾਰਾ ਇੱਕ ਡਿਗਰੀ ਖਿਸਕ ਕੇ ਛੇਵੇਂ ਸਥਾਨ 'ਤੇ ਆ ਗਿਆ ਹੈ। 2019 'ਚ ਭਾਰਤ ਬ੍ਰਿਟੇਨ ਨੂੰ ਪਛਾੜਦੇ ਹੋਏ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਸੀ।

ਨਵੀਂ ਦਿੱਲੀ: 2025 ਤੱਕ ਬ੍ਰਿਟੇਨ ਨੂੰ ਹਰਾ ਕੇ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ 2030 ਤੱਕ ਤੀਜੇ ਸਥਾਨ 'ਤੇ ਪਹੁੰਚ ਜਾਵੇਗਾ। 2020 ਵਿੱਚ ਕੋਰੋਨਾ ਮਹਾਂਮਾਰੀ ਤੋਂ ਪ੍ਰਭਾਵਤ ਭਾਰਤੀ ਅਰਥਚਾਰਾ ਇੱਕ ਡਿਗਰੀ ਖਿਸਕ ਕੇ ਛੇਵੇਂ ਸਥਾਨ 'ਤੇ ਆ ਗਿਆ ਹੈ। 2019 'ਚ ਭਾਰਤ ਬ੍ਰਿਟੇਨ ਨੂੰ ਪਛਾੜਦੇ ਹੋਏ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਸੀ। ਪੀਐਮ ਮੋਦੀ ਨੂੰ ਕਿਸਾਨਾਂ ਦੀ ਵੱਡੀ ਚੁਣੌਤੀ, ਇਸੇ ਸਾਲ ਨਹੀਂ ਖ਼ਤਮ ਹੋਇਆ ਅੰਦੋਲਨ ਤਾਂ ਨਤੀਜੇ ਭੁਗਤਣ ਲਈ ਰਹਿਣ ਤਿਆਰ ਯੂਕੇ ਦੇ ਪ੍ਰਮੁੱਖ ਆਰਥਿਕ ਖੋਜ ਸੰਸਥਾਨ ਸੈਂਸਰ ਫਾਰ ਇਕਨਾਮਿਕ ਐਂਡ ਬਿਜ਼ਨਸ ਰਿਸਰਚ (ਸੀਈਬੀਆਰ) ਦੀ ਸਾਲਾਨਾ ਰਿਪੋਰਟ 'ਚ ਕਿਹਾ ਗਿਆ ਹੈ, “ਭਾਰਤ ਮਹਾਂਮਾਰੀ ਦੇ ਅਸਰ ਨਾਲ ਰਸਤੇ 'ਚ ਥੋੜਾ ਜਿਹਾ ਲੜਖੜਾ ਗਿਆ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ 2019 'ਚ ਬ੍ਰਿਟੇਨ ਨੂੰ ਪਛਾੜਦਿਆਂ ਭਾਰਤ ਇਸ ਸਾਲ ਬ੍ਰਿਟੇਨ ਤੋਂ ਪਛੜ ਗਿਆ ਹੈ। ਬ੍ਰਿਟੇਨ 2024 ਤੱਕ ਅੱਗੇ ਰਹੇਗਾ ਅਤੇ ਉਸ ਤੋਂ ਬਾਅਦ ਭਾਰਤ ਅੱਗੇ ਨਿਕਲ ਜਾਵੇਗਾ।" ਕਿਸਾਨਾਂ ਦੇ ਹੱਕ ਲਈ ਆਨੰਦਪੁਰ ਸਾਹਿਬ ਤੋਂ ਪੂਰਾ ਪਰਿਵਾਰ ਪੈਦਲ ਜਾ ਰਿਹਾ ਦਿੱਲੀ, 12 ਸਾਲਾ ਬੱਚੀ ਦੇ ਕਦਮਾਂ ਨੇ ਭਰਿਆ ਉਤਸ਼ਾਹ ਆਰਥਿਕ ਵਿਕਾਸ ਦੇ ਇਸ ਅਨੁਮਾਨਿਤ ਦਿਸ਼ਾ ਅਨੁਸਾਰ ਭਾਰਤ 2025 'ਚ ਬ੍ਰਿਟੇਨ, 2027 'ਚ ਜਰਮਨੀ ਅਤੇ 2030 'ਚ ਜਾਪਾਨ ਨੂੰ ਆਰਥਿਕਤਾ ਦੇ ਆਕਾਰ 'ਚ ਪਿੱਛੇ ਛੱਡ ਦੇਵੇਗਾ। ਸੰਸਥਾ ਦਾ ਅਨੁਮਾਨ ਹੈ ਕਿ ਚੀਨ 2028 'ਚ ਅਮਰੀਕਾ ਨੂੰ ਪਛਾੜ ਦੇਵੇਗਾ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਸੰਸਥਾ ਨੇ ਕਿਹਾ ਹੈ ਕਿ ਕੋਵਿਡ 19 ਤੋਂ ਪਹਿਲਾਂ ਭਾਰਤੀ ਆਰਥਿਕਤਾ ਦੀ ਰਫਤਾਰ ਹੌਲੀ ਹੋਣ ਲੱਗੀ ਸੀ। 2019 ਵਿੱਚ ਵਿਕਾਸ ਦਰ 4.2 ਪ੍ਰਤੀਸ਼ਤ ਸੀ, ਇੱਕ ਦਸ ਸਾਲਾਂ 'ਚ ਘੱਟੋ ਘੱਟ ਵਾਧਾ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















