ਰਾਹਤ ਦੀ ਖਬਰ! ਟ੍ਰੇਨਾਂ 'ਚ ਹੁਣ ਚਾਦਰ ਕੰਬਲ ਲੈ ਕੇ ਜਾਣ ਦਾ ਝੰਜਟ ਖਤਮ, 1 ਅਪ੍ਰੈਲ ਤੋਂ ਰੇਲਵੇ ਸ਼ੁਰੂ ਕਰ ਰਿਹਾ ਸੁਵਿਧਾ
Indian Railways Facilities: ਕੋਰੋਨਾ ਨੇ ਦੋ ਸਾਲ ਦੁਨੀਆ ਭਰ 'ਚ ਦਹਿਸ਼ਤ ਫੈਲਾ ਰੱਖੀ ਸੀ ਜਿਸ ਕਾਰਨ ਕਈ ਵਪਾਰ, ਕਈ ਸੁਵਿਧਾਵਾਂ ਠੱਪ ਹੋ ਕੇ ਰਹਿ ਗਈਆਂ ਸਨ।
Indian Railways Facilities: ਕੋਰੋਨਾ ਨੇ ਦੋ ਸਾਲ ਦੁਨੀਆ ਭਰ 'ਚ ਦਹਿਸ਼ਤ ਫੈਲਾ ਰੱਖੀ ਸੀ ਜਿਸ ਕਾਰਨ ਕਈ ਵਪਾਰ, ਕਈ ਸੁਵਿਧਾਵਾਂ ਠੱਪ ਹੋ ਕੇ ਰਹਿ ਗਈਆਂ ਸਨ। ਕੋਰੋਨਾ ਕਾਰਨ, ਰੇਲਵੇ ਨੇ ਰੇਲ ਗੱਡੀਆਂ ਦੇ ਏਸੀ ਕੋਚਾਂ ਵਿੱਚ ਸਿਰਹਾਣੇ, ਚਾਦਰਾਂ, ਤੌਲੀਏ, ਕੰਬਲ ਤੇ ਪਰਦਿਆਂ ਦੀ ਸੁਵਿਧਾ ਵੀ ਬੰਦ ਕਰ ਦਿੱਤੀ ਸੀ ਪਰ ਹੁਣ ਇਨਫੈਕਸ਼ਨ ਘੱਟ ਹੋਣ ਕਾਰਨ ਉੱਤਰੀ ਰੇਲਵੇ ਨੇ ਇਸ ਸਹੂਲਤ ਨੂੰ ਮੁੜ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਹੁਣ ਰੇਲਵੇ ਵੱਲੋਂ ਅੰਬਾਲਾ ਡਿਵੀਜ਼ਨ ਤੋਂ ਲਿਨਨ (ਚਾਦਰ, ਸਿਰਹਾਣਾ, ਤੌਲੀਆ) ਇਕੱਠਾ ਕਰਨ ਤੋਂ ਲੈ ਕੇ ਸਫ਼ਾਈ ਦਾ ਠੇਕਾ ਦਿੱਤਾ ਗਿਆ ਹੈ। ਅਤੇ 1 ਅਪ੍ਰੈਲ ਤੋਂ ਫਿਰ ਤੋਂ ਕੁਝ ਟਰੇਨਾਂ 'ਚ ਇਹ ਸਹੂਲਤ ਸ਼ੁਰੂ ਹੋ ਜਾਵੇਗੀ। ਹੌਲੀ-ਹੌਲੀ 5 ਅਪ੍ਰੈਲ ਤੱਕ ਸਾਰੀਆਂ ਟਰੇਨਾਂ 'ਚ ਇਹ ਸਹੂਲਤ ਰੇਲ ਯਾਤਰੀਆਂ ਨੂੰ ਮਿਲ ਜਾਵੇਗੀ।
ਕੋਰੋਨਾ ਦੌਰਾਨ ਟਰੇਨਾਂ 'ਚ ਸਿਰਹਾਣੇ, ਚਾਦਰਾਂ, ਤੌਲੀਏ, ਕੰਬਲ ਤੇ ਪਰਦੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਤੋਂ ਬਾਅਦ, ਯਾਤਰੀਆਂ ਲਈ ਡਿਸਪੋਜ਼ੇਬਲ ਬੈਡਰੋਲ ਕਿੱਟ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਰੇਲਵੇ ਵੱਲੋਂ ਸ਼ੁਰੂ ਕੀਤੀ ਇਸ ਸੇਵਾ ਲਈ ਯਾਤਰੀਆਂ ਨੂੰ ਵੱਖਰੇ ਤੌਰ 'ਤੇ ਭੁਗਤਾਨ ਕਰਨਾ ਪੈਂਦਾ ਸੀ।
ਡਿਸਪੋਜ਼ੇਬਲ ਬੈਡਰੋਲ ਕਿੱਟ ਲਈ ਯਾਤਰੀਆਂ ਤੋਂ 300 ਰੁਪਏ ਵਸੂਲੇ ਜਾ ਰਹੇ ਸਨ। ਇਸ ਵਿੱਚ ਚਾਦਰਾਂ, ਸਿਰਹਾਣੇ, ਕੰਬਲ ਆਦਿ ਦਿੱਤੇ ਜਾ ਰਹੇ ਸਨ। ਜੇਕਰ ਕਿਸੇ ਯਾਤਰੀ ਨੂੰ ਸਿਰਫ਼ ਕੰਬਲ ਦੀ ਲੋੜ ਹੁੰਦੀ ਹੈ, ਤਾਂ ਉਨ੍ਹਾਂ ਨੂੰ ਡਿਸਪੋਜ਼ੇਬਲ ਕੰਬਲ 150 ਰੁਪਏ ਵਿੱਚ ਮਿਲ ਰਹੇ ਸਨ।
ਇਨ੍ਹਾਂ ਟ੍ਰੇਨਾਂ 'ਚ ਮੁੜ ਸ਼ੁਰੂ ਹੋਵੇਗੀ ਸੁਵਿਧਾ -
3 ਅਪ੍ਰੈਲ ਤੋਂ ਚੰਡੀਗੜ੍ਹ-ਬਾਂਦਰਾ ਐਕਸਪ੍ਰੈਸ 'ਚ
1 ਅਪ੍ਰੈਲ ਤੋਂ ਕੇਰਲ ਸੰਪਰਕ ਕ੍ਰਾਂਤੀ ਐਕਸਪ੍ਰੈਸ ਵਿੱਚ
1 ਅਪ੍ਰੈਲ ਤੋਂ ਕਾਲਕਾ-ਕਟੜਾ ਐਕਸਪ੍ਰੈਸ ਵਿੱਚ
3 ਅਪ੍ਰੈਲ ਤੋਂ ਕਾਲਕਾ ਸ਼ਿਰਡੀ ਐਕਸਪ੍ਰੈਸ ਵਿੱਚ
2 ਅਪ੍ਰੈਲ ਤੋਂ ਹਰੀਹਰ ਐਕਸਪ੍ਰੈਸ 'ਚ
1 ਅਪ੍ਰੈਲ ਤੋਂ ਨੌਚੰਡੀ ਐਕਸਪ੍ਰੈਸ 'ਚ
1 ਤੋਂ 5 ਅਪ੍ਰੈਲ ਤੱਕ ਚੰਡੀਗੜ੍ਹ ਕੋਚੀ ਵੈਲੀ ਐਕਸਪ੍ਰੈਸ
1 ਤੋਂ 5 ਅਪ੍ਰੈਲ ਤੱਕ ਚੰਡੀਗੜ੍ਹ ਮਡਗਾਂਵ ਐਕਸਪ੍ਰੈਸ
ਇਹ ਵੀ ਪੜ੍ਹੋ: ਯਾਤਰੀ ਕ੍ਰਿਪਾ ਧਿਆਨ ਦੇਣ! ਰੇਲਵੇ ਨੇ ਅੱਜ 227 ਟਰੇਨਾਂ ਕੀਤੀਆਂ ਰੱਦ , 6 ਟਰੇਨਾਂ ਦਾ ਬਦਲਿਆ ਸਮਾਂ