(Source: ECI/ABP News/ABP Majha)
Stock Market Closing: ਲਗਾਤਾਰ 8ਵੇਂ ਦਿਨ ਡਿੱਗ ਕੇ ਬੰਦ ਹੋਇਆ ਭਾਰਤੀ ਸ਼ੇਅਰ ਬਾਜ਼ਾਰ, ਅਡਾਨੀ ਸਮੂਹ ਦੇ ਸ਼ੇਅਰਾਂ 'ਚ ਆਈ ਤੇਜ਼ੀ
Share Market Update: ਲੰਬੇ ਸਮੇਂ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਇਸ ਤੋਂ ਬਾਅਦ ਵੀ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ।
Stock Market Closing On 28th February 2023: ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਸ਼ਾਨਦਾਰ ਤੇਜ਼ੀ ਦੇ ਬਾਵਜੂਦ ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਅੱਠਵੇਂ ਕਾਰੋਬਾਰੀ ਸੈਸ਼ਨ 'ਚ ਘਾਟੇ ਨਾਲ ਬੰਦ ਹੋਇਆ। ਇਹ ਗਿਰਾਵਟ ਆਈਟੀ, ਐਨਰਜੀ ਅਤੇ ਫਾਰਮਾ ਸਟਾਕ 'ਚ ਮੁਨਾਫਾ ਬੁਕਿੰਗ ਕਾਰਨ ਆਈ ਹੈ। ਅੱਜ ਦੇ ਕਾਰੋਬਾਰ ਦੇ ਅੰਤ 'ਤੇ ਬੀ.ਐੱਸ.ਈ. ਦਾ ਸੈਂਸੈਕਸ 326 ਅੰਕਾਂ ਦੀ ਗਿਰਾਵਟ ਨਾਲ 59,000 ਤੋਂ ਹੇਠਾਂ 58,962 'ਤੇ ਬੰਦ ਹੋਇਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 89 ਅੰਕਾਂ ਦੀ ਗਿਰਾਵਟ ਨਾਲ 17,303 'ਤੇ ਬੰਦ ਹੋਇਆ।
ਸੈਕਟਰ ਅਪਡੇਟ
ਅੱਜ ਆਈ.ਟੀ., ਫਾਰਮਾ, ਐੱਫ.ਐੱਮ.ਸੀ.ਜੀ., ਧਾਤੂ, ਐਨਰਜੀ ਬੈਂਕਿੰਗ, ਹੈਲਥਕੇਅਰ, ਤੇਲ ਅਤੇ ਗੈਸ ਖੇਤਰਾਂ ਦੇ ਸ਼ੇਅਰ ਗਿਰਾਵਟ ਨਾਲ ਬੰਦ ਹੋਏ। ਜਦੋਂ ਕਿ ਆਟੋ, ਕੰਜ਼ਿਊਮਰ ਡਿਊਰੇਬਲ, ਮੀਡੀਆ ਵਰਗੇ ਸੈਕਟਰਾਂ ਦੇ ਸ਼ੇਅਰ ਤੇਜ਼ੀ ਨਾਲ ਬੰਦ ਹੋਏ। ਅੱਜ ਦੇ ਸੈਸ਼ਨ 'ਚ ਮਿਡਕੈਪ ਅਤੇ ਸਮਾਲਕੈਪ ਸ਼ੇਅਰ ਵੀ ਤੇਜ਼ੀ ਨਾਲ ਬੰਦ ਹੋਏ। ਨਿਫਟੀ ਦੇ 50 ਸਟਾਕਾਂ 'ਚੋਂ 17 ਸਟਾਕ ਵਾਧੇ ਦੇ ਨਾਲ ਬੰਦ ਹੋਏ ਜਦਕਿ 33 ਸਟਾਕ ਘਾਟੇ ਨਾਲ ਬੰਦ ਹੋਏ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 10 ਸਟਾਕ ਵਾਧੇ ਦੇ ਨਾਲ ਬੰਦ ਹੋਏ ਜਦਕਿ 20 ਸਟਾਕ ਘਾਟੇ ਨਾਲ ਬੰਦ ਹੋਏ।
ਇਹ ਵੀ ਪੜ੍ਹੋ: Medical Bills Increase: ਆਮ ਜਨਤਾ 'ਤੇ ਪੈਣ ਵਾਲੀ ਮਹਿੰਗਾਈ ਦੀ ਇੱਕ ਹੋਰ ਮਾਰ, ਵਧ ਸਕਦੀਆਂ ਹਨ ਦਵਾਈਆਂ ਦੀਆਂ ਕੀਮਤਾਂ
ਚੜ੍ਹਨ- ਉਤਰਨ ਵਾਲੇ ਸ਼ੇਅਰ
ਅੱਜ ਦੇ ਕਾਰੋਬਾਰ 'ਚ ਏਸ਼ੀਅਨ ਪੇਂਟਸ 3.03 ਫੀਸਦੀ, ਮਹਿੰਦਰਾ ਐਂਡ ਮਹਿੰਦਰਾ 1.79 ਫੀਸਦੀ, ਪਾਵਰ ਗਰਿੱਡ 1.32 ਫੀਸਦੀ, ਅਲਟਰਾਟੈੱਕ ਸੀਮੈਂਟ 0.87 ਫੀਸਦੀ, ਐਚਡੀਐਫਸੀ 0.67 ਫੀਸਦੀ, ਟਾਟਾ ਮੋਟਰਜ਼ 0.65 ਫੀਸਦੀ, ਐਚਡੀਐਫਸੀ ਬੈਂਕ 0.61 ਫੀਸਦੀ ਦੇ ਵਾਧੇ ਨਾਲ ਬੰਦ ਹੋਏ।
ਨਿਵੇਸ਼ਕਾਂ ਨੂੰ ਨੁਕਸਾਨ
ਅੱਜ ਦੇ ਕਾਰੋਬਾਰੀ ਸੈਸ਼ਨ 'ਚ ਨਿਵੇਸ਼ਕਾਂ ਨੂੰ ਵੀ ਨੁਕਸਾਨ ਹੋਇਆ ਹੈ। BSE 'ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਘੱਟ ਕੇ 257.80 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ, ਜੋ ਸੋਮਵਾਰ ਨੂੰ 258 ਲੱਖ ਕਰੋੜ ਰੁਪਏ ਸੀ। ਯਾਨੀ ਅੱਜ ਦੇ ਵਪਾਰਕ ਸੈਸ਼ਨ 'ਚ ਬੀਐੱਸਈ 'ਤੇ ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਕੈਪ 'ਚ 20,000 ਕਰੋੜ ਰੁਪਏ ਦੀ ਕਮੀ ਆਈ ਹੈ। ਜੇਕਰ ਡਿੱਗਦੇ ਸ਼ੇਅਰਾਂ 'ਤੇ ਨਜ਼ਰ ਮਾਰੀਏ ਤਾਂ ਟਾਟਾ ਸਟੀਲ 2.03 ਫੀਸਦੀ, ਰਿਲਾਇੰਸ 1.99 ਫੀਸਦੀ, ਬਜਾਜ ਫਿਨਸਰਵ 1.77 ਫੀਸਦੀ, ਇਨਫੋਸਿਸ 1.46 ਫੀਸਦੀ, ਆਈਟੀਸੀ 1.40 ਫੀਸਦੀ ਡਿੱਗ ਕੇ ਬੰਦ ਹੋਏ।
ਇਹ ਵੀ ਪੜ੍ਹੋ: Elon Musk Richest : Elon Musk ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ , ਜਾਣੋ ਕਿੰਨੀ ਹੈ ਕੁੱਲ ਜਾਇਦਾਦ...