ਕੀ ਨਹੀਂ ਵਧਣਗੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਇਸ ਦੇਸ਼ ਨੇ ਭਾਰਤ ਨੂੰ ਕੀਤੀ ਤੇਲ ਦੀ ਪੇਸ਼ਕਸ਼
Ukraine War: ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਤੇਲ ਦੀ ਸਪਲਾਈ ਨੂੰ ਲੈ ਕੇ ਨਿਵੇਸ਼ਕਾਂ ਵਿੱਚ ਚਿੰਤਾਵਾਂ ਵਧ ਗਈਆਂ। ਨਾਲ ਹੀ, ਅਮਰੀਕਾ ਅਤੇ ਬ੍ਰਿਟੇਨ ਨੇ ਰੂਸ ਤੋਂ ਕੱਚੇ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ। ਰੂਸ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ।
Iran ready to meet Indias energy needs, eyes rupee-rial mechanismIran ready to meet Indias energy needs, eyes rupee-rial mechanism
Crude Oil: ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਭਾਰਤ ਲਈ ਰਾਹਤ ਦੀ ਖ਼ਬਰ ਹੈ। ਇਰਾਨ ਨੇ ਭਾਰਤ ਨੂੰ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਅਤੇ ਤੇਲ ਅਤੇ ਗੈਸ ਦੀ ਬਰਾਮਦ ਵਿੱਚ ਮਦਦ ਕਰਨ ਲਈ ਰੁਪਿਆ-ਰਿਆਲ ਵਪਾਰ ਮੁੜ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਵਿੱਚ ਇਰਾਨ ਦੇ ਰਾਜਦੂਤ ਅਲੀ ਚੇਗੇਨੀ ਨੇ ਇਹ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜੇਕਰ ਦੋਵੇਂ ਦੇਸ਼ ਰੁਪਿਆ-ਰਿਆਲ ਵਪਾਰ ਮੁੜ ਸ਼ੁਰੂ ਕਰਦੇ ਹਨ ਤਾਂ ਦੁਵੱਲਾ ਵਪਾਰ 30 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।
ਇਰਾਨ ਕਿਸੇ ਸਮੇਂ ਭਾਰਤ ਦਾ ਦੂਜਾ ਸਭ ਤੋਂ ਵੱਡਾ ਤੇਲ ਸਪਲਾਇਰ ਸੀ, ਪਰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ 'ਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਨਵੀਂ ਦਿੱਲੀ ਨੂੰ ਦਰਾਮਦ ਬੰਦ ਕਰਨੀ ਪਈ। ਇੱਥੇ MVIRDC ਵਰਲਡ ਟ੍ਰੇਡ ਸੈਂਟਰ ਵਲੋਂ ਜਾਰੀ ਇੱਕ ਬਿਆਨ ਵਿੱਚ ਚੇਗੇਨੀ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਇਰਾਨ ਤੇਲ ਅਤੇ ਗੈਸ ਨਿਰਯਾਤ ਲਈ ਰੁਪਏ-ਰਿਆਲ ਵਪਾਰ ਸ਼ੁਰੂ ਕਰਕੇ ਭਾਰਤ ਦੀਆਂ ਊਰਜਾ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਹੈ।"
ਉਨ੍ਹਾਂ ਨੇ ਅੱਗੇ ਕਿਹਾ, “ਰੁਪਏ-ਰਿਆਲ ਵਪਾਰ ਪ੍ਰਣਾਲੀ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਇੱਕ ਦੂਜੇ ਨਾਲ ਸਿੱਧੇ ਤੌਰ 'ਤੇ ਨਜਿੱਠਣ ਅਤੇ ਤੀਜੀ ਧਿਰ ਦੀ ਸਾਲਸੀ ਖਰਚਿਆਂ ਤੋਂ ਬਚਣ ਵਿਚ ਮਦਦ ਕਰ ਸਕਦੀ ਹੈ। ਜਿਸ ਵਿੱਚ ਭਾਰਤੀ ਤੇਲ ਦਰਾਮਦਕਾਰ ਇੱਕ ਸਥਾਨਕ ਇਰਾਨੀ ਬੈਂਕ ਨੂੰ ਰੁਪਏ ਵਿੱਚ ਭੁਗਤਾਨ ਕਰ ਰਹੇ ਸੀ ਅਤੇ ਇਸ ਪੈਸੇ ਦੀ ਵਰਤੋਂ ਕਰਕੇ ਤਹਿਰਾਨ ਭਾਰਤ ਤੋਂ ਦਰਾਮਦ ਕਰ ਰਿਹਾ ਸੀ।
ਇਸ ਨਾਲ ਇਰਾਨ ਭਾਰਤ ਨੂੰ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਬਣ ਗਿਆ। ਪਰ ਇਰਾਨ 'ਤੇ ਅਮਰੀਕੀ ਪਾਬੰਦੀਆਂ ਤੋਂ ਬਾਅਦ ਇਸ ਵਿਚ ਕਾਫ਼ੀ ਗਿਰਾਵਟ ਆਈ। ਮੌਜੂਦਾ ਵਿੱਤੀ ਸਾਲ 'ਚ ਅਪ੍ਰੈਲ ਅਤੇ ਜਨਵਰੀ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ 2 ਅਰਬ ਡਾਲਰ ਤੋਂ ਘੱਟ ਰਿਹਾ। ਇਰਾਨੀ ਰਾਜਦੂਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਇਰਾਨ-ਪਾਕਿਸਤਾਨ-ਭਾਰਤ ਗੈਸ ਪਾਈਪਲਾਈਨ ਲਈ ਬਦਲਵੇਂ ਰਸਤੇ ਲੱਭਣ ਲਈ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ।
ਤੇਲ ਦੀਆਂ ਕੀਮਤਾਂ ਵਿੱਚ ਕਿੰਨਾ ਵਾਧਾ ਹੋਇਆ
ਰੂਸ ਨੇ 24 ਫਰਵਰੀ ਨੂੰ ਯੂਕਰੇਨ 'ਤੇ ਹਮਲਾ ਕੀਤਾ ਅਤੇ ਉਦੋਂ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀ ਕੀਮਤ 93 ਡਾਲਰ ਪ੍ਰਤੀ ਬੈਰਲ ਸੀ ਪਰ ਮਾਰਚ ਦੇ ਸ਼ੁਰੂ ਵਿੱਚ ਇਹ 130 ਡਾਲਰ ਤੱਕ ਪਹੁੰਚ ਗਈ। ਪਰ ਉਦੋਂ ਤੋਂ ਇਹ ਘੱਟ ਕੇ $100 'ਤੇ ਆ ਗਿਆ ਹੈ। ਭਾਰਤ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ 85 ਫੀਸਦੀ ਦਰਾਮਦ ਕਰਦਾ ਹੈ। ਦੀਵਾਲੀ ਤੋਂ ਬਾਅਦ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ।
ਇਹ ਵੀ ਪੜ੍ਹੋ: Gold Price Down: ਤੁਰੰਤ ਖਰੀਦ ਲਓ ਸੋਨਾ, ਇੱਕ ਹਫ਼ਤੇ 'ਚ ਇੰਨੀਆਂ ਘੱਟ ਗਈਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ