ਕੀ ਤੁਹਾਡਾ ਸੋਨਾ ਨਕਲੀ ਤਾਂ ਨਹੀਂ? ਇਨ੍ਹਾਂ 5 ਤਰੀਕਿਆਂ ਨਾਲ ਕਰੋ ਘਰ ਬੈਠੇ ਸੋਨੇ ਦੀ ਪਰਖ
ਤੁਹਾਨੂੰ ਵੀ ਸੋਨਾ ਖ਼ਰੀਦਦੇ ਸਮੇਂ ਅਸਲੀ ਤੇ ਨਕਲੀ ਸੋਨੇ ਦੀ ਪਛਾਣ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਇੱਥੇ ਹੇਠ ਲਿਖੇ ਪੰਜ ਤਰੀਕੇ ਅਪਣਾ ਕੇ ਖਰੇ ਤੇ ਖੋਟੇ ਸੋਨੇ ਦੀ ਸ਼ਨਾਖ਼ਤ ਕਰ ਸਕਦੇ ਹੋ।
ਵਿਆਹ ਦਾ ਸੀਜ਼ਨ ਹੋਵੇ ਜਾਂ ਕੋਈ ਤਿਉਹਾਰ, ਸੋਨੇ ਦੀ ਮੰਗ ਸਦਾ ਹੀ ਬਣੀ ਰਹਿੰਦੀ ਹੈ। ਤੁਹਾਨੂੰ ਵੀ ਸੋਨਾ ਖ਼ਰੀਦਦੇ ਸਮੇਂ ਅਸਲੀ ਤੇ ਨਕਲੀ ਸੋਨੇ ਦੀ ਪਛਾਣ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਇੱਥੇ ਹੇਠ ਲਿਖੇ ਪੰਜ ਤਰੀਕੇ ਅਪਣਾ ਕੇ ਖਰੇ ਤੇ ਖੋਟੇ ਸੋਨੇ ਦੀ ਸ਼ਨਾਖ਼ਤ ਕਰ ਸਕਦੇ ਹੋ।
1. ਹਾਰਡਵੇਅਰ ਦੀ ਦੁਕਾਨ ਤੋਂ ਇੱਕ ਚੁੰਬਕ ਲਵੋ ਤੇ ਉਸ ਸਨੂੰ ਸੋਨੇ ਦੇ ਗਹਿਣਿਆਂ ਨਾਲ ਛੁਹਾ ਕੇ ਵੇਖੋ। ਜੇ ਚਿਪਕਦਾ ਹੈ, ਤਾਂ ਤੁਹਾਡਾ ਸੋਨਾ ਅਸਲੀ ਨਹੀਂ। ਜੇ ਨਹੀਂ ਚਿਪਕਦਾ ਤਾਂ ਅਸਲੀ ਹੈ ਕਿਉਂਕਿ ਸੋਨਾ ਇੱਕ ਚੁੰਬਕੀ ਧਾਤ ਨਹੀਂ ਹੈ।
2. ਚਿੱਟੇ ਰੰਗ ਦਾ ਸੈਰਾਮਿਕ ਥਾਲ ਲਵੋ। ਗਹਿਣੇ ਜਾਂ ਸੋਨਾ ਉਸ ਪਲੇਟ ਉੱਤੇ ਘਸਾਓ। ਜੇ ਉਸ ਥਾਲ਼ ਉੱਤੇ ਕਾਲੇ ਨਿਸ਼ਾਨ ਬਣਨ, ਤਾਂ ਤੁਹਾਡਾ ਸੋਨਾ ਨਕਲੀ ਹੈ ਤੇ ਜੇ ਹਲਕੇ ਸੁਨਹਿਰੀ ਰੰਗ ਦੇ ਪੈਣ, ਤਾਂ ਸੋਨਾ ਅਸਲੀ ਹੈ।
3. ਇੱਕ ਹੋਰ ਤਰੀਕਾ ਇਹ ਹੈ- ਇੱਕ ਡੂੰਘੇ ਬਰਤਨ ਵਿੱਚ ਦੋ ਗਿਲਾਸ ਪਾਣੀ ਲਓ ਤੇ ਸੋਨੇ ਦੇ ਗਹਿਣੇ ਉਸ ਪਾਣੀ ਵਿੱਚ ਰੱਖੋ। ਜੇ ਤੁਹਾਡਾ ਸੋਨਾ ਤੈਰਦਾ ਹੈ, ਤਾਂ ਉਹ ਅਸਲੀ ਨਹੀਂ ਹੈ; ਜੇ ਉਹ ਹੇਠਾਂ ਬੈਠ ਜਾਵੇ, ਤਾਂ ਅਸਲੀ ਹੈ।
4. ਸੋਨੇ ਦੇ ਗਹਿਣਿਆਂ ਨੂੰ ਆਪਣੇ ਦੰਦਾਂ ’ਚ ਕੁਝ ਚਿਰ ਦਬਾ ਕੇ ਰੱਖੋ। ਜੇ ਤੁਹਾਡਾ ਸੋਨਾ ਅਸਲੀ ਹੋਵੇਗਾ, ਤਾਂ ਤੁਹਾਡੇ ਦੰਦਾਂ ਉੱਤੇ ਨਿਸ਼ਾਨ ਵਿਖਾਈ ਦੇਣਗੇ ਕਿਉਂਕਿ ਸੋਨਾ ਇੱਕ ਬਹੁਤ ਨਾਜ਼ੁਕ ਧਾਤ ਹੈ।
5. ਤੁਸੀਂ ਆਪਣੇ ਪਸੀਨੇ ਨਾਲ ਵੀ ਸੋਨਾ ਟੈਸਟ ਕਰ ਸਕਦੇ ਹੋ। ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਵੀ ਇੱਕ ਜਾਂ ਦੋ ਜਾਂ ਪੰਜ ਰੁਪਏ ਦੇ ਸਿੱਕੇ ਪਸੀਨੇ ਨਾਲ ਭਿੱਜ ਜਾਂਦੇ ਹਨ, ਤਾਂ ਉਨ੍ਹਾਂ ’ਚੋਂ ਅਜੀਬ ਜਿਹੀ ਬੋਅ ਆਉਦੀ ਹੈ ਪਰ ਖਰੇ ਸੋਨੇ ’ਚੋਂ ਪਸੀਨੇ ਦੀ ਬੋਅ ਕਦੇ ਨਹੀਂ ਆਉਂਦੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin