Income Tax Return: ਕੀ ਇਸ ਵਾਰ ਵਧੇਗੀ ਰਿਟਰਨ ਭਰਨ ਦੀ ਡੈਡਲਾਈਨ? ਹੁਣ ਸਿਰਫ਼ ਇੰਨਾ ਸਮਾਂ...
ITR Filing Deadine: ਇਨਕਮ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ ਹੁਣ ਬਹੁਤ ਨੇੜੇ ਆ ਗਈ ਹੈ। ਟੈਕਸਪੇਅਰਸ ਕੋਲ ਚਾਲੂ ਅਸੇਸਮੈਂਟ ਈਅਰ ਦੀ ਰਿਟਰਨ ਭਰਨ ਦੇ ਲਈ ਸਿਰਫ਼ 2 ਹਫ਼ਤਿਆਂ ਦਾ ਸਮਾਂ ਬਚਿਆ ਹੈ।
ITR Filing Deadine: ਅਸੇਸਮੈਂਟ ਈਅਰ 2023-24 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਪ੍ਰਕਿਰਿਆ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਹਰ ਰੋਜ਼ ਲੱਖਾਂ ਟੈਕਸਪੇਅਰਸ ਆਪਣੀ ਰਿਟਰਨ ਭਰ ਰਹੇ ਹਨ। ਦੂਜੇ ਪਾਸੇ ਇਨਕਮ ਟੈਕਸ ਵਿਭਾਗ ਨੇ ਇਨਕਮ ਟੈਕਸ ਰਿਟਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਟੈਕਸਦਾਤਾਵਾਂ ਨੂੰ ਰਿਫੰਡ ਦੇ ਪੈਸੇ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ।
ਫਿਲਹਾਲ ਇਹ ਅੰਕੜਾ ਦਿਖਾ ਰਿਹਾ ਡੈਸ਼ਬੋਰਡ
ਇਨਕਮ ਟੈਕਸ ਡਿਪਾਰਟਮੈਂਟ ਦੇ ਈ-ਫਾਈਲਿੰਗ ਪੋਰਟਲ 'ਤੇ ਉਪਲਬਧ ਡੈਸ਼ਬੋਰਡ ਦੇ ਅਨੁਸਾਰ, ਹੁਣ ਤੱਕ 11.30 ਕਰੋੜ ਤੋਂ ਵੱਧ individual ਯੂਜ਼ਰਸ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੈ। ਇਸ ਦੇ ਨਾਲ ਹੀ ਕਰੀਬ 2.50 ਕਰੋੜ ਇਨਕਮ ਟੈਕਸ ਰਿਟਰਨ ਫਾਈਲ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕਰੀਬ 2.28 ਕਰੋੜ ਰਿਟਰਨਾਂ ਵੈਰੀਫਾਈ ਹੋ ਚੁੱਕੀਆਂ ਹਨ। ਆਮਦਨ ਕਰ ਵਿਭਾਗ ਨੇ ਹੁਣ ਤੱਕ ਦਰਜ ਕੀਤੀਆਂ ਕੁੱਲ ਰਿਟਰਨਾਂ ਵਿੱਚੋਂ 1.02 ਕਰੋੜ ਰਿਟਰਨਾਂ ਦੀ ਪ੍ਰਕਿਰਿਆ ਕੀਤੀ ਹੈ।
ਹੁਣ ਸਿਰਫ਼ 2 ਹਫ਼ਤਿਆਂ ਦਾ ਸਮਾਂ ਬਾਕੀ
ਪਿਛਲੇ ਵਿੱਤੀ ਸਾਲ ਲਈ ਇਨਕਮ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ 'ਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਵਿੱਤੀ ਸਾਲ 2022-23 ਯਾਨੀ ਅਸੇਸਮੈਂਟ ਈਅਰ 2023-24 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ 2023 ਹੈ। ਇਸ ਦਾ ਮਤਲਬ ਹੈ ਕਿ ਹੁਣ ਤੁਹਾਡੇ ਕੋਲ ਰਿਟਰਨ ਭਰਨ ਲਈ ਸਿਰਫ਼ 2 ਹਫ਼ਤੇ ਬਚੇ ਹਨ। ਰਿਟਰਨ ਫਾਈਲ ਕਰਨ ਵੇਲੇ ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰਿਟਰਨ ਫਾਈਲ ਕਰਨ ਤੋਂ ਬਾਅਦ ਵੈਰੀਫਾਈ ਕਰਨਾ ਜ਼ਰੂਰੀ ਹੁੰਦਾ ਹੈ। ਬਿਨਾਂ ਵੈਰੀਫਿਕੇਸ਼ਨ ਦੇ ਰਿਟਰਨ ਨੂੰ ਅਵੈਧ ਦੱਸ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਦੁਕਾਨਾਂ ਬੰਦ ਕਰਕੇ ਵਪਾਰੀਆਂ ਨੇ ਘੇਰਿਆ ਪੁਲਿਸ ਥਾਣਾ, ਕੀਤੀ ਜ਼ਬਰਦਸਤ ਨਾਅਰੇਬਾਜ਼ੀ, ਜਾਣੋ ਪੂਰਾ ਮਾਮਲਾ
ਵੱਧ ਰਹੀ ਹੈ ਰਿਟਰਨ ਭਰਨ ਵਾਲਿਆਂ ਦੀ ਗਿਣਤੀ
ਜਿਵੇਂ-ਜਿਵੇਂ ਡੈਡਲਾਈਨ ਨੇੜੇ ਆ ਰਹੀ ਹੈ, ਰਿਟਰਨ ਭਰਨ ਵਾਲੇ ਟੈਕਸਪੇਅਰਸ ਦੀ ਗਿਣਤੀ ਵਧਦੀ ਜਾ ਰਹੀ ਹੈ। ਕਈ ਲੋਕ ਜ਼ਰੂਰੀ ਕੰਮ ਵੀ ਟਾਲਦੇ ਰਹਿੰਦੇ ਹਨ ਅਤੇ ਅਜਿਹਾ ਇਨਕਮ ਟੈਕਸ ਰਿਟਰਨ ਦੇ ਮਾਮਲੇ 'ਚ ਵੀ ਦੇਖਣ ਨੂੰ ਮਿਲਦਾ ਹੈ। ਇਨਕਮ ਟੈਕਸ ਵਿਭਾਗ ਵਾਰ-ਵਾਰ ਟੈਕਸਦਾਤਾਵਾਂ ਨੂੰ ਸਮਾਂ ਸੀਮਾ ਦਾ ਇੰਤਜ਼ਾਰ ਨਾ ਕਰਨ ਅਤੇ ਜਲਦੀ ਤੋਂ ਜਲਦੀ ਆਪਣੀ ਰਿਟਰਨ ਫਾਈਲ ਕਰਨ ਦੀ ਚੇਤਾਵਨੀ ਦੇ ਰਿਹਾ ਹੈ।
ਮਾਲ ਸਕੱਤਰ ਨੇ ਦਿੱਤੀ ਇਹ ਸਲਾਹ
ਜੇਕਰ ਤੁਸੀਂ ਵੀ ਅਜੇ ਤੱਕ ਰਿਟਰਨ ਫਾਈਲ ਨਹੀਂ ਕੀਤੀ ਹੈ ਅਤੇ ਸਮਾਂ ਸੀਮਾ ਵਧਣ ਦੀ ਉਮੀਦ ਕਰ ਰਹੇ ਹੋ, ਤਾਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਸਰਕਾਰ ਨੇ ਪਿਛਲੀ ਵਾਰ ਵੀ ਰਿਟਰਨ ਭਰਨ ਦੀ ਸਮਾਂ ਸੀਮਾ ਨਹੀਂ ਵਧਾਈ ਸੀ। ਇਸ ਵਾਰ ਵੀ ਸਮਾਂ ਸੀਮਾ ਵਧਣ ਦੇ ਕੋਈ ਸੰਕੇਤ ਨਹੀਂ ਹਨ। ਬਿਜ਼ਨਸ ਟੂਡੇ ਦੀ ਇੱਕ ਤਾਜ਼ਾ ਖਬਰ ਵਿੱਚ ਮਾਲ ਸਕੱਤਰ ਸੰਜੇ ਮਲਹੋਤਰਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਸਬੰਧ ਵਿੱਚ ਕੋਈ ਪ੍ਰਸਤਾਵ ਨਹੀਂ ਹੈ। ਮਲਹੋਤਰਾ ਮੁਤਾਬਕ ਇਨਕਮ ਟੈਕਸ ਰਿਟਰਨ ਭਰਨ ਦੀ ਸਮਾਂ ਸੀਮਾ ਵਧਾਉਣ ਦਾ ਫਿਲਹਾਲ ਕੋਈ ਪ੍ਰਸਤਾਵ ਨਹੀਂ ਹੈ। ਮੇਰੀ ਸਲਾਹ ਹੈ ਕਿ ਸਾਰੇ ਟੈਕਸਦਾਤਾ ਪਹਿਲਾਂ ਹੀ ਰਿਟਰਨ ਫਾਈਲ ਕਰ ਲੈਣ।
ਇਹ ਵੀ ਪੜ੍ਹੋ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 13 ਕੈਡਿਟ ਐਨ.ਡੀ.ਏ. ਅਤੇ ਆਈ.ਐਮ.ਏ. ਵਿੱਚ ਹੋਏ ਸ਼ਾਮਲ