Jan Dhan Account : ਤੁਹਾਡਾ ਵੀ ਹੈ ਜਨ-ਧਨ ਖਾਤਾ ਤਾਂ ਹੁਣ ਤੁਹਾਨੂੰ ਮਿਲੇਗਾ ਵੱਡਾ ਫ਼ਾਇਦਾ, ਕੇਂਦਰ ਸਰਕਾਰ ਨੇ ਦਿੱਤੀ ਖੁਸ਼ਖਬਰੀ, ਜਾਣੋ ਕੀ ਹੈ ਖ਼ਾਸ?
ਜਨ-ਧਨ ਖਾਤਾ ਧਾਰਕਾਂ ਲਈ ਵੱਡੀ ਖ਼ਬਰ ਹੈ। ਜੇਕਰ ਤੁਸੀਂ ਵੀ ਇਹ ਖਾਤਾ ਖੁੱਲ੍ਹਵਾਇਆ ਹੈ ਤਾਂ ਹੁਣ ਤੁਹਾਨੂੰ ਹਰ ਮਹੀਨੇ 3000 ਰੁਪਏ ਮਿਲਣਗੇ। ਸਰਕਾਰ ਜਿਹੜੀ ਵੀ ਸਕੀਮ ਦੇ ਤਹਿਤ ਸਿੱਧੇ ਪੈਸੇ ਪਾਉਂਦੀ ਹੈ, ਹੁਣ ਉਨ੍ਹਾਂ ਸਕੀਮਾਂ ਦਾ ਪੈਸਾ ਸੱਭ ਤੋਂ ਪਹਿਲਾਂ ਜਨ-ਧਨ
Jan Dhan Account : ਜਨ-ਧਨ ਖਾਤਾ ਧਾਰਕਾਂ ਲਈ ਵੱਡੀ ਖ਼ਬਰ ਹੈ। ਜੇਕਰ ਤੁਸੀਂ ਵੀ ਇਹ ਖਾਤਾ ਖੁੱਲ੍ਹਵਾਇਆ ਹੈ ਤਾਂ ਹੁਣ ਤੁਹਾਨੂੰ ਹਰ ਮਹੀਨੇ 3000 ਰੁਪਏ ਮਿਲਣਗੇ। ਸਰਕਾਰ ਜਿਹੜੀ ਵੀ ਸਕੀਮ ਦੇ ਤਹਿਤ ਸਿੱਧੇ ਪੈਸੇ ਪਾਉਂਦੀ ਹੈ, ਹੁਣ ਉਨ੍ਹਾਂ ਸਕੀਮਾਂ ਦਾ ਪੈਸਾ ਸੱਭ ਤੋਂ ਪਹਿਲਾਂ ਜਨ-ਧਨ ਖਾਤਿਆਂ 'ਚ ਹੀ ਟਰਾਂਸਫ਼ਰ ਕੀਤਾ ਜਾਂਦਾ ਹੈ।
ਖਾਤਾਧਾਰਕਾਂ ਨੂੰ ਮਿਲਣਗੇ 3000 ਰੁਪਏ
ਅੱਜ ਅਸੀਂ ਤੁਹਾਨੂੰ ਅਜਿਹੀ ਯੋਜਨਾ ਬਾਰੇ ਦੱਸਾਂਗੇ, ਜਿਸ ਦੇ ਤਹਿਤ ਸਰਕਾਰ ਜਨ-ਧਨ ਖਾਤਾ ਧਾਰਕਾਂ ਨੂੰ ਹਰ ਮਹੀਨੇ ਪੂਰੇ 3000 ਰੁਪਏ ਟਰਾਂਸਫ਼ਰ ਕਰਦੀ ਹੈ। ਇਸ ਸਰਕਾਰੀ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਹੈ। ਇਸ ਸਕੀਮ ਤਹਿਤ ਮਿਲਣ ਵਾਲਾ ਪੈਸਾ ਪੈਨਸ਼ਨ ਦੇ ਰੂਪ 'ਚ ਦਿੱਤਾ ਜਾਂਦਾ ਹੈ। ਜਨ-ਧਨ ਖਾਤਾ ਧਾਰਕ ਨੂੰ ਵੀ ਇਸ ਯੋਜਨਾ ਦਾ ਲਾਭ ਮਿਲਦਾ ਹੈ।
ਸਾਲਾਨਾ ਮਿਲੇਣਗੇ 36000 ਰੁਪਏ
18 ਸਾਲ ਤੋਂ 40 ਸਾਲ ਤੱਕ ਦਾ ਕੋਈ ਵੀ ਵਿਅਕਤੀ ਕੇਂਦਰ ਸਰਕਾਰ ਦੀ ਮਾਨਧਨ ਯੋਜਨਾ 'ਚ ਹਿੱਸਾ ਲੈ ਸਕਦਾ ਹੈ। ਜਦੋਂ ਕੋਈ ਵਿਅਕਤੀ 60 ਸਾਲ ਦਾ ਹੋ ਜਾਂਦਾ ਹੈ ਤਾਂ ਇਸ ਸਕੀਮ ਦਾ ਪੈਸਾ ਉਸ ਨੂੰ ਟਰਾਂਸਫ਼ਰ ਕਰ ਦਿੱਤਾ ਜਾਂਦਾ ਹੈ। ਇਸ 'ਚ 36000 ਰੁਪਏ ਸਾਲਾਨਾ ਟਰਾਂਸਫਰ ਕੀਤੇ ਜਾਂਦੇ ਹਨ।
ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਲਾਭ?
ਇਸ ਸਕੀਮ ਦਾ ਲਾਭ ਗ਼ੈਰ-ਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਮਿਲਦਾ ਹੈ। ਰੇਹੜੀ-ਫੜੀ ਵਾਲੇ, ਮਿਡ-ਡੇ-ਮੀਲ ਵਰਕਰ, ਹੈੱਡ ਲੋਡਰ, ਭੱਠਾ ਮਜ਼ਦੂਰ, ਮੋਚੀ, ਕੂੜਾ ਚੁੱਕਣ ਵਾਲੇ, ਘਰੇਲੂ ਨੌਕਰ, ਧੋਬੀ, ਰਿਕਸ਼ਾ ਚਾਲਕ, ਬੇਜ਼ਮੀਨੇ ਮਜ਼ਦੂਰ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਤੁਹਾਡੀ ਮਹੀਨਾਵਾਰ ਆਮਦਨ 15000 ਰੁਪਏ ਤੋਂ ਘੱਟ ਹੈ ਤਾਂ ਹੀ ਤੁਸੀਂ ਇਸ ਦਾ ਲਾਭ ਲੈ ਸਕਦੇ ਹੋ।
ਕਿਹੜੇ ਦਸਤਾਵੇਜ਼ਾਂ ਦੀ ਲੋੜ?
ਇਸ ਸਕੀਮ ਦਾ ਲਾਭ ਲੈਣ ਲਈ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਤੁਹਾਡਾ ਜਨ-ਧਨ ਖਾਤਾ ਹੋਣਾ ਵੀ ਜ਼ਰੂਰੀ ਹੈ। ਤੁਹਾਨੂੰ ਆਪਣੇ ਸੇਵਿੰਗਸ ਅਕਾਊਂਟ ਦੀ ਡਿਟੇਲਸ ਵੀ ਜਮ੍ਹਾਂ ਕਰਨੀ ਹੋਵੇਗੀ।
ਕਿੰਨਾ ਪ੍ਰੀਮੀਅਮ ਭਰਨਾ ਹੋਵੇ?
ਇਸ ਸਕੀਮ ਤਹਿਤ ਵੱਖ-ਵੱਖ ਉਮਰਾਂ ਦੇ ਹਿਸਾਬ ਨਾਲ ਹਰ ਮਹੀਨੇ 55 ਤੋਂ 200 ਰੁਪਏ ਤੱਕ ਦਾ ਯੋਗਦਾਨ ਦੇਣਾ ਪੈਂਦਾ ਹੈ। ਜੇਕਰ ਤੁਸੀਂ 18 ਸਾਲ ਦੀ ਉਮਰ 'ਚ ਇਸ ਸਕੀਮ ਨਾਲ ਜੁੜਦੇ ਹੋ ਤਾਂ ਤੁਹਾਨੂੰ ਹਰ ਮਹੀਨੇ 55 ਰੁਪਏ ਦੇਣੇ ਹੋਣਗੇ। 30 ਸਾਲ ਦੀ ਉਮਰ ਵਾਲਿਆਂ ਨੂੰ 100 ਰੁਪਏ ਅਤੇ 40 ਸਾਲ ਦੀ ਉਮਰ ਵਾਲਿਆਂ ਨੂੰ 200 ਰੁਪਏ ਦੇਣੇ ਹੋਣਗੇ। ਇਸ ਸਕੀਮ 'ਚ ਰਜਿਸਟ੍ਰੇਸ਼ਨ ਲਈ ਤੁਹਾਨੂੰ ਆਪਣੇ ਬਚਤ ਬੈਂਕ ਖਾਤੇ ਜਾਂ ਜਨ-ਧਨ ਖਾਤੇ ਦੇ ਆਈਐਫਐਸ ਕੋਡ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਤੁਹਾਡੇ ਕੋਲ ਆਧਾਰ ਕਾਰਡ ਅਤੇ ਇੱਕ ਵੈਧ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ।