(Source: ECI/ABP News/ABP Majha)
kids Aadhaar: ਬਾਲ ਆਧਾਰ ਕਾਰਡ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਜਾਣੋ ਅਪਲਾਈ ਕਰਨ ਦਾ ਤਰੀਕਾ
ਸਭ ਤੋਂ ਪਹਿਲਾਂ ਤੁਹਾਨੂੰ UIDAI ਦੀ ਅਧਿਕਾਰਤ ਵੈੱਬਸਾਈਟ uidai.go.in 'ਤੇ ਜਾਣਾ ਪਵੇਗਾ ਤੇ ਇੱਥੇ ਰਜਿਸਟ੍ਰੇਸ਼ਨ ਲਈ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ।
kids Aadhaar: ਅੱਜ ਦੇ ਸਮੇਂ 'ਚ ਸਾਡੇ ਕੋਲ ਮੌਜੂਦਾ ਲਗਪਗ ਸਾਰੇ ਦਸਤਾਵੇਜ਼ ਕਾਫੀ ਜ਼ਰੂਰੀ ਹਨ। ਇਨ੍ਹਾਂ 'ਚੋਂ ਇਕ ਦਸਤਾਵੇਜ਼ ਹੈ ਆਧਾਰ ਕਾਰਡ ਜੋ ਲਗਪਗ ਹਰ ਕਿਸੇ ਕੋਲ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗਾ। ਆਧਾਰ ਕਾਰਡ ਦੇ ਆਪਣੇ ਕਈ ਕੰਮ ਹਨ। ਪਛਾਣ ਪੱਤਰ ਦੇ ਰੂਪ 'ਚ ਕੰਮ ਆਉਣ ਦੇ ਇਲਾਵਾ ਬੈਂਕ 'ਚ ਖਾਤਾ ਖੁਲਵਾਉਣਾ ਹੋਵੇ। ਸਿਮ ਕਾਰਡ ਲੈਣਾ ਹੋਵੇ ਜਾਂ ਫਿਰ ਸਰਕਾਰੀ ਜਾਂ ਗੈਰ ਸਰਕਾਰੀ ਸਹੂਲਤਾਂ ਦਾ ਲਾਭ ਲੈਣਾ ਆਦਿ। ਇਨ੍ਹਾਂ ਸਾਰੇ ਕੰਮਾਂ ਲਈ ਆਧਾਰ ਕਾਰਡ ਦਾ ਹੋਣਾ ਬਹੁਤ ਜ਼ਰੂਰੀ ਹੈ।
ਠੀਕ ਅਜਿਹਾ ਹੀ ਬੱਚਿਆਂ ਲਈ ਵੀ ਤੁਸੀਂ ਆਧਾਰ ਬਣਵਾ ਸਕਦੇ ਹੋ ਤੇ ਹੁਣ ਤਾਂ ਸਰਕਾਰ ਨੇ ਇਸ ਦੇ ਨਿਯਮਾਂ 'ਚ ਕੁਝ ਬਦਲਾਅ ਵੀ ਕੀਤੇ ਹਨ। ਬੱਚਿਆਂ ਦਾ ਆਧਾਰ ਕਾਰਡ ਉਨ੍ਹਾਂ ਦੇ ਕਈ ਕੰਮ ਆਉਂਦਾ ਹੈ ਤੇ ਕਈ ਜ਼ਰੂਰੀ ਕੰਮਾਂ ਨੂੰ ਪੂਰਾ ਕਰਨ ਦਾ ਕੰਮ ਕਰਦਾ ਹੈ। ਤਾਂ ਚਲੋ ਜਾਣਦੇ ਹਾਂ ਕਿ ਤੁਸੀਂ ਕਿਵੇਂ ਬੱਚਿਆਂ ਦਾ ਆਧਾਰ ਕਾਰਡ ਬਣਵਾ ਸਕਦੇ ਹੋ। ਤਾਂ ਚੱਲੋ ਤੁਹਾਨੂੰ ਬਾਲ ਆਧਾਰ ਕਾਰਡ ਦੇ ਅਪਡੇਟ ਤੇ ਇਸ ਨੂੰ ਕਿਵੇਂ ਬਣਵਾ ਸਕਦੇ ਹਾਂ ਇਸ ਬਾਰੇ ਦੱਸਦੇ ਹਾਂ।
ਇਹ ਹੋਇਆ ਬਦਲਾਅ
ਦਰਅਸਲ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਵੱਲੋਂ ਬੱਚਿਆਂ ਦੇ ਆਧਾਰ ਕਾਰਡ ਨੂੰ ਲੈ ਕੇ ਜੋ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ, ਉਸ ਮੁਤਾਬਕ ਹੁਣ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਆਧਾਰ ਕਾਰਡ ਬਣਵਾ ਸਕਦੇ ਹਨ। ਮਤਲਬ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਤੁਸੀਂ ਆਧਾਰ ਕਾਰਡ ਬਣਵਾ ਸਕਦੇ ਹੋ।
ਬਾਅਦ 'ਚ ਹੋਵੇਗਾ ਬਾਇਓਮੈਟ੍ਰਿਕ
ਪਹਿਲਾਂ ਬਾਇਓਮੈਟ੍ਰਿਕ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ ਬੱਚਾ ਪੰਜ ਸਾਲ ਦਾ ਹੋਣ ਤੋਂ ਬਾਅਦ ਉਸ ਦਾ ਬਾਇਓਮੈਟ੍ਰਿਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬੱਚੇ ਨੂੰ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਬਾਲ ਆਧਾਰ ਕਾਰਡ ਜਾਰੀ ਕਰ ਦਿੱਤਾ ਜਾਵੇਗਾ।
ਇਸ ਤਰ੍ਹਾਂ ਕਰੋ ਅਪਲਾਈ
ਸਟੈੱਪ 1
ਸਭ ਤੋਂ ਪਹਿਲਾਂ ਤੁਹਾਨੂੰ UIDAI ਦੀ ਅਧਿਕਾਰਤ ਵੈੱਬਸਾਈਟ uidai.go.in 'ਤੇ ਜਾਣਾ ਪਵੇਗਾ ਤੇ ਇੱਥੇ ਰਜਿਸਟ੍ਰੇਸ਼ਨ ਲਈ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਬੱਚੇ ਦੇ ਨਾਂ, ਮਾਤਾ-ਪਿਤਾ ਦੇ ਨਾਂ ਤੋਂ ਇਲਾਵਾ ਹੋਰ ਜ਼ਰੂਰੀ ਜਾਣਕਾਰੀ ਭਰਨੀ ਹੋਵੇਗੀ।
ਸਟੈੱਪ- 2
ਇਸ ਤੋਂ ਬਾਅਦ ਤੁਹਾਨੂੰ ਅਪੌਇੰਟਮੈਂਟ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਉਸ ਤਾਰੀਖ ਨੂੰ ਚੁਣਨਾ ਹੋਵੇਗਾ ਜਿਸ ਦਿਨ ਤੁਸੀਂ ਬੱਚੇ ਨੂੰ ਆਧਾਰ ਕੇਂਦਰ 'ਤੇ ਲੈ ਜਾਣਾ ਚਾਹੁੰਦੇ ਹੋ। ਫਿਰ ਤੁਹਾਨੂੰ ਚੁਣੀ ਗਈ ਮਿਤੀ 'ਤੇ ਬੱਚੇ ਦੇ ਜਨਮ ਸਰਟੀਫਿਕੇਟ ਦੇ ਨਾਲ ਆਧਾਰ ਕੇਂਦਰ 'ਤੇ ਜਾਣਾ ਪਵੇਗਾ। ਇਸ ਦੇ ਨਾਲ ਹੀ ਮਾਪਿਆਂ ਵਿਚੋਂ ਕਿਸੇ ਇਕ ਦਾ ਆਧਾਰ ਕਾਰਡ ਵੀ ਨਾਲ ਲੈ ਕੇ ਜਾਣਾ ਹੈ। ਇਸ ਤੋਂ ਬਾਅਦ ਤੁਹਾਡੇ ਬੱਚੇ ਦਾ ਆਧਾਰ ਕਾਰਡ ਬਣ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904