(Source: ECI/ABP News)
Gold and Silver: ਅੱਜ ਵੀ ਸੋਨਾ 1000 ਤਾਂ ਚਾਂਦੀ 3,200 ਰੁਪਏ ਹੋਈ ਸਸਤੀ, ਜਾਣੋ ਤਾਜ਼ਾ ਰੇਟ
Gold and Silver Price: ਬਜਟ 'ਚ ਕਸਟਮ ਡਿਊਟੀ 'ਚ ਕਟੌਤੀ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹੈ।
![Gold and Silver: ਅੱਜ ਵੀ ਸੋਨਾ 1000 ਤਾਂ ਚਾਂਦੀ 3,200 ਰੁਪਏ ਹੋਈ ਸਸਤੀ, ਜਾਣੋ ਤਾਜ਼ਾ ਰੇਟ Know Gold and Silver Price in Your City 25 July 2024 Gold and Silver: ਅੱਜ ਵੀ ਸੋਨਾ 1000 ਤਾਂ ਚਾਂਦੀ 3,200 ਰੁਪਏ ਹੋਈ ਸਸਤੀ, ਜਾਣੋ ਤਾਜ਼ਾ ਰੇਟ](https://feeds.abplive.com/onecms/images/uploaded-images/2022/12/20/5e5f01d82f321af186020da0c89108461671514482569381_original.jpg?impolicy=abp_cdn&imwidth=1200&height=675)
Gold and Silver Price: ਬਜਟ 'ਚ ਕਸਟਮ ਡਿਊਟੀ 'ਚ ਕਟੌਤੀ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹੈ। 25 ਜੁਲਾਈ ਵੀਰਵਾਰ ਨੂੰ ਵੀ ਸੋਨੇ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਵਾਇਦਾ ਬਾਜ਼ਾਰ (MCX) 'ਤੇ ਸੋਨਾ 1000 ਰੁਪਏ ਅਤੇ ਚਾਂਦੀ 'ਚ 3200 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਰਾਫਾ ਬਾਜ਼ਾਰ 'ਚ ਵੀ ਪਿਛਲੇ ਦੋ ਦਿਨਾਂ 'ਚ ਸੋਨਾ 4,000 ਰੁਪਏ ਤੋਂ ਜ਼ਿਆਦਾ ਸਸਤਾ ਹੋ ਗਿਆ ਹੈ।
ਪਿਛਲੇ ਦਿਨ ਰਿਹਾ ਸੀ ਆਹ ਹਾਲ
ਅੱਜ ਸਵੇਰੇ MCX 'ਤੇ ਸੋਨਾ 1,082 ਰੁਪਏ (-1.57%) ਦੀ ਗਿਰਾਵਟ ਨਾਲ 67,870 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। ਕੱਲ੍ਹ ਇਹ 68,952 'ਤੇ ਬੰਦ ਹੋਇਆ ਸੀ। ਇਸ ਦੌਰਾਨ ਚਾਂਦੀ 3,246 ਰੁਪਏ (-3.82%) ਡਿੱਗ ਕੇ 81,648 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਕੱਲ੍ਹ ਇਹ 84,894 ਰੁਪਏ 'ਤੇ ਬੰਦ ਹੋਇਆ ਸੀ।
ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ
ਕੌਮਾਂਤਰੀ ਬਾਜ਼ਾਰ 'ਚ ਸੋਨਾ ਚੜ੍ਹਿਆ ਸੀ। ਡਾਲਰ 'ਚ ਕਮਜ਼ੋਰੀ ਦੇ ਵਿਚਾਲੇ ਅਮਰੀਕੀ ਸਪਾਟ ਗੋਲਡ 0.7 ਫੀਸਦੀ ਚੜ੍ਹ ਕੇ 2,425.28 ਡਾਲਰ ਪ੍ਰਤੀ ਔਂਸ 'ਤੇ ਰਿਹਾ ਸੀ। ਗੋਲਡ ਫਿਊਚਰ 0.8% ਵਧ ਕੇ $2,426.60 ਪ੍ਰਤੀ ਔਂਸ 'ਤੇ ਰਿਹਾ ਸੀ।
ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ
ਦਿੱਲੀ ਦੇ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 650 ਰੁਪਏ ਡਿੱਗ ਕੇ 71,650 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਜਿਊਲਰਾਂ ਦੀ ਕਮਜ਼ੋਰ ਮੰਗ ਅਤੇ ਵਿੱਤੀ ਸਾਲ 2024-25 ਦੇ ਬਜਟ 'ਚ ਦਰਾਮਦ ਡਿਊਟੀ 'ਚ ਕਟੌਤੀ ਦੇ ਐਲਾਨ ਕਾਰਨ ਸੋਨੇ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਜਾਰੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)