Petrol and Diesel Price on 18 June: ਮੰਗਲਵਾਰ ਨੂੰ ਤੇਲ ਦੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
Petrol and Diesel Price on 18 June : ਅੱਜ 18 ਜੂਨ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਹੋ ਗਈਆਂ ਹਨ, ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਤੇਲ ਦੇ ਕੀ ਰੇਟ ਹਨ।
Petrol and Diesel Price: ਦੇਸ਼ 'ਚ ਪੈ ਰਹੀ ਭਿਆਨਕ ਗਰਮੀ ਦੇ ਵਿਚਕਾਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਯਾਨੀ 18 ਜੂਨ ਲਈ ਦੇਸ਼ ਭਰ 'ਚ ਤੇਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ ਕਿਉਂਕਿ ਤੇਲ ਮਾਰਕੀਟਿੰਗ ਕੰਪਨੀਆਂ ਉਨ੍ਹਾਂ 'ਤੇ ਟੈਕਸ ਅਤੇ ਵੈਟ ਲਗਾਉਂਦੀਆਂ ਹਨ।
ਹਾਲ ਹੀ 'ਚ ਕੰਪਨੀਆਂ ਨੇ ਕਰਨਾਟਕ 'ਚ ਈਂਧਨ ਦੀਆਂ ਕੀਮਤਾਂ 'ਚ ਸੋਧ ਕੀਤੀ ਹੈ, ਜਿਸ ਦਾ ਅਸਰ ਤੁਹਾਡੇ ਸ਼ਹਿਰ 'ਚ ਈਂਧਨ ਦੀਆਂ ਕੀਮਤਾਂ 'ਤੇ ਦੇਖਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਆਪਣੀ ਗੱਡੀ ਦੀ ਟੈਂਕੀ ਭਰਾਉਣ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦੀ ਜਾਂਚ ਕਰੋ।
ਮਹਾਂਨਗਰਾਂ ਵਿੱਚ ਤੇਲ ਦੀਆਂ ਕੀਮਤਾਂ
ਰਾਜਧਾਨੀ ਦਿੱਲੀ 'ਚ ਪੈਟਰੋਲ 94.76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.66 ਰੁਪਏ ਦੀ ਪ੍ਰਤੀ ਲੀਟਰ ਵਿੱਕ ਰਿਹਾ ਹੈ।
ਮੁੰਬਈ 'ਚ ਇਕ ਲੀਟਰ ਪੈਟਰੋਲ 104.19 ਰੁਪਏ ਅਤੇ ਡੀਜ਼ਲ 92.13 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 103.93 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 90.74 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਪੈਟਰੋਲ 100.73 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.32 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।
ਇਹ ਵੀ ਪੜ੍ਹੋ: Paytm Crisis: ਪੇਟੀਐੱਮ ਵੇਚਣ ਜਾ ਰਹੀ ਇਸ ਕਾਰੋਬਾਰ ਨੂੰ, Zomato ਨਾਲ ਚੱਲ ਰਹੀ ਗੱਲਬਾਤ
ਬਾਕੀ ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਨੋਇਡਾ: ਪੈਟਰੋਲ 94.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.94 ਰੁਪਏ ਪ੍ਰਤੀ ਲੀਟਰ
ਗੁਰੂਗ੍ਰਾਮ: ਪੈਟਰੋਲ 95.18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.03 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ: ਪੈਟਰੋਲ 94.22 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.38 ਰੁਪਏ ਪ੍ਰਤੀ ਲੀਟਰ
ਹੈਦਰਾਬਾਦ: ਪੈਟਰੋਲ 107.39 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.63 ਰੁਪਏ ਪ੍ਰਤੀ ਲੀਟਰ
ਪਟਨਾ: ਪੈਟਰੋਲ 105.16 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.03 ਰੁਪਏ ਪ੍ਰਤੀ ਲੀਟਰ
ਲਖਨਊ: ਪੈਟਰੋਲ 94.63 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.74 ਰੁਪਏ ਪ੍ਰਤੀ ਲੀਟਰ
SMS ਰਾਹੀਂ ਪਤਾ ਕਰ ਸਕਦੇ ਹੋ ਪੈਟਰੋਲ-ਡੀਜ਼ਲ ਦੇ ਰੇਟ
ਤੁਸੀਂ SMS ਰਾਹੀਂ ਵੀ ਪੈਟਰੋਲ ਤੇ ਡੀਜ਼ਲ ਦੇ ਰੋਜ਼ਾਨਾ ਰੇਟ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ 9224992249 ਨੰਬਰ 'ਤੇ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ BPCL ਗਾਹਕ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਨੰਬਰ 9223112222 'ਤੇ SMS ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਖਪਤਕਾਰ HPPprice ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਤੇ ਇਸ ਨੂੰ ਨੰਬਰ 9222201122 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।
ਇਹ ਵੀ ਪੜ੍ਹੋ: Adani Group: ਅਡਾਨੀ ਗਰੁੱਪ ਨੂੰ ਨਹੀਂ ਮਿਲੇਗੀ ਧਾਰਾਵੀ ਦੀ ਜ਼ਮੀਨ, ਸਰਕਾਰ ਨੂੰ ਦੇਣੇ ਪੈਣਗੇ ਸਾਰੇ ਘਰ