ਪੜਚੋਲ ਕਰੋ
LPG Connection Rate Hike: ਕਮਰਸ਼ੀਅਲ LPG ਕੁਨੈਕਸ਼ਨ ਲੈਣਾ ਹੋਇਆ ਮਹਿੰਗਾ, ਕੀਮਤਾਂ ਵਧੀਆਂ, ਜਾਣੋ ਕਦੋਂ ਤੋਂ ਲਾਗੂ
ਆਮ ਲੋਕ ਲਗਾਤਾਰ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਤੇ ਅੱਜ LPG ਕੁਨੈਕਸ਼ਨ ਨੂੰ ਲੈ ਕੇ ਇੱਕ ਹੋਰ ਚਿੰਤਾਜਨਕ ਖ਼ਬਰ ਆਈ ਹੈ। ਹੁਣ ਨਵਾਂ ਐਲਪੀਜੀ ਕੁਨੈਕਸ਼ਨ ਲੈਣ 'ਤੇ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚਣੇ ਪੈਣਗੇ।
LPG Connection Rate Hike: ਆਮ ਲੋਕ ਲਗਾਤਾਰ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਤੇ ਅੱਜ LPG ਕੁਨੈਕਸ਼ਨ ਨੂੰ ਲੈ ਕੇ ਇੱਕ ਹੋਰ ਚਿੰਤਾਜਨਕ ਖ਼ਬਰ ਆਈ ਹੈ। ਹੁਣ ਨਵਾਂ ਐਲਪੀਜੀ ਕੁਨੈਕਸ਼ਨ ਲੈਣ 'ਤੇ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚਣੇ ਪੈਣਗੇ। ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਐਲਪੀਜੀ ਸਿਲੰਡਰ (19 ਕਿਲੋਗ੍ਰਾਮ) ਲੈਣ ਲਈ ਸਕਿਉਰਿਟੀ ਡਿਪਾਜ਼ਿਟ ਦੇ ਟੈਰਿਫ ਵਧਾ ਦਿੱਤੇ ਹਨ। ਨਵੀਆਂ ਦਰਾਂ ਵੀ ਅੱਜ ਤੋਂ ਭਾਵ 28 ਜੂਨ ਤੋਂ ਲਾਗੂ ਹੋ ਗਈਆਂ ਹਨ।
ਨਵੇਂ LPG ਕੁਨੈਕਸ਼ਨ 'ਤੇ ਵਧੇ ਕਿੰਨੇ ਰੁਪਏ - ਇੱਥੇ ਜਾਣੋ
19 ਕਿਲੋਗ੍ਰਾਮ ਵਾਲਾ SC Valve ਦੇ ਨਾਲ ਸਿਲੰਡਰ ਦੀ ਸਕਿਉਰਿਟੀ ਡਿਪਾਜ਼ਿਟ ਰੇਟ 1700 ਰੁਪਏ ਤੋਂ ਵਧ ਕੇ 2400 ਰੁਪਏ, ਟੈਰਿਫ ਦਰ 1700 ਰੁਪਏ ਤੋਂ 2400 ਰੁਪਏ ਅਤੇ ਪੈਨਲ ਦੀ ਦਰ 2550 ਰੁਪਏ ਤੋਂ ਵਧ ਕੇ 3600 ਰੁਪਏ ਹੋ ਗਈ ਹੈ।
47.5 ਕਿਲੋਗ੍ਰਾਂਮ ਵਾਲਾ SC Valve ਦੇ ਨਾਲ ਸਿਲੰਡਰ ਦਾ ਸਕਿਉਰਿਟੀ ਡਿਪਾਜ਼ਿਟ ਰੇਟ 4300 ਰੁਪਏ ਤੋਂ ਵਧ ਕੇ 4900 ਰੁਪਏ, ਟੈਰਿਫ ਦਰ 4300 ਰੁਪਏ ਤੋਂ ਵਧ ਕੇ 4900 ਰੁਪਏ ਅਤੇ ਪੈਨਲ ਰੇਟ 6450 ਰੁਪਏ ਤੋਂ ਵਧ ਕੇ 7350 ਰੁਪਏ ਹੋ ਗਈ ਹੈ। LOT Volve ਦਾ ਸਕਿਉਰਿਟੀ ਡਿਪਾਜ਼ਿਟ ਅਤੇ ਟੈਰਿਫ ਰੇਟ ਤਾਂ 1500 ਰੁਪਏ 'ਤੇ ਹੀ ਬਰਕਰਾਰ ਹੈ। ਇਸ ਦੇ ਨਾਲ ਹੀ ਇਸ ਦਾ ਪੈਨਲ ਰੇਟ 2250 ਰੁਪਏ 'ਤੇ ਬਰਕਰਾਰ ਹੈ।
ਤੁਹਾਨੂੰ ਦੱਸ ਦੇਈਏ ਕਿ ਨਵਾਂ ਐਲਪੀਜੀ ਕਨੈਕਸ਼ਨ ਲੈਣਾ ਵੀ ਮਹਿੰਗਾ ਹੋ ਗਿਆ ਹੈ ਅਤੇ ਇਸ ਦਾ ਅਸਰ ਨਵਾਂ ਗੈਸ ਕੁਨੈਕਸ਼ਨ ਲੈਣ ਵਾਲਿਆਂ 'ਤੇ ਪਵੇਗਾ। ਹਾਲ ਹੀ 'ਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੇ ਸਕਿਓਰਿਟੀ ਡਿਪਾਜ਼ਿਟ ਦੀਆਂ ਦਰਾਂ 'ਚ ਵੀ ਵਾਧਾ ਕੀਤਾ ਸੀ।
ਇਸ ਤਹਿਤ ਘਰੇਲੂ ਖਪਤਕਾਰਾਂ ਨੂੰ ਹੁਣ ਹਰ ਨਵੇਂ ਗੈਸ ਕੁਨੈਕਸ਼ਨ ਲਈ 1450 ਰੁਪਏ ਦੀ ਬਜਾਏ 2200 ਰੁਪਏ ਦੀ ਸਕਿਓਰਿਟੀ ਡਿਪਾਜ਼ਿਟ ਕਰਨੀ ਪਵੇਗੀ। ਯਾਨੀ ਸਿੱਧੇ ਤੌਰ 'ਤੇ ਹਰ ਨਵੇਂ ਗੈਸ ਕੁਨੈਕਸ਼ਨ ਲਈ ਜਮ੍ਹਾ ਦਰਾਂ 'ਚ 750 ਰੁਪਏ ਦਾ ਵਾਧਾ ਕੀਤਾ ਗਿਆ ਹੈ।

Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement