LPG Cylinder Price : ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ 'ਮਹਿੰਗਾ' LPG ਸਿਲੰਡਰ ਭਾਰਤ 'ਚ ਵਿਕਦਾ ਹੈ?
ਭਾਰਤੀ ਮੁਦਰਾ ਅਰਥਾਤ ਰੁਪਏ ਦੀ ਖਰੀਦ ਸ਼ਕਤੀ ਦੇ ਅਨੁਸਾਰ ਭਾਰਤ ਵਿੱਚ ਪ੍ਰਤੀ ਕਿਲੋ ਐਲਪੀਜੀ ਦੀ ਕੀਮਤ ਸਭ ਤੋਂ ਵੱਧ ਹੈ। ਖਰੀਦ ਸ਼ਕਤੀ ਦੇ ਮਾਮਲੇ 'ਚ ਐਲਪੀਜੀ ਦੀ ਕੀਮਤ $3.5 ਪ੍ਰਤੀ ਕਿਲੋਗ੍ਰਾਮ ਹੈ।
LPG Cylinder Price : ਮਹਿੰਗਾਈ ਕਾਰਨ ਦੇਸ਼ 'ਚ ਹਾਹਾਕਾਰ ਮੱਚੀ ਹੋਈ ਹੈ। ਪੈਟਰੋਲ ਅਤੇ ਡੀਜ਼ਲ ਦੇ ਨਾਲ-ਨਾਲ ਐਲਪੀਜੀ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਹਨ। ਆਲਮ ਇਹ ਹੈ ਕਿ ਇਸ ਸਮੇਂ ਭਾਰਤ ਦੇ ਲੋਕ ਦੁਨੀਆ ਦਾ ਸਭ ਤੋਂ ਮਹਿੰਗਾ ਘਰੇਲੂ ਗੈਸ ਸਿਲੰਡਰ ਖਰੀਦ ਰਹੇ ਹਨ। ਇਸ ਨਾਲ ਹੀ ਭਾਰਤ ਪੈਟਰੋਲ ਦੀਆਂ ਕੀਮਤਾਂ ਦੇ ਮਾਮਲੇ 'ਚ ਤੀਜੇ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਮਾਮਲੇ ਵਿੱਚ ਅੱਠਵੇਂ ਸਥਾਨ 'ਤੇ ਹੈ।
ਭਾਰਤੀ ਮੁਦਰਾ ਅਰਥਾਤ ਰੁਪਏ ਦੀ ਖਰੀਦ ਸ਼ਕਤੀ ਦੇ ਅਨੁਸਾਰ ਭਾਰਤ ਵਿੱਚ ਪ੍ਰਤੀ ਕਿਲੋ ਐਲਪੀਜੀ ਦੀ ਕੀਮਤ ਸਭ ਤੋਂ ਵੱਧ ਹੈ। ਖਰੀਦ ਸ਼ਕਤੀ ਦੇ ਮਾਮਲੇ 'ਚ ਐਲਪੀਜੀ ਦੀ ਕੀਮਤ $3.5 ਪ੍ਰਤੀ ਕਿਲੋਗ੍ਰਾਮ ਹੈ। ਅਜਿਹੇ 'ਚ ਲੋਕਾਂ ਦੀ ਰੋਜ਼ਾਨਾ ਆਮਦਨ ਦਾ 15.6 ਫੀਸਦੀ ਇਸ 'ਤੇ ਖਰਚ ਹੋ ਰਿਹਾ ਹੈ। ਪ੍ਰਤੀ ਵਿਅਕਤੀ ਰੋਜ਼ਾਨਾ ਆਮਦਨ ਦਾ ਏਨਾ ਵੱਡਾ ਹਿੱਸਾ ਕਿਸੇ ਹੋਰ ਦੇਸ਼ 'ਚ ਨਹੀਂ ਖਰਚਿਆ ਜਾ ਰਿਹਾ।
ਆਮਦਨ ਦਾ 23.5% ਪ੍ਰਤੀ ਲੀਟਰ ਪੈਟਰੋਲ ਖਰੀਦਣ 'ਤੇ ਖਰਚ ਹੋ ਰਿਹੈ
ਇਸ ਨਾਲ ਹੀ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਸਥਿਤੀ ਇਹ ਹੈ ਕਿ ਪ੍ਰਤੀ ਵਿਅਕਤੀ ਦੀ ਰੋਜ਼ਾਨਾ ਆਮਦਨ ਦਾ ਲਗਪਗ 23.5 ਫੀਸਦੀ ਹਿੱਸਾ ਪੈਟਰੋਲ ਪ੍ਰਤੀ ਲੀਟਰ ਖਰੀਦਣ 'ਤੇ ਖਰਚ ਹੋ ਰਿਹਾ ਹੈ। ਇਸ ਦੇ ਦੋ ਗੁਆਂਢੀ ਦੇਸ਼ ਨੇਪਾਲ ਅਤੇ ਪਾਕਿਸਤਾਨ ਭਾਰਤ ਤੋਂ ਅੱਗੇ ਹਨ। ਨੇਪਾਲ 'ਚ ਰੋਜ਼ਾਨਾ ਦੀ ਕਮਾਈ ਦਾ 38.2 ਫੀਸਦੀ ਪੈਟਰੋਲ 'ਤੇ ਖਰਚ ਹੁੰਦਾ ਹੈ ਜਦਕਿ ਪਾਕਿਸਤਾਨ 'ਚ 23.8 ਫੀਸਦੀ ਪੈਟਰੋਲ ਖਰੀਦਣ 'ਤੇ ਖਰਚ ਹੋ ਰਿਹਾ ਹੈ।
ਵਿਕਾਸਸ਼ੀਲ ਦੇਸ਼ਾਂ ਵਿੱਚ ਪ੍ਰਤੀ ਵਿਅਕਤੀ ਰੋਜ਼ਾਨਾ ਆਮਦਨ ਦੇ ਮੁਕਾਬਲੇ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ 'ਤੇ ਬਹੁਤ ਘੱਟ ਖਰਚ ਕੀਤਾ ਜਾ ਰਿਹਾ ਹੈ। ਅਮਰੀਕਾ 'ਚ ਰੋਜ਼ਾਨਾ ਆਮਦਨ ਦਾ 0.6 ਫੀਸਦੀ ਪੈਟਰੋਲ 'ਤੇ ਅਤੇ 0.7 ਫੀਸਦੀ ਡੀਜ਼ਲ 'ਤੇ ਖਰਚ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ ਦੀ ਸਥਿਤੀ ਅਤੇ ਦੂਜੇ ਦੇਸ਼ਾਂ ਵਿੱਚ ਵਿਕਣ ਵਾਲੇ ਪੈਟਰੋਲ ਅਤੇ ਡੀਜ਼ਲ ਦੀ ਮੁਦਰਾ ਦੇ ਹਿਸਾਬ ਨਾਲ ਇਸ ਦੀਆਂ ਕੀਮਤਾਂ ਦਾ ਹਿਸਾਬ ਲਗਾਇਆ ਗਿਆ ਹੈ। ਅਜਿਹੇ 'ਚ ਭਾਰਤ 'ਚ ਐੱਲਪੀਜੀ ਦੀ ਪ੍ਰਤੀ ਲੀਟਰ ਕੀਮਤ 3.5 ਡਾਲਰ 'ਤੇ ਆਉਂਦੀ ਹੈ ਜੋ ਕਿ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਭਾਰਤ ਤੋਂ ਬਾਅਦ ਤੁਰਕੀ, ਫਿਜੀ ਅਤੇ ਯੂਕਰੇਨ ਦਾ ਨੰਬਰ ਆਉਂਦਾ ਹੈ।