(Source: ECI/ABP News/ABP Majha)
LPG Cylinder Price Hike 1st April 2022: ਜਨਤਾ 'ਤੇ ਮਹਿੰਗਾਈ ਦੀ ਮਾਰ, LPG ਸਿਲੰਡਰ 250 ਰੁਪਏ ਮਹਿੰਗਾ
1 ਅਪ੍ਰੈਲ 2022 ਤੋਂ LPG ਸਿਲੰਡਰ 250 ਰੁਪਏ ਮਹਿੰਗਾ ਹੋ ਗਿਆ, ਜਾਣੋ ਅੱਜ ਤੋਂ ਇੱਕ ਸਿਲੰਡਰ ਲਈ ਤੁਹਾਨੂੰ ਕਿੰਨਾ ਭੁਗਤਾਨ ਕਰਨਾ ਪਵੇਗਾ।
LPG Cylinder Price Hike 1st April 2022: ਅੱਜ 1 ਅਪ੍ਰੈਲ ਹੈ ਅਤੇ ਅੱਜ ਤੋਂ ਐਲਪੀਜੀ ਸਿਲੰਡਰ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ। ਇਸ ਵਾਰ ਮਹਿੰਗਾਈ ਦਾ ਤੇਜ਼ ਝਟਕਾ ਦਿੰਦੇ ਹੋਏ ਤੇਲ ਅਤੇ ਪੈਟਰੋਲੀਅਮ ਕੰਪਨੀਆਂ ਨੇ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ ਇੱਕ ਝਟਕੇ ਵਿੱਚ 250 ਰੁਪਏ ਵਧਾ ਦਿੱਤੀ ਹੈ। ਪਰ ਇੱਕ ਰਾਹਤ ਦੀ ਗੱਲ ਇਹ ਹੈ ਕਿ ਕੀਮਤਾਂ ਵਿੱਚ ਇਹ ਵਾਧਾ ਘਰੇਲੂ ਐਲਪੀਜੀ ਸਿਲੰਡਰਾਂ ਵਿੱਚ ਨਹੀਂ, ਸਗੋਂ ਵਪਾਰਕ ਗੈਸ ਸਿਲੰਡਰਾਂ ਵਿੱਚ ਹੋਇਆ ਹੈ। ਇਸ ਲਈ ਘਰੇਲੂ ਖਪਤਕਾਰਾਂ ਨੂੰ ਫਿਲਹਾਲ ਰਾਹਤ ਮਿਲੀ ਹੈ।
ਦੱਸ ਦੇਈਏ ਕਿ ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟ 10 ਦਿਨ ਪਹਿਲਾਂ ਵਧਾਏ ਗਏ ਸੀ। ਇਸ ਤੋਂ ਪਹਿਲਾਂ 22 ਮਾਰਚ ਨੂੰ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਖਪਤਕਾਰਾਂ ਨੂੰ 22 ਮਾਰਚ ਤੋਂ ਮਹਿੰਗਾਈ ਦਾ ਝਟਕਾ ਲੱਗਣਾ ਸ਼ੁਰੂ ਹੋ ਗਿਆ ਹੈ। 22 ਮਾਰਚ ਨੂੰ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਵਿੱਚ 50 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ, 6 ਅਕਤੂਬਰ 2021 ਤੋਂ ਬਾਅਦ ਘਰੇਲੂ ਐਲਪੀਜੀ ਸਿਲੰਡਰ ਦੀ ਦਰ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ।
ਸ਼ੁੱਕਰਵਾਰ ਇੱਕ ਅਪ੍ਰੈਲ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਵੀ, ਘਰੇਲੂ ਐਲਪੀਜੀ ਸਿਲੰਡਰ ਦਿੱਲੀ ਵਿੱਚ 949.50 ਰੁਪਏ, ਕੋਲਕਾਤਾ ਵਿੱਚ 976 ਰੁਪਏ, ਮੁੰਬਈ ਵਿੱਚ 949.50 ਰੁਪਏ ਅਤੇ ਚੇਨਈ ਵਿੱਚ 965.50 ਰੁਪਏ ਵਿੱਚ ਉਪਲਬਧ ਹਨ।
ਦਿੱਲੀ ਵਿੱਚ 1 ਮਾਰਚ ਨੂੰ 19 ਕਿਲੋਗ੍ਰਾਮ ਦਾ ਐਲਪੀਜੀ ਸਿਲੰਡਰ 2012 ਰੁਪਏ 'ਚ ਉਪਲਬਧ ਸੀ, ਜੋ 22 ਮਾਰਚ ਨੂੰ ਘਟਾ ਕੇ 2003 ਰੁਪਏ ਕਰ ਦਿੱਤਾ ਗਿਆ। ਪਰ ਅੱਜ ਤੋਂ ਦਿੱਲੀ ਵਿੱਚ ਇਸਦੇ ਲਈ 2253 ਰੁਪਏ ਖਰਚ ਕਰਨੇ ਪੈਣਗੇ। ਇਸ ਦੇ ਨਾਲ ਹੀ ਕੋਲਕਾਤਾ 'ਚ 2087 ਰੁਪਏ ਦੀ ਬਜਾਏ ਹੁਣ 2351 ਰੁਪਏ ਅਤੇ ਮੁੰਬਈ 'ਚ 1955 ਦੀ ਬਜਾਏ 2205 ਰੁਪਏ ਅੱਜ ਤੋਂ ਖਰਚ ਕਰਨੇ ਪੈਣਗੇ। ਇਸ ਦੇ ਨਾਲ ਹੀ ਚੇਨਈ 'ਚ 2138 ਰੁਪਏ ਦੀ ਬਜਾਏ 2406 ਰੁਪਏ ਖਰਚ ਕਰਨੇ ਪੈਣਗੇ।
ਇਸ ਤੋਂ ਪਹਿਲਾਂ 1 ਮਾਰਚ ਨੂੰ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 105 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਫਿਰ 22 ਮਾਰਚ ਨੂੰ ਇਸ ਦੀ ਕੀਮਤ ਵਿੱਚ 9 ਰੁਪਏ ਦੀ ਕਟੌਤੀ ਕੀਤੀ ਗਈ ਸੀ।
ਦੱਸ ਦੇਈਏ ਕਿ ਅਕਤੂਬਰ 2021 ਤੋਂ 1 ਫਰਵਰੀ 2022 ਦਰਮਿਆਨ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 170 ਰੁਪਏ ਦਾ ਵਾਧਾ ਹੋਇਆ ਹੈ। ਦਿੱਲੀ ਵਿਚ 1 ਅਕਤੂਬਰ ਨੂੰ ਵਪਾਰਕ ਸਿਲੰਡਰ ਦੀ ਕੀਮਤ 1736 ਰੁਪਏ ਸੀ, ਨਵੰਬਰ 2021 ਵਿਚ ਇਹ 2000 ਰੁਪਏ ਅਤੇ ਦਸੰਬਰ 2021 ਵਿਚ ਇਸ ਦੀ ਕੀਮਤ 2101 ਰੁਪਏ ਸੀ। ਇਸ ਤੋਂ ਬਾਅਦ ਜਨਵਰੀ 'ਚ ਇਕ ਵਾਰ ਫਿਰ ਸਸਤਾ ਹੋਇਆ ਅਤੇ ਫਰਵਰੀ 2022 'ਚ ਇਹ ਸਸਤਾ ਹੋ ਕੇ 1907 ਰੁਪਏ 'ਤੇ ਆ ਗਿਆ। ਇਸ ਤੋਂ ਬਾਅਦ ਅੱਜ ਯਾਨੀ 1 ਅਪ੍ਰੈਲ 2022 ਨੂੰ ਇਸ ਦੀ ਕੀਮਤ 2253 ਰੁਪਏ ਤੱਕ ਪਹੁੰਚ ਗਈ ਹੈ।