LPG Gas Connection Insurance : ਰਸੋਈ ਗੈਸ ਸਿਲੰਡਰ ਦੇ ਨਾਲ ਮਿਲਦਾ ਹੈ ਇੰਸ਼ੌਰੇਂਸ ਵੀ, ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਹੋਣ 'ਤੇ ਮਿਲੇਗਾ ਕਵਰ
ਘਰ 'ਚ LPG ਗੈਸ ਸਿਲੰਡਰ ਕਾਰਨ ਕਿਸੇ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਤਾਂ ਅਜਿਹੀ ਸਥਿਤੀ 'ਚ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਗੈਸ ਕੰਪਨੀ ਦੇ ਡਿਸਟ੍ਰੀਬਿਊਟਰ ਨੂੰ ਸੂਚਿਤ ਕਰਨਾ ਚਾਹੀਦਾ ਹੈ।
LPG Gas Connection Insurance Policy: ਜਦੋਂ ਵੀ ਕੋਈ ਗਾਹਕ ਨਵਾਂ ਗੈਸ ਕੁਨੈਕਸ਼ਨ ਲੈਂਦਾ ਹੈ, ਤਾਂ ਗੈਸ ਕੰਪਨੀ ਦੁਆਰਾ ਉਸ ਦੇ ਨਾਲ ਗਾਹਕ ਨੂੰ ਬੀਮਾ ਕਵਰ ਦਿੱਤਾ ਜਾਂਦਾ ਹੈ ਪਰ ਜ਼ਿਆਦਾਤਰ ਗਾਹਕ ਇਸ ਬੀਮਾ ਪਾਲਿਸੀ ਬਾਰੇ ਨਹੀਂ ਜਾਣਦੇ ਹਨ। ਜੇਕਰ ਤੁਸੀਂ ਇਸ ਬਾਰੇ ਨਹੀਂ ਜਾਣਦੇ ਹੋ ਤਾਂ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ।
ਗੈਸ ਕੁਨੈਕਸ਼ਨ ਖਰੀਦਣ ਨਾਲ ਗਾਹਕਾਂ ਨੂੰ ਕੰਪਨੀ ਦੁਆਰਾ ਇੱਕ ਬੀਮਾ ਪਾਲਿਸੀ ਦੀ ਸਹੂਲਤ ਦਿੱਤੀ ਜਾਂਦੀ ਹੈ। ਜਿਸਦਾ ਪ੍ਰੀਮੀਅਮ ਗਾਹਕ ਨੂੰ ਅਦਾ ਨਹੀਂ ਕਰਨਾ ਪੈਂਦਾ। ਭਾਰਤ ਗੈਸ, ਇੰਡੇਨ ਗੈਸ ਅਤੇ ਐਚਪੀ ਗੈਸ, ਤਿੰਨੋਂ ਕੰਪਨੀਆਂ ਆਪਣੇ ਗਾਹਕਾਂ ਨੂੰ ਇਹ ਸਹੂਲਤ ਪ੍ਰਦਾਨ ਕਰਦੀਆਂ ਹਨ। ਜੇਕਰ ਗੈਸ ਸਿਲੰਡਰ ਕਾਰਨ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਤਾਂ ਗਾਹਕ ਬਾਅਦ ਵਿੱਚ ਬੀਮਾ ਕਲੇਮ ਕਰ ਸਕਦਾ ਹੈ।
ਗੈਸ ਕੁਨੈਕਸ਼ਨ 'ਤੇ ਮਿਲਦਾ ਹੈ ਇੰਨਾ ਕਵਰ-
ਗੈਸ ਕੰਪਨੀ ਇੰਡੀਅਨ ਆਇਲ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਗੈਸ ਸਿਲੰਡਰ ਦੇ ਕਾਰਨ ਕਿਸੇ ਵੀ ਦੁਰਘਟਨਾ ਦੀ ਸਥਿਤੀ 'ਚ ਗੈਸ ਸਿਲੰਡਰ ਦੇ ਗਾਹਕਾਂ ਅਤੇ ਤੀਜੀ ਧਿਰ ਨੂੰ ਬੀਮਾ ਕਵਰ ਦਿੱਤਾ ਜਾਂਦਾ ਹੈ। ਕੰਪਨੀ ਗੈਸ ਕੰਪਨੀ ਦੇ ਰਜਿਸਟਰਡ ਪਤੇ 'ਤੇ ਗੈਸ ਕਾਰਨ ਹੋਣ ਵਾਲੇ ਕਿਸੇ ਵੀ ਹਾਦਸੇ ਲਈ ਬੀਮਾ ਕਵਰ ਦਿੰਦੀ ਹੈ।
ਜੇਕਰ ਗੈਸ ਸਿਲੰਡਰ ਦੁਰਘਟਨਾ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ 6 ਲੱਖ ਰੁਪਏ ਤੱਕ ਦਾ ਬੀਮਾ ਕਲੇਮ ਮਿਲਦਾ ਹੈ। ਦੂਜੇ ਪਾਸੇ ਸੱਟ ਲੱਗਣ ਦੀ ਸਥਿਤੀ ਵਿੱਚ ਤੁਸੀਂ 2 ਲੱਖ ਰੁਪਏ ਤੱਕ ਦਾ ਕਲੇਮ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ ਕਿਸੇ ਅਧਿਕਾਰਤ ਗਾਹਕ ਦੇ ਰਜਿਸਟਰਡ ਪਤੇ 'ਤੇ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਹੋਣ 'ਤੇ 2 ਲੱਖ ਤੱਕ ਦਾ ਬੀਮਾ ਕਲੇਮ ਮਿਲਦਾ ਹੈ। ਇਹ ਕਲੇਮ ਜਾਇਦਾਦ ਨੂੰ ਹੋਏ ਨੁਕਸਾਨ ਦੇ ਬਦਲੇ ਵਿੱਚ ਪ੍ਰਾਪਤ ਕੀਤਾ ਗਿਆ ਹੈ।
ਬੀਮੇ ਦਾ ਕਲੇਮ ਕਰਨ ਦੀ ਪ੍ਰਕਿਰਿਆ
ਜੇਕਰ ਤੁਹਾਡੇ ਘਰ 'ਚ LPG ਗੈਸ ਸਿਲੰਡਰ ਕਾਰਨ ਕਿਸੇ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਤਾਂ ਅਜਿਹੀ ਸਥਿਤੀ 'ਚ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਗੈਸ ਕੰਪਨੀ ਦੇ ਡਿਸਟ੍ਰੀਬਿਊਟਰ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ, ਡਿਸਟ੍ਰੀਬਿਊਟਰ ਮਾਮਲੇ ਦੀ ਜਾਂਚ ਕਰੇਗਾ ਅਤੇ ਇਸ ਬਾਰੇ ਬੀਮਾ ਕੰਪਨੀ ਨੂੰ ਸੂਚਿਤ ਕਰੇਗਾ। ਇਸ ਤੋਂ ਬਾਅਦ ਕੰਪਨੀ ਹਾਦਸੇ ਦੇ ਹਿਸਾਬ ਨਾਲ ਗਾਹਕ ਨੂੰ ਕਲੇਮ ਦੇਵੇਗੀ।
ਇਸ਼ੌਰੈਂਸ ਕਲੇਮ ਕਰਨ ਲਈ ਚਾਹੀਦੇ ਹਨ ਇਹ ਡਾਕੂਮੈਂਟ
ਦੁਰਘਟਨਾ ਦੇ ਮਾਮਲੇ ਵਿੱਚ ਮੌਤ ਦਾ ਸਰਟੀਫਿਕੇਟ
-ਪੋਸਟਮਾਰਟਮ ਰਿਪੋਰਟ
- ਨਿਰੀਖਣ ਰਿਪੋਰਟ
- ਹਸਪਤਾਲ ਵਿੱਚ ਦਾਖਲ ਹੋਣ ਲਈ ਨੁਸਖ਼ਾ
-ਮੈਡੀਕਲ ਬਿੱਲ
-ਮਰੀਜ਼ ਦਾ ਡਿਸਚਾਰਜ ਕਾਰਡ