Manipur Violence: ਹਿੰਸਾ ਕਰਕੇ ਮਣੀਪੁਰ ਦੀ ਅਰਥਵਿਵਸਥਾ ਨੂੰ ਹੋਇਆ ਭਾਰੀ ਨੁਕਸਾਨ, ਜੂਨ ਦੇ ਮੁਕਾਬਲੇ ਜੁਲਾਈ ‘ਚ ਘੱਟ ਹੋਇਆ 30 ਫੀਸਦੀ GST ਕੁਲੈਕਸ਼ਨ
Manipur Violence Hits GST Collection: ਮਣੀਪੁਰ ਵਿੱਚ ਹਿੰਸਾ ਕਾਰਨ ਕਾਰੋਬਾਰ ਠੱਪ ਹੋ ਗਿਆ ਹੈ, ਇਸ ਲਈ ਸੂਬੇ ਤੋਂ ਐਕਸਪੋਰਟ ਨਹੀਂ ਹੋ ਪਾ ਰਿਹਾ ਹੈ। ਬੈਂਕ ਅਤੇ ਏਟੀਐਮ ਬੰਦ ਪਏ ਹਨ। ਹੁਣ ਜੀਐਸਟੀ ਕੁਲੈਕਸ਼ਨ ਵਿੱਚ ਵੀ ਵੱਡੀ ਗਿਰਾਵਟ ਆਈ ਹੈ।
Manipur Violence: ਮਣੀਪੁਰ 'ਚ ਭੜਕੀ ਹਿੰਸਾ ਨੂੰ ਤਿੰਨ ਮਹੀਨੇ ਹੋ ਗਏ ਹਨ ਅਤੇ ਹਾਲੇ ਵੀ ਸੂਬੇ 'ਚ ਹਿੰਸਾ ਜਾਰੀ ਹੈ। ਇਸ ਹਿੰਸਾ ਵਿੱਚ 160 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਜਿਨ੍ਹਾਂ ਨੂੰ ਕੈਂਪਾਂ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਪੈ ਰਿਹਾ ਹੈ। ਮਣੀਪੁਰ 'ਚ ਹਿੰਸਾ ਦਾ ਅਸਰ ਉੱਥੋਂ ਦੀ ਅਰਥਵਿਵਸਥਾ 'ਤੇ ਵੀ ਪਿਆ ਹੈ।
ਇਸ ਦਾ ਨਤੀਜਾ ਇਹ ਹੈ ਕਿ ਵਿੱਤ ਮੰਤਰਾਲੇ ਦੁਆਰਾ ਜਾਰੀ ਜੁਲਾਈ 2023 ਲਈ ਜੀਐਸਟੀ ਕੁਲੈਕਸ਼ਨ ਦੇ ਅੰਕੜਿਆਂ ਅਨੁਸਾਰ, ਮਣੀਪੁਰ ਹੀ ਅਜਿਹਾ ਰਾਜ ਹੈ ਜਿਸ ਦਾ ਜੀਐਸਟੀ ਕੁਲੈਕਸ਼ਨ ਘੱਟ ਹੋਇਆ ਹੈ।
ਜੀਐਸਟੀ ਕੁਲੈਕਸ਼ਨ ਵਿੱਚ ਵੱਡੀ ਗਿਰਾਵਟ
ਜੀਐਸਟੀ ਕੁਲੈਕਸ਼ਨ ਦੇ ਰਾਜ-ਵਾਰ ਅੰਕੜਿਆਂ ਅਨੁਸਾਰ ਮਣੀਪੁਰ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਵਿੱਚ ਜੀਐਸਟੀ ਕੁਲੈਕਸ਼ਨ ਵਿੱਚ ਉਛਾਲ ਆਇਆ ਹੈ। ਪਰ ਜੁਲਾਈ 2023 ਵਿੱਚ ਮਣੀਪੁਰ ਵਿੱਚ ਜੀਐਸਟੀ ਕੁਲੈਕਸ਼ਨ ਘਟ ਕੇ 42 ਕਰੋੜ ਰੁਪਏ ਰਹਿ ਗਿਆ, ਜੋ ਜੁਲਾਈ 2022 ਦੇ ਮੁਕਾਬਲੇ 7% ਘੱਟ ਹੈ। ਇਸ ਲਈ ਇਸ ਦੇ ਪਿਛਲੇ ਮਹੀਨੇ ਜੂਨ 2023 ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ ਵਿੱਚ 30.61 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਜੂਨ 2023 ਵਿੱਚ ਮਣੀਪੁਰ ਦਾ ਜੀਐਸਟੀ ਕੁਲੈਕਸ਼ਨ 60.37 ਕਰੋੜ ਰੁਪਏ ਸੀ।
₹1,65,105 crore gross #GST revenue collected for July 2023; records 11% Year-on-Year growth
— Ministry of Finance (@FinMinIndia) August 1, 2023
Gross #GST collection crosses ₹1.6 lakh crore mark for 5th time since inception of #GST
Revenues from domestic transactions (including import of services) are 15% higher Year-on-Year… pic.twitter.com/T7rxc15JPC
ਇਹ ਵੀ ਪੜ੍ਹੋ: GST New Rule: ਅੱਜ ਤੋਂ ਬਦਲ ਗਿਆ GST ਦਾ ਨਿਯਮ, ਜਾਣੋ ਕਿਸ-ਕਿਸ 'ਤੇ ਪਏਗਾ ਕਿੰਨਾ ਅਸਰ
ਮਣੀਪੁਰ ਦੇ ਫੈਬਰਿਕਸ ਦੀ ਹੈ ਵੱਡੀ ਡਿਮਾਂਡ
ਮਣੀਪੁਰ ਹਿੰਸਾ ਕਾਰਨ ਸੂਬੇ ਦੀ ਆਰਥਿਕਤਾ 'ਤੇ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੈਤੇਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਭੜਕੀ ਹਿੰਸਾ ਕਾਰਨ ਮਣੀਪੁਰ ਤੋਂ ਐਕਸਪੋਰਟ 80 ਫੀਸਦੀ ਤੱਕ ਘੱਟ ਗਈ ਹੈ। ਸੂਬੇ ਤੋਂ ਹੱਥਾਂ ਨਾਲ ਬਣੇ ਕੱਪੜੇ, ਔਸ਼ਧੀ ਪੌਦੇ ਅਤੇ ਕਈ ਖਾਣ-ਪੀਣ ਦੀਆਂ ਵਸਤੂਆਂ ਐਕਸਪੋਰਟ ਕੀਤੀਆਂ ਜਾਂਦੀਆਂ ਹਨ। ਮਣੀਪੁਰ ਆਪਣੇ ਫੈਬਰਿਕ ਜਿਵੇਂ ਕਿ ਮੋਇਰਾਗਫੀ, ਲੀਰਮ, ਲਾਸਿੰਗਫੀ ਅਤੇ ਫੈਨੇਕ ਲਈ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਕੱਪੜਿਆਂ ਦੀ ਅਮਰੀਕਾ, ਯੂਰਪ ਅਤੇ ਸਿੰਗਾਪੁਰ ਵਿੱਚ ਚੰਗੀ ਮੰਗ ਹੈ। ਪਰ ਸੂਬੇ 'ਚ ਹਿੰਸਾ ਫੈਲਣ ਤੋਂ ਬਾਅਦ ਜਿੱਥੇ ਇੰਟਰਨੈੱਟ ਬੰਦ ਹੋ ਗਿਆ ਹੈ, ਉੱਥੇ ਇਸ ਦਾ ਅਸਰ ਉੱਥੋਂ ਦੀ ਆਰਥਿਕਤਾ 'ਤੇ ਵੀ ਪਿਆ ਹੈ। ਬੈਂਕਾਂ ਤੋਂ ਲੈ ਕੇ ਏ.ਟੀ.ਐਮ ਤੱਕ ਉੱਥੇ ਬੰਦ ਹਨ।
ਕਦੋਂ ਲੀਹ 'ਤੇ ਆਵੇਗੀ ਅਰਥਵਿਵਸਥਾ
ਮੋਰੇਹ ਸਰਹੱਦੀ ਪੁਆਇੰਟ ਜਿਸ ਰਾਹੀਂ ਭਾਰਤ-ਮਿਆਂਮਾਰ ਦੇ ਨਾਲ-ਨਾਲ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਨਾਲ ਸੜਕੀ ਰਸਤੇ ਬੰਦ ਹੈ, ਜਿਸ ਨਾਲ ਮਣੀਪੁਰ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ। ਮਣੀਪੁਰ ਜੁਲਾਹੇ ਦੀ ਸੰਖਿਆ ਦੇ ਲਿਹਾਜ਼ ਨਾਲ ਦੇਸ਼ ਦਾ ਦੂਜਾ ਸਭ ਤੋਂ ਵੱਡਾ ਰਾਜ ਹੈ ਅਤੇ ਲੂਮ ਦੀ ਸੰਖਿਆ ਦੇ ਮਾਮਲੇ ਵਿੱਚ ਦੇਸ਼ ਦਾ ਚੌਥਾ ਸਥਾਨ ਹੈ। ਮੈਤੇਈ ਅਤੇ ਕੂਕੀ ਭਾਈਚਾਰਿਆਂ ਦਰਮਿਆਨ ਲੜਾਈ ਇੰਨੀ ਵੱਧ ਗਈ ਹੈ ਕਿ ਹਾਲੇ ਇਹ ਨਹੀਂ ਪਤਾ ਕਿ ਕਦੋਂ ਤੱਕ ਰਾਜ ਦੀ ਆਰਥਿਕਤਾ ਮੁੜ ਲੀਹ 'ਤੇ ਆਵੇਗੀ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ।