ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਿਕਿਊਰਿਟੀ ਇੱਕ ਥ੍ਰੇਟ ਪਰਸੇਪਸ਼ਨ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ। ਥ੍ਰੇਟ ਪਰਸੇਪਸ਼ਨ ਦੇ ਲਈ ਇੱਕ ਸਿਕਿਊਰਿਟੀ ਰਿਵਿਊ ਕਮੇਟੀ ਹੁੰਦੀ ਹੈ ਜੋ ਕਿ ਪ੍ਰਕਿਰਿਆਤਮਕ ਤੌਰ 'ਤੇ ਇਸ ਦੀ ਸਮੀਖਿਆ ਕਰਦੀ ਹੈ।

Punjab News: ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ Z+ ਸੁਰੱਖਿਆ ਹਟਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਮਜੀਠੀਆ ਨੇ ਆਪਣੇ ਐਕਸ ‘ਤੇ ਪੋਸਟ ਪਾ ਕੇ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਸਾਰੀਆਂ ਸਾਜਿਸ਼ਾਂ ਨਾਕਾਮ ਹੋ ਗਈਆਂ ਹਨ। ਸੁਰੱਖਿਆ ਹਟਾਉਣ ਤੋਂ ਬਾਅਦ ਤੱਤੇ ਹੋਏ ਮਜੀਠੀਆ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵਾਂਗ ਗੋਲੀ ਮਰਵਾ ਦਿਓ ਜਾਂ ਸੁਖਬੀਰ ਬਾਦਲ ਦੀ ਤਰ੍ਹਾਂ ਅਟੈਕ ਕਰਵਾ ਦਿਓ। ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਜ਼ਰੂਰ ਚੁੱਕਾਂਗਾ।
ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ ❗️❗️
— Bikram Singh Majithia (@bsmajithia) April 1, 2025
👉ਮੈਨੂੰ ਗੋਲੀ ਮਰਵਾ ਦੇ @BhagwantMann ❗️
ਦਾਸ ਫਿਰ ਹੀ ਚੁੱਪ ਹੋ ਸਕਦਾ❗️
👉ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਹਿੱਕ ਠੋਕ ਕੇ ਚੁੱਕਾਂਗਾ।
⚠️ਅਟੈਕ ਹੁਣ ਕੋਈ ਵੱਡਾ ਹੀ ਕਰਵਾਇਉ ਨਹੀਂ ਤੇ ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਂਨੂੰ ਬੰਦਾ ਬਣਾ ਕੇ ਛੱਡੂ❗️@PunjabPoliceInd pic.twitter.com/ail8XlE2RY
ਉੱਥੇ ਹੀ ਅੱਜ ਇਸ ਮਾਮਲੇ ‘ਤੇ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਿਕਿਊਰਿਟੀ ਇੱਕ ਥ੍ਰੇਟ ਪਰਸੇਪਸ਼ਨ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ। ਥ੍ਰੇਟ ਪਰਸੇਪਸ਼ਨ ਦੇ ਲਈ ਇੱਕ ਸਿਕਿਊਰਿਟੀ ਰਿਵਿਊ ਕਮੇਟੀ ਹੁੰਦੀ ਹੈ ਜੋ ਕਿ ਪ੍ਰਕਿਰਿਆਤਮਕ ਤੌਰ 'ਤੇ ਇਸ ਦੀ ਸਮੀਖਿਆ ਕਰਦੀ ਹੈ। ਇਸ ਆਧਾਰ 'ਤੇ ਸਕੇਲ ਅੱਪ ਅਤੇ ਸਕੇਲ ਡਾਊਨ ਕੀਤਾ ਜਾਂਦਾ ਹੈ। ਸਾਡੀ ਸੁਰੱਖਿਆ ਸਮੀਖਿਆ ਕਮੇਟੀ ਵੱਲੋਂ ਮਜੀਠੀਆ ਸਾਹਿਬ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ। ਪਰ ਫਿਰ ਵੀ ਉਨ੍ਹਾਂ ਕੋਲ ਢੁਕਵੀਂ ਸੁਰੱਖਿਆ ਹੈ। ਐਸਕਾਰਟ ਵ੍ਹੀਕਲ ਅਤੇ ਗਨਮੈਨ ਵੀ ਹਨ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਵੀ ਮਜੀਠੀਆ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਹਾਲਾਂਕਿ, ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਸੁਰੱਖਿਆ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੰਤਰੀ ਅਮਨ ਅਰੋੜਾ ਦੇ ਬਿਆਨ ਤੋਂ ਸਾਰੀ ਸਥਿਤੀ ਸਪੱਸ਼ਟ ਹੋ ਜਾਂਦੀ ਹੈ।
ਕੀ ਬੋਲੇ ਅਮਨ ਅਰੋੜਾ
ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਵਿੱਚ ਹਰ ਕੋਈ ਬਰਾਬਰ ਸ਼ਾਮਲ ਹੈ। ਅੱਜ, ਜਿਸ ਤਰ੍ਹਾਂ ਤਿੰਨੋਂ ਪਾਰਟੀਆਂ, ਕਾਂਗਰਸ, ਅਕਾਲੀ ਅਤੇ ਭਾਜਪਾ ਇਕੱਠੇ ਹੋ ਕੇ ਇੱਕ ਡਰੱਗ ਮਾਫੀਆ ਦੀ ਸੁਰੱਖਿਆ ਹਟਾਉਣ ਦੀ ਗੱਲ ਕਰ ਰਹੀਆਂ ਹਨ, ਉਹ ਕਦੇ ਵੀ ਪੰਜਾਬੀਆਂ ਦੇ ਹੱਕਾਂ ਲਈ ਇਕੱਠੇ ਨਹੀਂ ਹੋਈਆਂ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਤਿੰਨੋਂ ਪਾਰਟੀਆਂ ਪੰਜਾਬ ਵਿੱਚੋਂ ਨਸ਼ਾ ਖਤਮ ਹੁੰਦਾ ਨਹੀਂ ਦੇਖਣਾ ਚਾਹੁੰਦੀਆਂ। ਅੱਜ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਇੱਕ ਵੱਡੀ ਜੰਗ ਚੱਲ ਰਹੀ ਹੈ। ਇੱਕ ਡਰੱਗ ਮਾਫੀਆ ਨੂੰ ਪ੍ਰਧਾਨ ਮੰਤਰੀ ਪੱਧਰ ਦੀ ਸੁਰੱਖਿਆ ਦਿੱਤੀ ਗਈ ਸੀ। ਕੀ ਇਹ ਸਹੀ ਸੀ? ਕਾਂਗਰਸ ਅਤੇ ਭਾਜਪਾ ਨੂੰ ਉਸ ਵਿਅਕਤੀ ਨਾਲ ਇੰਨੀ ਹਮਦਰਦੀ ਕਿਉਂ ਹੈ ਜਿਸਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਅਤੇ ਇੰਨੇ ਸਾਰੇ ਘਰ ਬਰਬਾਦ ਕਰ ਦਿੱਤੇ? ਨਸ਼ਿਆਂ ਵਿਰੁੱਧ ਸਾਡੀ ਕਾਰਵਾਈ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ।






















