Indian Economy: ਕਿਸਾਨਾਂ ਲਈ ਖੁਸ਼ਖਬਰੀ ਆਮ ਵਾਂਗ ਰਹੇਗਾ ਮਾਨਸੂਨ, ਅਰਥਚਾਰੇ ਨੂੰ ਮਿਲੇਗੀ ਮਹਿੰਗਾਈ ਤੋਂ ਰਾਹਤ!
IMD Monsoon Prediction: ਮੌਸਮ ਵਿਭਾਗ ਵੱਲੋਂ ਮਾਨਸੂਨ ਦੇ ਆਮ ਹੋਣ ਦੀ ਭਵਿੱਖਬਾਣੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਅਲ ਨੀਨੋ ਦਾ ਖ਼ਤਰਾ ਟਲ ਸਕਦਾ ਹੈ।
India Monsoon Update: ਭਾਰਤੀ ਅਰਥਵਿਵਸਥਾ ਅਤੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਦੇ ਲਿਹਾਜ਼ ਨਾਲ ਚੰਗੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਆਪਣੇ ਅੰਦਾਜ਼ੇ 'ਚ ਕਿਹਾ ਹੈ ਕਿ 2023 'ਚ ਇਸ ਮਾਨਸੂਨ ਸੀਜ਼ਨ 'ਚ ਦੇਸ਼ 'ਚ ਆਮ ਵਾਂਗ ਬਾਰਿਸ਼ ਹੋਣ ਦੀ ਉਮੀਦ ਹੈ। ਜੂਨ ਮਹੀਨੇ ਤੋਂ ਅਗਲੇ ਚਾਰ ਮਹੀਨਿਆਂ ਲਈ ਮਾਨਸੂਨ ਸੀਜ਼ਨ ਸ਼ੁਰੂ ਹੋ ਰਿਹਾ ਹੈ ਜੋ ਸਤੰਬਰ ਤੱਕ ਜਾਰੀ ਰਹੇਗਾ, ਜਿਸ ਲਈ ਮਾਨਸੂਨ ਵਿਭਾਗ ਨੇ ਆਪਣੇ ਅਨੁਮਾਨ ਜਾਰੀ ਕਰ ਦਿੱਤੇ ਹਨ।
ਮੀਂਹ ਦੀ ਭਵਿੱਖਬਾਣੀ
ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ 'ਚ ਕਿਹਾ ਹੈ ਕਿ ਜੂਨ ਤੋਂ ਸਤੰਬਰ ਤੱਕ ਅਗਲੇ ਚਾਰ ਮਹੀਨਿਆਂ 'ਚ 96 ਤੋਂ 104 ਫੀਸਦੀ ਆਮ ਵਰਖਾ ਹੋਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਖੇਤੀਬਾੜੀ ਮੀਂਹ 'ਤੇ ਨਿਰਭਰ ਹੈ, ਉੱਥੇ ਆਮ ਬਾਰਿਸ਼ 94 ਤੋਂ 106 ਫ਼ੀਸਦੀ ਤੱਕ ਹੋ ਸਕਦੀ ਹੈ। ਜੇ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਆਮ ਵਾਂਗ ਬਾਰਿਸ਼ ਹੁੰਦੀ ਹੈ ਤਾਂ ਇਸ ਦਾ ਸਾਕਾਰਾਤਮਕ ਪ੍ਰਭਾਵ ਖੇਤੀ ਸੈਕਟਰ 'ਤੇ ਦੇਖਣ ਨੂੰ ਮਿਲ ਸਕਦਾ ਹੈ।
ਪੇਂਡੂ ਅਰਥਚਾਰੇ ਨੂੰ ਮਿਲੇਗਾ ਲਾਭ
ਜੇ ਮਾਨਸੂਨ ਚੰਗਾ ਰਹਿੰਦਾ ਹੈ ਤਾਂ ਸਾਉਣੀ ਦੀ ਫ਼ਸਲ ਦੇ ਰਿਕਾਰਡ ਉਤਪਾਦਨ ਦੀ ਉਮੀਦ ਕੀਤੀ ਜਾ ਸਕਦੀ ਹੈ। ਅਤੇ ਜੇ ਅਜਿਹਾ ਹੁੰਦਾ ਹੈ ਤਾਂ ਪੇਂਡੂ ਅਰਥਚਾਰੇ ਨੂੰ ਰਫ਼ਤਾਰ ਮਿਲ ਸਕਦੀ ਹੈ। ਐਫਐਮਸੀਜੀ ਤੋਂ ਲੈ ਕੇ ਆਟੋਮੋਬਾਈਲ ਕੰਪਨੀਆਂ ਤੱਕ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ, ਜੋ ਪਿਛਲੇ ਕਈ ਮਹੀਨਿਆਂ ਤੋਂ ਪੇਂਡੂ ਅਰਥਵਿਵਸਥਾ ਵਿੱਚ ਚੱਲ ਰਹੀ ਸੁਸਤੀ ਤੋਂ ਪ੍ਰੇਸ਼ਾਨ ਹਨ।
ਟਾਲਿਆ ਜਾ ਸਕਦਾ ਹੈ ਐਲ ਨੀਨੋ ਦੇ ਖ਼ਤਰੇ ਨੂੰ
ਹਾਲ ਹੀ ਵਿੱਚ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਐਲ ਨੀਨੋ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਮਹਿੰਗਾਈ ਤੋਂ ਸੁਚੇਤ ਰਹਿਣ ਦੀ ਲੋੜ ਹੈ। ਪਰ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਨਾਲ, ਇੱਥੋਂ ਤੱਕ ਕਿ ਆਰਬੀਆਈ ਗਵਰਨਰ ਵੀ ਰਾਹਤ ਦਾ ਸਾਹ ਲੈਣਗੇ। ਕਿਉਂਕਿ ਇਸ ਨਾਲ ਮਹਿੰਗਾਈ ਵਧਣ ਦੇ ਖ਼ਤਰੇ ਤੋਂ ਬਚਿਆ ਜਾ ਸਕੇਗਾ। ਇਸ ਲਈ ਆਰਬੀਆਈ ਵਿਆਜ ਦਰਾਂ ਵਧਾਉਣ ਦੇ ਆਪਣੇ ਫੈਸਲੇ ਤੋਂ ਪਿੱਛੇ ਹਟ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।