ਪੜਚੋਲ ਕਰੋ
Advertisement
Milk Price Hike : ਵੱਧ ਸਕਦੀਆਂ ਹਨ ਦੁੱਧ ਦੀਆਂ ਕੀਮਤਾਂ , ਤਪਦੀ ਗਰਮੀ ਨੇ ਵਧਾਈ ਮੰਗ
ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਜੇਬਾਂ 'ਤੇ ਬੋਝ ਵਧ ਸਕਦਾ ਹੈ। ਇੱਕ ਵਾਰ ਫਿਰ ਦੁੱਧ ਦੀਆਂ ਕੀਮਤਾਂ ਵਧਣ ਦੀ ਖ਼ਬਰ ਹੈ। ਭਾਰਤ ਵਿੱਚ ਥੋਕ ਦੁੱਧ ਦੀਆਂ ਕੀਮਤਾਂ ਵਿੱਚ ਸਾਲ ਦਰ ਸਾਲ 5.8 ਫੀਸਦੀ ਦਾ ਵਾਧਾ ਹੋਇਆ ਹੈ।
ਨਵੀਂ ਦਿੱਲੀ : ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਜੇਬਾਂ 'ਤੇ ਬੋਝ ਵਧ ਸਕਦਾ ਹੈ। ਇੱਕ ਵਾਰ ਫਿਰ ਦੁੱਧ ਦੀਆਂ ਕੀਮਤਾਂ ਵਧਣ ਦੀ ਖ਼ਬਰ ਹੈ। ਭਾਰਤ ਵਿੱਚ ਥੋਕ ਦੁੱਧ ਦੀਆਂ ਕੀਮਤਾਂ ਵਿੱਚ ਸਾਲ ਦਰ ਸਾਲ 5.8 ਫੀਸਦੀ ਦਾ ਵਾਧਾ ਹੋਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੁੱਧ ਦੀ ਮੰਗ ਵਧਣ ਨਾਲ ਲੋਕਾਂ ਨੂੰ ਦੁੱਧ ਲਈ ਜ਼ਿਆਦਾ ਪੈਸੇ ਦੇਣੇ ਪੈ ਸਕਦੇ ਹਨ। ਕੜਕਦੀ ਗਰਮੀ ਦੇ ਦੌਰਾਨ ਭਾਰਤ ਵਿੱਚ ਦੁੱਧ ਦੀ ਮੰਗ ਵਿੱਚ ਵਾਧਾ ਹੋਇਆ ਸੀ। ਦੱਖਣੀ ਭਾਰਤ 'ਚ ਦੁੱਧ ਦੀਆਂ ਕੀਮਤਾਂ 'ਚ ਸਾਲ ਦਰ ਸਾਲ ਆਧਾਰ 'ਤੇ 3.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਸ ਕਾਰਨ ਵਧਣਗੀਆਂ ਕੀਮਤਾਂ
ਇਸ ਕਾਰਨ ਵਧਣਗੀਆਂ ਕੀਮਤਾਂ
ICICI Securities ਦੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਥੋਕ ਕੀਮਤਾਂ ਵਿੱਚ ਵਾਧਾ ਦੁੱਧ ਦੀ ਵਧਦੀ ਖਪਤ ਅਤੇ ਤੇਜ਼ ਗਰਮੀ ਕਾਰਨ ਹੋਇਆ ਹੈ। ਪਸ਼ੂਆਂ ਦੇ ਚਾਰੇ ਦੇ ਭਾਅ ਵਧਣ ਨਾਲ ਦੁੱਧ ਦੀਆਂ ਖਰੀਦ ਕੀਮਤਾਂ ਵਧ ਗਈਆਂ ਹਨ। ਭਾਰਤ ਵਿੱਚ ਡੇਅਰੀ ਕੰਪਨੀਆਂ ਨੇ ਪਿਛਲੇ ਪੰਜ ਮਹੀਨਿਆਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਕਰੀਬ 5-8 ਫੀਸਦੀ ਦਾ ਵਾਧਾ ਕੀਤਾ ਹੈ। ਬ੍ਰੋਕਰੇਜ ਫਰਮ ਨੇ ਸ਼ੁੱਕਰਵਾਰ ਨੂੰ ਇਕ ਨੋਟ 'ਚ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਡੇਅਰੀ ਕੰਪਨੀਆਂ ਨੂੰ ਆਉਣ ਵਾਲੀਆਂ ਤਿਮਾਹੀਆਂ 'ਚ ਦੁੱਧ ਦੀਆਂ ਖਰੀਦ ਕੀਮਤਾਂ ਨੂੰ ਵਧਾਉਣ ਲਈ ਵਿਕਰੀ ਮੁੱਲ ਵਧਾਉਣ ਦੀ ਲੋੜ ਹੈ।
ਕੰਪਨੀਆਂ ਦੀ ਕਮਾਈ ਵਿੱਚ ਵਾਧਾ
ਵਿਸ਼ਵ ਪੱਧਰ 'ਤੇ ਸਕਿਮਡ ਮਿਲਕ ਪਾਊਡਰ (SMP) ਦੀਆਂ ਕੀਮਤਾਂ ਵਿੱਚ ਵੀ ਪਿਛਲੇ 12 ਮਹੀਨਿਆਂ ਵਿੱਚ ਵਾਧਾ ਹੋਇਆ ਹੈ। ਵਧਦੀਆਂ ਕੀਮਤਾਂ ਤੋਂ ਡੇਅਰੀ ਕੰਪਨੀਆਂ ਨੂੰ ਫਾਇਦਾ ਹੋਣ ਦੀ ਉਮੀਦ ਹੈ, ਕਿਉਂਕਿ ਕੰਪਨੀਆਂ ਦੇ ਮਾਲੀਏ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪਰ ਖਰੀਦ ਕੀਮਤਾਂ ਦੇ ਨਾਲ-ਨਾਲ ਢੋਆ-ਢੁਆਈ ਅਤੇ ਪੈਕੇਜਿੰਗ ਖਰਚੇ ਵਧਣ ਕਾਰਨ ਉਨ੍ਹਾਂ ਦਾ ਸੰਚਾਲਨ ਲਾਭ ਪ੍ਰਭਾਵਿਤ ਹੋ ਸਕਦਾ ਹੈ ਅਤੇ ਇਸ ਵਿੱਤੀ ਸਾਲ 'ਚ ਇਹ ਲਗਭਗ 5 ਫੀਸਦੀ ਹੋ ਸਕਦਾ ਹੈ।
ਦੁੱਧ ਦੀ ਵਧਦੀ ਮੰਗ
CRISIL ਦੇ ਨਿਰਦੇਸ਼ਕ ਆਦਿਤਿਆ ਝਾਵਰ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਗਰਮੀਆਂ ਦੇ ਤਾਪਮਾਨ ਕਾਰਨ ਆਈਸਕ੍ਰੀਮ, ਦਹੀਂ ਅਤੇ ਫਲੇਵਰਡ ਦੁੱਧ ਦੀ ਮੰਗ ਵੱਧ ਜਾਵੇਗੀ। ਪਿਛਲੀਆਂ ਦੋ ਗਰਮੀਆਂ ਕੋਵਿਡ-19 ਨਾਲ ਪ੍ਰਭਾਵਿਤ ਹੋਈਆਂ ਸਨ। ਹੋਟਲਾਂ, ਰੈਸਟੋਰੈਂਟਾਂ ਅਤੇ ਕੈਫੇ ਵਿੱਚ ਵੀ ਦੁੱਧ ਉਤਪਾਦਾਂ ਦੀ ਮੰਗ ਵਿੱਚ ਸੁਧਾਰ ਹੋਇਆ ਹੈ ਅਤੇ ਘਰੇਲੂ ਖਪਤ ਆਧਾਰਿਤ ਘਿਓ ਅਤੇ ਪਨੀਰ ਵਰਗੇ ਉਤਪਾਦਾਂ ਦੀ ਮੰਗ ਵਿੱਚ ਲਗਾਤਾਰ ਵਾਧਾ ਹੋਇਆ ਹੈ। ਨਾਲ ਹੀ ਪਿਛਲੇ ਵਿੱਤੀ ਸਾਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਇਸ ਵਿੱਤੀ ਸਾਲ ਵਿੱਚ ਮਾਲੀਏ ਵਿੱਚ 13-14 ਪ੍ਰਤੀਸ਼ਤ ਦਾ ਵਾਧਾ ਹੋਵੇਗਾ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਦੇਸ਼
ਧਰਮ
ਕਾਰੋਬਾਰ
Advertisement