ਦੁਨੀਆ ਦੇ ਇਨ੍ਹਾਂ 10 ਸ਼ਹਿਰਾਂ 'ਚ ਰਹਿੰਦੇ ਸਭ ਤੋਂ ਵੱਧ ਅਰਬਪਤੀ, ਭਾਰਤ ਦਾ ਕਿਹੜਾ ਸ਼ਹਿਰ Billionaire ਦੀ ਪਹਿਲੀ ਪਸੰਦ?
ਅਮਰੀਕਾ ਦੇ ਸੈਨ ਫਰਾਂਸਿਸਕੋ 'ਚ 45 ਅਰਬਪਤੀ ਰਹਿ ਰਹੇ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 162.3 ਬਿਲੀਅਨ ਡਾਲਰ ਹੈ। ਭਾਰਤ ਦਾ ਮੁੰਬਈ ਸ਼ਹਿਰ ਇਸ ਸੂਚੀ 'ਚ 8ਵੇਂ ਨੰਬਰ 'ਤੇ ਹੈ। ਭਾਰਤ ਦੀ ਆਰਥਿਕ ਰਾਜਧਾਨੀ 'ਚ ਕੁੱਲ 51 ਅਰਬਪਤੀ ਰਹਿੰਦੇ ਹਨ।
Forbes Billionaires List: ਫੋਰਬਸ ਹਰ ਸਾਲ ਅਰਬਪਤੀਆਂ ਦੀ ਸੂਚੀ ਜਾਰੀ ਕਰਦਾ ਹੈ ਅਤੇ ਉਨ੍ਹਾਂ ਸ਼ਹਿਰਾਂ ਦੀ ਸੂਚੀ ਵੀ ਜਾਰੀ ਕਰਦਾ ਹੈ, ਜਿੱਥੇ ਸਭ ਤੋਂ ਵੱਧ ਅਰਬਪਤੀ ਰਹਿੰਦੇ ਹਨ। ਦੁਨੀਆ ਦੇ 10 ਅਜਿਹੇ ਸ਼ਹਿਰ, ਜਿੱਥੇ ਸਭ ਤੋਂ ਵੱਧ ਅਰਬਪਤੀ ਰਹਿੰਦੇ ਹਨ, ਉਨ੍ਹਾਂ ਵਿੱਚੋਂ 3 ਇਕੱਲੇ ਚੀਨ ਦੇ ਹਨ। ਇਸ ਸੂਚੀ 'ਚ ਅਮਰੀਕਾ ਦੇ 2 ਅਤੇ ਭਾਰਤ ਦਾ ਇਕ ਸ਼ਹਿਰ ਸ਼ਾਮਲ ਹੈ। ਡੀਡਬਲਿਊ ਹਿੰਦੀ ਦੀ ਰਿਪੋਰਟ ਮੁਤਾਬਕ ਦੱਖਣੀ ਕੋਰੀਆ ਦਾ ਸ਼ਹਿਰ ਸਿਓਲ ਇਸ ਸੂਚੀ 'ਚ 10ਵੇਂ ਨੰਬਰ 'ਤੇ ਹੈ। 38 ਅਰਬਪਤੀਆਂ ਨੇ ਇਸ ਖੂਬਸੂਰਤ ਸ਼ਹਿਰ ਨੂੰ ਆਪਣਾ ਘਰ ਬਣਾਇਆ ਹੈ, ਜਿਸ ਦੀ ਕੁੱਲ ਜਾਇਦਾਦ 108.3 ਬਿਲੀਅਨ ਅਮਰੀਕੀ ਡਾਲਰ ਹੈ।
ਅਮਰੀਕਾ ਦੇ ਸੈਨ ਫਰਾਂਸਿਸਕੋ 'ਚ 45 ਅਰਬਪਤੀ ਰਹਿ ਰਹੇ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 162.3 ਬਿਲੀਅਨ ਡਾਲਰ ਹੈ। ਇਹ ਸਭ ਤੋਂ ਵੱਧ ਅਰਬਪਤੀਆਂ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸੂਚੀ 'ਚ 9ਵੇਂ ਸਥਾਨ 'ਤੇ ਹੈ। ਭਾਰਤ ਦਾ ਮੁੰਬਈ ਸ਼ਹਿਰ ਇਸ ਸੂਚੀ 'ਚ 8ਵੇਂ ਨੰਬਰ 'ਤੇ ਹੈ। ਭਾਰਤ ਦੀ ਆਰਥਿਕ ਰਾਜਧਾਨੀ 'ਚ ਕੁੱਲ 51 ਅਰਬਪਤੀ ਰਹਿੰਦੇ ਹਨ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 301.3 ਬਿਲੀਅਨ ਡਾਲਰ ਹੈ। ਮਾਸਕੋ, ਰੂਸ 'ਚ 52 ਅਰਬਪਤੀ ਹਨ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 217.5 ਬਿਲੀਅਨ ਡਾਲਰ ਹੈ। ਸਭ ਤੋਂ ਵੱਧ ਅਰਬਪਤੀਆਂ ਵਾਲੇ ਸ਼ਹਿਰਾਂ ਦੀ ਸੂਚੀ 'ਚ ਮਾਸਕੋ 7ਵੇਂ ਨੰਬਰ 'ਤੇ ਹੈ।
ਚੀਨ ਦੇ ਸ਼ੇਨਜ਼ੇਨ ਸ਼ਹਿਰ 'ਚ ਵੀ ਕਈ ਅਰਬਪਤੀ ਰਹਿੰਦੇ ਹਨ। ਇੱਥੇ ਰਹਿਣ ਵਾਲੇ ਅਰਬਪਤੀਆਂ ਦੀ ਗਿਣਤੀ 59 ਹੈ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 286.6 ਬਿਲੀਅਨ ਡਾਲਰ ਹੈ। ਇਹ ਸ਼ਹਿਰ ਇਸ ਸੂਚੀ 'ਚ 6ਵੇਂ ਨੰਬਰ 'ਤੇ ਹੈ। ਸ਼ੰਘਾਈ ਅਰਬਪਤੀਆਂ ਵਾਲਾ ਚੀਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਅਰਬਪਤੀਆਂ ਦੀ ਸਭ ਤੋਂ ਵੱਧ ਗਿਣਤੀ ਵਾਲਾ ਦੁਨੀਆ ਦਾ 5ਵਾਂ ਸ਼ਹਿਰ ਹੈ। ਇੱਥੇ 61 ਅਰਬਪਤੀ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 187 ਬਿਲੀਅਨ ਹੈ। ਯੂਕੇ ਦੀ ਰਾਜਧਾਨੀ ਲੰਡਨ 'ਚ 323 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ 65 ਅਰਬਪਤੀ ਹਨ। ਬ੍ਰਿਟੇਨ ਇਸ ਸੂਚੀ 'ਚ ਚੌਥੇ ਨੰਬਰ 'ਤੇ ਹੈ।
ਚੀਨ ਦੇ ਖੁਦਮੁਖਤਿਆਰ ਖੇਤਰ ਹਾਂਗਕਾਂਗ 'ਚ 67 ਅਰਬਪਤੀ ਰਹਿ ਰਹੇ ਹਨ ਅਤੇ ਫੋਰਬਸ ਦੀ ਸੂਚੀ 'ਚ ਹਾਂਗਕਾਂਗ ਤੀਜੇ ਨੰਬਰ 'ਤੇ ਹੈ। ਇੱਥੇ ਰਹਿਣ ਵਾਲੇ ਅਰਬਪਤੀਆਂ ਦੀ ਕੁੱਲ ਜਾਇਦਾਦ 300.7 ਬਿਲੀਅਨ ਡਾਲਰ ਹੈ। ਚੀਨ ਦੀ ਰਾਜਧਾਨੀ ਬੀਜਿੰਗ 'ਚ ਅਰਬਪਤੀਆਂ ਦੀ ਗਿਣਤੀ 83 ਹੈ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 310 ਅਰਬ ਡਾਲਰ ਹੈ। ਫੋਰਬਸ ਦੀ ਸੂਚੀ 'ਚ ਚੀਨ ਦੂਜੇ ਨੰਬਰ 'ਤੇ ਹੈ। ਦੁਨੀਆ ਦੇ ਸਭ ਤੋਂ ਵੱਧ ਅਰਬਪਤੀ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਰਹਿੰਦੇ ਹਨ। ਇੱਥੇ 106 ਅਰਬਪਤੀ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 638.4 ਬਿਲੀਅਨ ਡਾਲਰ ਹੈ।