PM Narendra Modi Net Worth : ਨਾ ਕੋਈ ਬੀਮਾ ਪਾਲਿਸੀ, ਬੈਂਕ ਖਾਤੇ ‘ਚ ਵੀ ਸਿਰਫ 574 ਰੁਪਏ, ਜਾਣੋ ਕਿੰਨੇ ਅਮੀਰ ਨੇ ਪ੍ਰਧਾਨ ਮੰਤਰੀ ਮੋਦੀ
Modi Net Worth : ਇਹ ਬਹੁਤ ਸੰਭਾਵਨਾ ਹੈ ਕਿ ਉਹਨਾਂ ਦੀ ਬੀਮਾ ਪਾਲਿਸੀ ਦੀ ਮਿਆਦ ਪੁੱਗ ਗਈ ਹੈ। ਇਸ ਤੋਂ ਉਨ੍ਹਾਂ ਨੂੰ ਜੋ ਵੀ ਪੈਸਾ ਮਿਲਿਆ, ਉਹ ਉਨ੍ਹਾਂ ਨੇ ਆਪਣੇ ਫਿਕਸਡ ਡਿਪਾਜ਼ਿਟ ਖਾਤੇ ਵਿੱਚ ਜਮ੍ਹਾ ਕਰ ਲਿਆ। ਨਵੇਂ ਐਲਾਨ ਮੁਤਾਬਕ ਉਨ੍ਹਾਂ ਦੀ ਜਾਇਦਾਦ ਵਿੱਚ ਇੱਕ ਐਫਡੀ ਅਤੇ ਇੱਕ ਰਾਸ਼ਟਰੀ ਬਚਤ ਸਰਟੀਫਿਕੇਟ (National Savings Certificate) ਸ਼ਾਮਲ ਹੈ।
PM Narendra Modi Net Worth : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਆਪਣੀ ਜਾਇਦਾਦ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕੋਲ ਹੁਣ ਕੋਈ ਜੀਵਨ ਬੀਮਾ ਪਾਲਿਸੀ (Life insurance policy) ਨਹੀਂ ਹੈ। ਇਹ ਬਹੁਤ ਸੰਭਾਵਨਾ ਹੈ ਕਿ ਉਹਨਾਂ ਦੀ ਬੀਮਾ ਪਾਲਿਸੀ ਦੀ ਮਿਆਦ ਪੁੱਗ ਗਈ ਹੈ। ਇਸ ਤੋਂ ਉਨ੍ਹਾਂ ਨੂੰ ਜੋ ਵੀ ਪੈਸਾ ਮਿਲਿਆ, ਉਹ ਉਨ੍ਹਾਂ ਨੇ ਆਪਣੇ ਫਿਕਸਡ ਡਿਪਾਜ਼ਿਟ ਖਾਤੇ ਵਿੱਚ ਜਮ੍ਹਾ ਕਰ ਲਿਆ। ਨਵੇਂ ਐਲਾਨ ਮੁਤਾਬਕ ਉਨ੍ਹਾਂ ਦੀ ਜਾਇਦਾਦ ਵਿੱਚ ਇੱਕ ਐਫਡੀ ਅਤੇ ਇੱਕ ਰਾਸ਼ਟਰੀ ਬਚਤ ਸਰਟੀਫਿਕੇਟ (National Savings Certificate) ਸ਼ਾਮਲ ਹੈ। ਇਸ ਸਾਲ 31 ਮਾਰਚ ਤੱਕ ਉਨ੍ਹਾਂ ਕੋਲ ਐਸਬੀਆਈ ਦੀ ਗਾਂਧੀਨਗਰ ਸ਼ਾਖਾ ਵਿੱਚ ਆਪਣੇ ਐਫਡੀ ਖਾਤੇ ਵਿੱਚ 2.47 ਕਰੋੜ ਰੁਪਏ ਸਨ। ਪਿਛਲੇ ਇੱਕ ਸਾਲ ਵਿੱਚ ਐਫਡੀ ਖਾਤਿਆਂ ਵਿੱਚ 37 ਲੱਖ ਰੁਪਏ ਦਾ ਵਾਧਾ ਹੋਇਆ ਹੈ।
ਦੱਸਣਯੋਗ ਹੈ ਕਿ ਪੀਐਮ ਮੋਦੀ ਵੱਲੋਂ ਕੀਤੇ ਗਏ ਐਲਾਨਾਂ ਮੁਤਾਬਕ ਉਨ੍ਹਾਂ ਦੀ ਕੋਈ ਦੇਣਦਾਰੀ ਨਹੀਂ ਹੈ। ਪ੍ਰਧਾਨ ਮੰਤਰੀ ਦੇ ਰਾਸ਼ਟਰੀ ਬਚਤ ਸਰਟੀਫਿਕੇਟ ਉੱਤੇ ਵੀ 14,500 ਰੁਪਏ ਦਾ ਵਾਧਾ ਹੋਇਆ ਹੈ। 31 ਮਾਰਚ, 2023 ਨੂੰ ਉਨ੍ਹਾਂ ਦਾ NSC ਮੁੱਲ 9.19 ਲੱਖ ਰੁਪਏ ਸੀ।
ਪੀਐਮ ਮੋਦੀ ਦੇ ਖ਼ਾਤੇ ਵਿੱਚ ਸਿਰਫ਼ 574 ਰੁਪਏ
ਪੀਐਮ ਮੋਦੀ ਦੇ ਸਿਰ ਨਾ ਤਾਂ ਕੋਈ ਕਰਜ਼ਾ ਹੈ, ਨਾ ਹੀ ਵਾਹਨ ਅਤੇ ਨਾ ਜ਼ਮੀਨ। ਪ੍ਰਧਾਨ ਮੰਤਰੀ ਕੋਲ 20,000 ਰੁਪਏ ਦੇ ਬਾਂਡ ਸਨ। ਜ਼ਿਆਦਾਤਰ ਨੇਤਾਵਾਂ ਵਾਂਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕੁਇਟੀ ਮਾਰਕੀਟ ਨਾਲ ਕੋਈ ਸੰਪਰਕ ਨਹੀਂ ਹੈ। ਬੈਂਕ ਬੈਲੇਂਸ ਦੀ ਗੱਲ ਕਰੀਏ ਤਾਂ ਪੀਐਮ ਮੋਦੀ ਕੋਲ ਸਿਰਫ਼ 574 ਰੁਪਏ ਹਨ। ਇਸ ਸਾਲ 31 ਮਾਰਚ ਨੂੰ ਉਨ੍ਹਾਂ ਕੋਲ 30,240 ਰੁਪਏ ਨਕਦ ਸਨ।
ਕੋਈ ਤਨਖਾਹ ਨਹੀਂ ਲੈਂਦੇ ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ ਕੋਈ ਤਨਖਾਹ ਨਹੀਂ ਲੈਂਦੇ। ਉਹ ਸਾਰੀ ਰਕਮ ਦਾਨ ਕਰਦੇ ਹਨ। ਉਨ੍ਹਾਂ ਦਾ ਸਿਰਫ਼ ਇੱਕ ਬੈਂਕ ਖਾਤਾ ਹੈ, ਜੋ ਗਾਂਧੀਨਗਰ ਵਿੱਚ ਐਸਬੀਆਈ ਸ਼ਾਖਾ ਵਿੱਚ ਹੈ। ਉਨ੍ਹਾਂ ਦਾ ਇਹ ਬੈਂਕ ਖਾਤਾ ਗੁਜਰਾਤ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਤੋਂ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੇ ਕੇਂਦਰੀ ਮੰਤਰੀ ਸਵੈ-ਇੱਛਾ ਨਾਲ ਆਪਣੀ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਦਾ ਐਲਾਨ ਕਰਦੇ ਹਨ। ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ ਹੋਈ ਸੀ।