ਹੀਰਾ, ਪਲੈਟੀਨਮ, ਸੋਨਾ ਜਾਂ ਯੂਰੇਨੀਅਮ ਨਹੀਂ ਸਗੋਂ ਐਂਟੀਮੈਟਰ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼, ਸਿਰਫ ਇੱਕ ਗ੍ਰਾਮ 7384122000000000 ਰੁਪਏ....
ਇਹ ਸੱਚ ਹੈ ਕਿ ਇਹ ਸਾਰੀਆਂ ਚੀਜ਼ਾਂ ਬਹੁਤ ਕੀਮਤੀ ਹਨ ਪਰ ਉਨ੍ਹਾਂ ਦੀ ਕੀਮਤ ਉਸ ਚੀਜ਼ ਦੇ ਮੁਕਾਬਲੇ ਕੁਝ ਵੀ ਨਹੀਂ, ਜਿਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਪਦਾਰਥ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਹ ਚੀਜ਼ ਕੀ ਹੈ?
Most Expensive Thing In The World Antimatter: ਜੇ ਤੁਹਾਨੂੰ ਪੁੱਛਿਆ ਜਾਵੇ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੋਵੇਗੀ ਤਾਂ ਸ਼ਾਇਦ ਹੀਰਾ, ਪਲੈਟੀਨਮ, ਸੋਨਾ ਜਾਂ ਯੂਰੇਨੀਅਮ ਵਰਗੀਆਂ ਚੀਜ਼ਾਂ ਤੁਹਾਡੇ ਦਿਮਾਗ 'ਚ ਆਉਣਗੀਆਂ। ਇਹ ਸੱਚ ਹੈ ਕਿ ਇਹ ਸਾਰੀਆਂ ਚੀਜ਼ਾਂ ਬਹੁਤ ਕੀਮਤੀ ਹਨ ਪਰ ਉਨ੍ਹਾਂ ਦੀ ਕੀਮਤ ਉਸ ਚੀਜ਼ ਦੇ ਮੁਕਾਬਲੇ ਕੁਝ ਵੀ ਨਹੀਂ, ਜਿਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਪਦਾਰਥ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਹ ਚੀਜ਼ ਕੀ ਹੈ?
ਕੀ ਹੁੰਦਾ ਐਂਟੀਮੈਟਰ
ਐਂਟੀਮੈਟਰ (Antimatter) ਇੱਕ ਪ੍ਰਤੀ ਪਦਾਰਥ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਦੇ ਐਟਮ ਦੇ ਅੰਦਰ ਹਰ ਚੀਜ਼ ਪੁੱਠੀ ਹੁੰਦੀ ਹੈ। ਜਿਵੇਂ ਕਿ ਇੱਕ ਆਮ ਪ੍ਰਮਾਣੂ 'ਚ ਪੌਜ਼ੇਟਿਵ ਚਾਰਜ ਵਾਲੇ ਨਿਊਕਲੀਅਸ ਤੇ ਨੈਗੇਟਿਵ ਚਾਰਜ ਵਾਲੇ ਇਲੈਕਟ੍ਰੋਨ ਹੁੰਦੇ ਹਨ। ਦਰਅਸਲ, ਇਹ ਇੱਕ ਤਰ੍ਹਾਂ ਦਾ ਈਂਧਨ ਹੈ, ਜਿਸ ਦੀ ਵਰਤੋਂ ਪੁਲਾੜ ਯਾਨ ਤੇ ਜਹਾਜ਼ਾਂ 'ਚ ਕੀਤੀ ਜਾਂਦੀ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਧਰਤੀ ਜਾਂ ਇਸ ਦੇ ਵਾਯੂਮੰਡਲ ਦੇ ਨੇੜੇ ਕਿਤੇ ਵੀ ਨਹੀਂ ਮਿਲਦਾ। ਇਹ ਪਦਾਰਥ ਲੈਬ 'ਚ ਤਿਆਰ ਕੀਤਾ ਜਾਂਦਾ ਹੈ। ਇਸ ਕਾਰਨ ਇਹ ਬਹੁਤ ਮਹਿੰਗਾ ਹੈ। ਇਸ ਦੀ ਵਰਤੋਂ ਪ੍ਰਮਾਣੂ ਹਥਿਆਰ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਦੀ ਵਰਤੋਂ ਹਸਪਤਾਲਾਂ 'ਚ ਮੈਡੀਕਲ ਇਮੇਜਿੰਗ ਤੇ ਰੇਡੀਓਐਕਟਿਵ ਅਣੂਆਂ 'ਚ ਪੋਜ਼ੀਟਰੋਨ ਐਮੀਸ਼ਨ ਟੋਮੋਗ੍ਰਾਫੀ ਵਜੋਂ ਵੀ ਕੀਤੀ ਜਾਂਦੀ ਹੈ।
ਕਿੰਨਾ ਮਹਿੰਗਾ ਹੁੰਦਾ ਐਂਟੀਮੈਟਰ
ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਇੱਕ ਗ੍ਰਾਮ ਐਂਟੀਮੈਟਰ ਦੀ ਕੀਮਤ 90 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਹੈ। ਜੇਕਰ ਇਸ ਨੂੰ ਭਾਰਤੀ ਰੁਪਏ 'ਚ ਬਦਲਿਆ ਜਾਵੇ ਤਾਂ ਇਹ ਲਗਪਗ 73 ਲੱਖ ਅਰਬ ਰੁਪਏ ਦੇ ਬਰਾਬਰ ਹੋਵੇਗਾ। ਇਸ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਬਣਾਉਣ ਲਈ ਕਈ ਸਾਲਾਂ ਦਾ ਸਮਾਂ ਤੇ ਬਹੁਤ ਸਾਰਾ ਪੈਸਾ ਲੱਗਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ 'ਚ ਹੁਣ ਤੱਕ ਸਿਰਫ਼ 10 ਨੈਨੋਗ੍ਰਾਮ ਐਂਟੀਮੈਟਰ ਹੀ ਬਣੇ ਹਨ। ਦਰਅਸਲ ਜੇਕਰ ਤੁਸੀਂ ਇੱਕ ਗ੍ਰਾਮ ਐਂਟੀਮੈਟਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰਤੀ ਘੰਟਾ 25 ਮਿਲੀਅਨ ਬਿਲੀਅਨ ਕਿਲੋਵਾਟ ਬਿਜਲੀ ਦੀ ਲੋੜ ਹੁੰਦੀ ਹੈ।
ਕਦੋਂ ਹੋਈ ਸੀ ਇਸ ਦੀ ਖੋਜ?
ਐਂਟੀਮੈਟਰ ਦੀ ਖੋਜ 20ਵੀਂ ਸਦੀ ਦੇ ਸ਼ੁਰੂ 'ਚ ਹੋਈ ਸੀ। ਹਾਲਾਂਕਿ ਪਹਿਲੀ ਵਾਰ ਸਾਲ 1928 'ਚ ਵਿਗਿਆਨੀ ਪਾਲ ਡੀਰਾਕ ਨੇ ਪੂਰੀ ਦੁਨੀਆ ਨੂੰ ਇਸ ਬਾਰੇ ਦੱਸਿਆ ਸੀ। ਉਦੋਂ ਤੋਂ ਦੁਨੀਆ ਭਰ ਦੇ ਵਿਗਿਆਨੀ ਇਸ 'ਤੇ ਖੋਜ ਕਰ ਰਹੇ ਹਨ ਅਤੇ ਇਸ ਨੂੰ ਲੈਬ 'ਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਦੁਨੀਆ ਭਰ ਦੇ ਸਾਰੇ ਵਿਗਿਆਨੀ ਮੰਨਦੇ ਹਨ ਕਿ ਬਿਗ ਬੈਂਗ ਤੋਂ ਬਾਅਦ ਪੁਲਾੜ 'ਚ ਖਿੱਲਰੇ ਹੋਏ ਮਲਬੇ ਦੇ ਨਾਲ-ਨਾਲ ਇਹ ਐਂਟੀਮੈਟਰ ਵੀ ਪੂਰੇ ਬ੍ਰਹਿਮੰਡ 'ਚ ਫੈਲ ਗਿਆ ਅਤੇ ਇਹ ਅੱਜ ਵੀ ਬ੍ਰਹਿਮੰਡ 'ਚ ਮੌਜੂਦ ਹੈ। ਕੁਝ ਵਿਗਿਆਨੀ ਮੰਨਦੇ ਹਨ ਕਿ ਐਂਟੀਮੈਟਰ ਕੁਦਰਤੀ ਤੌਰ 'ਤੇ ਬਣਦੇ ਹਨ ਜਦੋਂ ਬਲੈਕ ਹੋਲ ਰਾਹੀਂ ਤਾਰਿਆਂ ਦੇ 2 ਹਿੱਸਿਆਂ ਵਿੱਚ ਟੁੱਟਣ ਦੀ ਘਟਨਾ ਹੁੰਦੀ ਹੈ।