Stock Market Today: ਮੁਨਾਫਾ ਬੁਕਿੰਗ ਕਾਰਨ ਸੈਂਸੈਕਸ ਅਤੇ ਨਿਫਟੀ ਵੱਡੀ ਗਿਰਾਵਟ ਦੇ ਨਾਲ ਹੋਇਆ ਬੰਦ, ਪਰ ਮਿਡਕੈਪ ਇੰਡੈਕਸ ਰਿਕਾਰਡ ਹਾਈ 'ਤੇ ਹੋਇਆ ਬੰਦ
Stock Market Closing : ਬੈਂਕਿੰਗ ਸਟਾਕ 'ਚ ਬਿਕਵਾਲੀ ਕਾਰਨ ਬਾਜ਼ਾਰ 'ਚ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ ਮਿਡਕੈਪ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਨਿਫਟੀ ਦਾ ਮਿਡਕੈਪ ਇੰਡੈਕਸ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ।
Stock Market Closing On 26 April 2024: ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਨਿਵੇਸ਼ਕਾਂ ਦੀ ਮੁਨਾਫਾ ਬੁਕਿੰਗ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਇਆ। ਬੈਂਕਿੰਗ ਸਟਾਕ 'ਚ ਬਿਕਵਾਲੀ ਕਾਰਨ ਬਾਜ਼ਾਰ 'ਚ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ ਮਿਡਕੈਪ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਨਿਫਟੀ ਦਾ ਮਿਡਕੈਪ ਇੰਡੈਕਸ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ ਦੇ ਅੰਤ 'ਤੇ ਬੀ.ਐੱਸ.ਈ. ਦਾ ਸੈਂਸੈਕਸ 609 ਅੰਕਾਂ ਦੀ ਗਿਰਾਵਟ ਨਾਲ 73,730 ਅੰਕਾਂ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 150 ਅੰਕਾਂ ਦੀ ਗਿਰਾਵਟ ਨਾਲ 22,419 ਅੰਕਾਂ 'ਤੇ ਬੰਦ ਹੋਇਆ।
ਰਿਕਾਰਡ ਉੱਚ 'ਤੇ ਮਾਰਕੀਟ ਕੈਪ
ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਦੇ ਬਾਵਜੂਦ ਮਿਡਕੈਪ ਅਤੇ ਸਮਾਲ ਕੈਪ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਮਾਰਕੀਟ ਕੈਪ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ। ਬੀਐਸਈ 'ਤੇ ਸੂਚੀਬੱਧ ਸਟਾਕਾਂ ਦਾ ਮਾਰਕੀਟ ਕੈਪ 404.46 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ, ਜੋ ਪਿਛਲੇ ਵਪਾਰਕ ਸੈਸ਼ਨ 'ਚ 404.09 ਲੱਖ ਕਰੋੜ ਰੁਪਏ ਸੀ। ਅੱਜ ਦੇ ਸੈਸ਼ਨ ਵਿੱਚ ਨਿਵੇਸ਼ਕਾਂ ਦੀ ਦੌਲਤ ਵਿੱਚ 37000 ਕਰੋੜ ਰੁਪਏ ਦਾ ਉਛਾਲ ਆਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।