ਪੜਚੋਲ ਕਰੋ

ONGC ਨੇ ਸਰਕਾਰ ਤੋਂ ਵਿੰਡਫਾਲ ਟੈਕਸ ਨੂੰ ਖ਼ਤਮ ਕਰਨ ਦੀ ਕੀਤੀ ਮੰਗ, ਇਸ ਦੀ ਜਗ੍ਹਾ ਕੋਈ ਹੋਰ ਤਰੀਕਾ ਸੁਝਾਇਆ, ਕੀ ਹੈ ਪੂਰਾ ਮਾਮਲਾ?

ONGC ਨੇ ਦੇਸ਼ ਵਿੱਚ ਪੈਦਾ ਹੋਣ ਵਾਲੇ ਕੱਚੇ ਤੇਲ ਉੱਤੇ ਲਾਏ ਗਏ ਵਿੰਡਫਾਲ ਟੈਕਸ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਹੈ। ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਜਨਤਕ ਖੇਤਰ ਦੇ ਤੇਲ ਅਤੇ ਕੁਦਰਤੀ ਗੈਸ ਨਿਗਮ (ONGC) ਦੇ ਪ੍ਰਬੰਧਨ ਨੇ ਕਿਹਾ ਕਿ...

ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਉਤਪਾਦਕ ਕੰਪਨੀ ਓਐਨਜੀਸੀ ਨੇ ਸਰਕਾਰ ਨੂੰ ਘਰੇਲੂ ਪੱਧਰ 'ਤੇ ਪੈਦਾ ਕੀਤੇ ਕੱਚੇ ਤੇਲ 'ਤੇ ਲਗਾਏ ਜਾਣ ਵਾਲੇ ਵਿੰਡਫਾਲ ਟੈਕਸ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਓਐਨਜੀਸੀ ਨੇ ਕਿਹਾ ਕਿ ਇਸ ਦੀ ਬਜਾਏ ਸਰਕਾਰ ਨੂੰ ਲਾਭਅੰਸ਼ ਦਾ ਰਸਤਾ ਵਰਤਣਾ ਚਾਹੀਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕੱਚੇ ਤੇਲ ਦੀਆਂ ਗਲੋਬਲ ਕੀਮਤਾਂ ਵਿੱਚ ਜ਼ੋਰਦਾਰ ਉਛਾਲ ਕਾਰਨ ਤੇਲ ਕੰਪਨੀਆਂ ਦੇ ਮੁਨਾਫੇ ਵਿੱਚ ਅਚਾਨਕ ਵਾਧਾ ਹੋਇਆ ਹੈ।

ਇਸ ਮਾਮਲੇ ਤੋਂ ਜਾਣੂ ਦੋ ਸਰੋਤਾਂ ਨੇ ਕਿਹਾ ਕਿ ਕੰਪਨੀ ਕੁਦਰਤੀ ਗੈਸ ਲਈ $10 ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ ਦੀ ਘੱਟ ਕੀਮਤ ਦਾ ਸਮਰਥਨ ਕਰਦੀ ਹੈ। ਮੌਜੂਦਾ ਸਰਕਾਰ ਨੇ ਕੁਦਰਤੀ ਗੈਸ ਦੀ ਇਹ ਕੀਮਤ ਤੈਅ ਕੀਤੀ ਹੈ।

ਵਿੰਡਫਾਲ ਟੈਕਸ ਦੀ ਗਲਤ ਵਸੂਲੀ

ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ, ਸਰਕਾਰੀ ਮਾਲਕੀ ਵਾਲੀ ਤੇਲ ਅਤੇ ਕੁਦਰਤੀ ਗੈਸ ਨਿਗਮ (ਓਐਨਜੀਸੀ) ਦੇ ਪ੍ਰਬੰਧਨ ਨੇ ਕਿਹਾ ਕਿ ਘਰੇਲੂ ਤੇਲ ਉਤਪਾਦਕਾਂ 'ਤੇ ਵਿੰਡਫਾਲ ਟੈਕਸ ਲਾਉਣਾ ਗਲਤ ਹੈ। ਖਾਸ ਕਰਕੇ ਉਸ ਸਮੇਂ, ਜਦੋਂ ਸਰਕਾਰ ਨੇ ਰੂਸ ਤੋਂ ਸਬਸਿਡੀ ਵਾਲਾ ਤੇਲ ਖਰੀਦ ਕੇ ਬੱਚਤ ਯਕੀਨੀ ਬਣਾਈ ਸੀ।

ਕੱਚੇ ਤੇਲ ਦੀ ਖਰੀਦ ਤੋਂ 35,000 ਕਰੋੜ ਰੁਪਏ ਬਚੇ

ਉਨ੍ਹਾਂ ਕਿਹਾ ਕਿ ਰੂਸ ਤੋਂ ਸਸਤੇ ਕੱਚੇ ਤੇਲ ਦੀ ਖਰੀਦ ਨਾਲ 35,000 ਕਰੋੜ ਰੁਪਏ ਦੀ ਬਚਤ ਹੋਈ ਹੈ ਅਤੇ ਇਸ ਦੀ ਵਰਤੋਂ ਘਰੇਲੂ ਉਤਪਾਦਨ ਵਧਾਉਣ ਲਈ ਕੀਤੀ ਜਾਣੀ ਚਾਹੀਦੀ ਹੈ। ਓਐਨਜੀਸੀ ਪ੍ਰਬੰਧਨ ਨੇ ਸਰਕਾਰ ਨੂੰ ਰੂਸੀ ਤੇਲ ਦੀ ਖਰੀਦ ਤੋਂ ਬਚਤ ਕੰਪਨੀ ਨੂੰ ਦੇਣ ਲਈ ਕਿਹਾ ਜੋ ਉਹ ਪਛਾਣੇ ਗਏ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰੇਗੀ।

ਉਨ੍ਹਾਂ ਕਿਹਾ ਕਿ ਕੰਪਨੀਆਂ 'ਤੇ ਵਿੰਡਫਾਲ ਟੈਕਸ ਲਗਾਉਣ ਦੀ ਬਜਾਏ ਉਨ੍ਹਾਂ ਨੂੰ ਮੁਨਾਫਾ ਕਮਾਉਣ ਦਿੱਤਾ ਜਾਵੇ। ਕੰਪਨੀ ਪ੍ਰਬੰਧਨ ਨੇ ਸਰਕਾਰ ਨੂੰ ਦੱਸਿਆ ਕਿ ਇਸ ਉੱਚੇ ਮੁਨਾਫੇ ਦੀ ਵਰਤੋਂ ਲਾਭਅੰਸ਼ ਲਈ ਕੀਤੀ ਜਾ ਸਕਦੀ ਹੈ, ਜੋ ਕਿ ਦੌਲਤ ਦੀ ਵੰਡ ਦਾ ਵਧੇਰੇ ਬਰਾਬਰ ਤਰੀਕਾ ਹੈ। ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ONGC ਸ਼ੁੱਧ ਲਾਭ ਦੇ 30 ਪ੍ਰਤੀਸ਼ਤ ਤੱਕ ਸਾਲਾਨਾ ਲਾਭਅੰਸ਼ ਦਾ ਭੁਗਤਾਨ ਕਰਦਾ ਹੈ।

 ਵਿੰਡਫਾਲ ਟੈਕਸ ਘਟਾਇਆ ਗਿਆ
 
ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਤੋਂ ਬਾਅਦ ਸਰਕਾਰ ਨੇ ਸ਼ੁੱਕਰਵਾਰ ਨੂੰ ਦੇਸ਼ 'ਚ ਪੈਦਾ ਹੋਣ ਵਾਲੇ ਕੱਚੇ ਤੇਲ 'ਤੇ ਵਿੰਡਫਾਲ ਟੈਕਸ (ਅਣਕਿਆਸਿਤ ਲਾਭ ਟੈਕਸ) ਨੂੰ ਘਟਾ ਦਿੱਤਾ ਹੈ। ਪੰਜਵੇਂ ਪੰਦਰਵਾੜੇ ਦੀ ਸਮੀਖਿਆ ਵਿੱਚ, ਸਰਕਾਰ ਨੇ ਘਰੇਲੂ ਤੌਰ 'ਤੇ ਪੈਦਾ ਹੋਏ ਕੱਚੇ ਤੇਲ 'ਤੇ ਵਿੰਡਫਾਲ ਟੈਕਸ 13,300 ਰੁਪਏ ਪ੍ਰਤੀ ਟਨ ਤੋਂ ਘਟਾ ਕੇ 10,500 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ।

ਕੀ ਹੈ ਵਿੰਡਫਾਲ ਟੈਕਸ ?

ਅਜਿਹੀਆਂ ਕੰਪਨੀਆਂ ਜਾਂ ਉਦਯੋਗਾਂ 'ਤੇ ਵਿੰਡਫਾਲ ਟੈਕਸ ਲਾਇਆ ਜਾਂਦਾ ਹੈ, ਜੋ ਕੁਝ ਖਾਸ ਸਥਿਤੀਆਂ ਵਿੱਚ ਤੁਰੰਤ ਮਹੱਤਵਪੂਰਨ ਲਾਭ ਕਮਾਉਂਦੀਆਂ ਹਨ। ਭਾਰਤੀ ਤੇਲ ਕੰਪਨੀਆਂ ਇਸ ਦੀ ਵਧੀਆ ਮਿਸਾਲ ਹਨ। ਰੂਸ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਹਨ। ਇਸ ਦਾ ਤੇਲ ਕੰਪਨੀਆਂ ਨੂੰ ਕਾਫੀ ਫਾਇਦਾ ਹੋਇਆ। ਰੂਸ-ਯੂਕਰੇਨ ਯੁੱਧ ਕਾਰਨ ਤੇਲ ਕੰਪਨੀਆਂ ਭਾਰੀ ਮੁਨਾਫਾ ਕਮਾ ਰਹੀਆਂ ਸਨ, ਇਸ ਲਈ ਉਨ੍ਹਾਂ 'ਤੇ ਵਿੰਡਫਾਲ ਟੈਕਸ ਲਾਇਆ ਗਿਆ ਸੀ। ਭਾਰਤ ਹੀ ਨਹੀਂ ਇਟਲੀ ਅਤੇ ਬ੍ਰਿਟੇਨ ਨੇ ਵੀ ਆਪਣੀਆਂ ਊਰਜਾ ਕੰਪਨੀਆਂ 'ਤੇ ਇਹ ਟੈਕਸ ਲਾਇਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
Advertisement
ABP Premium

ਵੀਡੀਓਜ਼

Farmers Protest | Shambhu Border 'ਤੇ ਹਰਿਆਣਾ ਪੁਲਿਸ ਦੀ ਧੱਕੇਸ਼ਾਹੀ? ਜ਼ਖਮੀ ਕਿਸਾਨ ਨੇ ਕੀਤੇ ਖ਼ੁਲਾਸੇ!SGPC|ਮੇਰੇ ਤੋਂ ਗ਼ਲਤੀ ਹੋਈ, ਮੈਂ ਮੁਆਫੀ ਮੰਗਦਾ ਹਾਂ, ਧਾਮੀ! Women Commesionਦਾ ਜਵਾਬ ਹੋਵੇਗੀ ਕਾਰਵਾਈ? jagir kaurJagjit Singh Dallewal | ਰੇਲ ਰੋਕੋ ਨੂੰ ਲੈਕੇ ਡੱਲੇਵਾਲ ਦੀ ਕਿਸਾਨਾਂ ਨੂੰ ਅਪੀਲ! |Abp SanjhaFARMERS PROTEST | DALLEWAL | ਸੰਸਦ 'ਚ ਗੱਜੀ Harsimrat Badal; ਪਹਿਲਾ 700 ਸ਼ਹੀਦ ਹੋਇਆ ਹੁਣ ਡੱਲੇਵਾਲ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
Power Cut In Punjab: ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਕਈ ਘੰਟੇ ਬੱਤੀ ਰਹੇਗੀ ਗੁੱਲ
Power Cut In Punjab: ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਕਈ ਘੰਟੇ ਬੱਤੀ ਰਹੇਗੀ ਗੁੱਲ
Punjab News: ਪੰਜਾਬ 'ਚ ਸਖ਼ਤ ਹੁਕਮ ਜਾਰੀ, ਜਾਣੋ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਲੋਕ ਕਿਉਂ ਨਹੀਂ ਕਰ ਸਕਣਗੇ ਇਹ ਕੰਮ ?
ਪੰਜਾਬ 'ਚ ਸਖ਼ਤ ਹੁਕਮ ਜਾਰੀ, ਜਾਣੋ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਲੋਕ ਕਿਉਂ ਨਹੀਂ ਕਰ ਸਕਣਗੇ ਇਹ ਕੰਮ ?
Punjab and Chandigarh Weather: ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, 6 'ਚ ਪਵੇਗੀ ਧੁੰਦ, ਜਾਣੋ ਤਾਜ਼ਾ ਅਪਡੇਟ
Punjab and Chandigarh Weather: ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, 6 'ਚ ਪਵੇਗੀ ਧੁੰਦ, ਜਾਣੋ ਤਾਜ਼ਾ ਅਪਡੇਟ
ਲੋਕ ਸਭਾ 'ਚ ਅੱਜ ਪੇਸ਼ ਹੋਵੇਗਾ 'One Nation One Election' ਬਿੱਲ, ਵਿਰੋਧੀਆਂ ਦੇ ਵਿਰੋਧ ਕਰਨ 'ਤੇ ਮੋਦੀ ਸਰਕਾਰ ਨੇ ਕੀਤੀ ਤਿਆਰੀ
ਲੋਕ ਸਭਾ 'ਚ ਅੱਜ ਪੇਸ਼ ਹੋਵੇਗਾ 'One Nation One Election' ਬਿੱਲ, ਵਿਰੋਧੀਆਂ ਦੇ ਵਿਰੋਧ ਕਰਨ 'ਤੇ ਮੋਦੀ ਸਰਕਾਰ ਨੇ ਕੀਤੀ ਤਿਆਰੀ
Embed widget