Pay Commission: ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ, DA ਤੋਂ ਇਲਾਵਾ ਇਨ੍ਹਾਂ ਭੱਤਿਆਂ 'ਚ ਹੋਇਆ ਵਾਧਾ, ਇੱਥੇ ਜਾਣੋ ਪੂਰੀ ਜਾਣਕਾਰੀ
Pay Commission: ਮਾਰਚ ਦੇ ਮਹੀਨੇ ਵਿੱਚ ਕੇਂਦਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ (DA) ਵਿੱਚ 50 ਫੀਸਦੀ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ HRA ਨੂੰ ਵੀ ਅਪਡੇਟ ਕੀਤਾ ਹੈ, ਸਿਰਫ਼ ਇਸ ਵਿੱਚ ਹੀ ਨਹੀਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਕਈ ਭੱਤਿਆਂ ਵਿੱਚ ਇਜ਼ਾਫ਼ਾ ਹੋਇਆ ਹੈ।
Pay Commission: ਪ੍ਰਾਈਵੇਟ ਨੌਕਰੀ ਹੋਵੇ ਜਾਂ ਸਰਕਾਰੀ ਮੁਲਾਜ਼ਮ ਨੂੰ ਕਈ ਤਰ੍ਹਾਂ ਦੇ ਭੱਤੇ ਮਿਲਦੇ ਹਨ। ਉੱਥੇ ਹੀ ਕੇਂਦਰੀ ਮੁਲਾਜ਼ਮਾਂ ਲਈ ਮਾਰਚ ਦਾ ਮਹੀਨਾ ਕਾਫੀ ਸ਼ਾਨਦਾਰ ਰਿਹਾ ਹੈ।
ਦਰਅਸਲ, ਮਾਰਚ ਦੇ ਮਹੀਨੇ ਵਿੱਚ ਕੇਂਦਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ (DA) ਵਿੱਚ 50 ਫੀਸਦੀ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ HRA ਨੂੰ ਵੀ ਅਪਡੇਟ ਕੀਤਾ ਹੈ, ਸਿਰਫ਼ ਇਸ ਵਿੱਚ ਹੀ ਨਹੀਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਕਈ ਭੱਤਿਆਂ ਵਿੱਚ ਇਜ਼ਾਫ਼ਾ ਹੋਇਆ ਹੈ।
31 ਮਾਰਚ ਨੂੰ ਮਿਲੇਗਾ ਭੱਤੇ ਦਾ ਫਾਇਦਾ
ਕਰਮਚਾਰੀ ਨੂੰ ਭੱਤੇ ਦਾ ਫਾਇਦਾ 31 ਮਾਰਚ ਨੂੰ ਮਿਲੇਗਾ। ਇਹ ਭੱਤਾ ਜਨਵਰੀ 2024 ਤੋਂ ਲਾਗੂ ਹੋਵੇਗਾ। ਇਸ ਦਾ ਮਤਲਬ ਹੈ ਕਿ ਹੁਣ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਦੋ ਮਹੀਨਿਆਂ ਦੇ ਭੱਤੇ ਵੀ ਸ਼ਾਮਲ ਹੋਣਗੇ। ਸਰਕਾਰ ਨੇ ਮਹਿੰਗਾਈ ਭੱਤੇ 'ਚ 4 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਤੋਂ ਬਾਅਦ ਇਹ 50 ਫੀਸਦੀ ਹੋ ਗਿਆ ਹੈ। ਡੀਏ ਵਿੱਚ ਵਾਧੇ ਤੋਂ ਬਾਅਦ, ਐਚਆਰਏ ਵਿੱਚ 3,2,1 ਫੀਸਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਬਾਕੀ ਭੱਤਿਆਂ ਵਿੱਚ ਵੀ ਸਰਕਾਰ ਵੱਲੋਂ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹਰ ਰੋਜ਼ ਇੱਕ ਅਰਬ ਟਨ ਅਨਾਜ ਹੋ ਰਿਹੈ ਬਰਬਾਦ, 20 ਫ਼ੀਸਦੀ ਅਨਾਜ ਸੁੱਟਿਆ ਜਾ ਰਿਹਾ ਕੂੜੇ 'ਚ
ਇਨ੍ਹਾਂ ਭੱਤਿਆਂ ਵਿੱਚ ਹੋਇਆ ਵਾਧਾ
ਕੇਂਦਰ ਸਰਕਾਰ ਨੇ ਡੀਏ ਤੋਂ ਇਲਾਵਾ ਇਨ੍ਹਾਂ ਭੱਤਿਆਂ ਵਿੱਚ ਵਾਧਾ ਕੀਤਾ ਹੈ
ਹਾਊਸ ਰੈਂਟ ਅਲਾਊਂਸ (HRA)
ਚਿਲਡਰਨ ਐਜੂਕੇਸ਼ਨ ਅਲਾਊਂਸ (CAA)
ਚਾਈਲਡਕੇਅਰ ਸਪੈਸ਼ਲ ਅਲਾਊਂਸ
ਹੋਸਟਲ ਸਬਸਿਡੀ
ਟਰਾਂਸਫਰ ‘ਤੇ TA
ਗ੍ਰੈਚੂਇਟੀ ਲਿਮਿਟ
ਡ੍ਰੈਸ ਅਲਾਊਂਸ
ਆਪਣੇ ਟਰਾਂਸਪੋਰਟ ਦੇ ਲਈ ਮਾਈਲੇਜ ਭੱਤਾ
ਰੋਜ਼ ਦਾ ਭੱਤਾ
ਆਖਿਰ ਕੀ ਹੁੰਦੀ ਡੀਏ ਕੈਲਕੂਲੇਸ਼ਨ
ਦਰਅਸਲ, 2017 ਵਿੱਚ ਸਰਕਾਰ ਨੇ 7th Pay commission ਲਾਗੂ ਕੀਤਾ ਸੀ। 2016 ਵਿੱਚ ਡੀਏ ਨੂੰ ਜ਼ੀਰੋ ਕਰ ਦਿੱਤਾ ਸੀ। ਦੱਸ ਦਈਏ ਜਦੋਂ ਵੀ ਡੀਓ 50 ਫੀਸਦੀ ਹੁੰਦਾ ਹੈ, ਤਾਂ ਉਸ ਨੂੰ ਜ਼ੀਰੋ ਕਰ ਦਿੱਤਾ ਜਾਂਦਾ ਹੈ। 50 ਫੀਸਦੀ ਡੀਏ ਵਿੱਚ ਮਿਲਣ ਵਾਲੀ ਤਨਖ਼ਾਹ ਨੂੰ ਮੁਲਾਜ਼ਮਾਂ ਦੀ ਬੇਸਿਕ ਸੈਲਰੀ ਵਿੱਚ ਮਰਜ ਕਰ ਦਿੱਤਾ ਜਾਂਦਾ ਹੈ।
ਤੁਸੀਂ ਇਸ ਨੂੰ ਇਦਾਂ ਸਮਝੋ ਭਾਵ ਕਿ ਤੁਹਾਡੀ ਬੇਸਿਕ ਸੈਲਰੀ 18,000 ਰੁਪਏ ਹੈ, ਤਾਂ ਤੁਹਾਨੂੰ 9000 ਰੁਪਏ ਡੀਏ ਮਿਲੇਗਾ। ਹੁਣ ਜਿਵੇਂ ਹੀ ਡੀਏ ਬੇਸਿਕ ਸੈਲਰੀ ਦਾ 50 ਫੀਸਦੀ ਹੋ ਜਾਂਦਾ ਹੈ ਤਾਂ ਇਸ ਨੂੰ ਬੇਸਿਕ ਸੈਲਰੀ ਵਿੱਚ ਮਿਲਾ ਦਿੱਤਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਕਰਮਚਾਰੀ ਦੀ ਬੇਸਿਕ ਸੈਲਰੀ 27,000 ਰੁਪਏ ਕਰ ਦਿੱਤੀ ਜਾਵੇਗੀ।
ਕਦੋਂ ਮਰਜ ਹੋਵੇਗਾ ਮਹਿੰਗਾਈ ਭੱਤਾ
ਸਰਕਾਰ ਸਾਲ ਵਿੱਚ ਦੋ ਵਾਰ ਡੀਏ ਨੂੰ ਕੈਲਕੂਲੇਟ ਕਰਦੀ ਹੈ। ਡੀਏ ਪਹਿਲੀ ਵਾਰ ਜਨਵਰੀ ਵਿੱਚ ਅਤੇ ਦੂਜੀ ਵਾਰ ਜੁਲਾਈ ਵਿੱਚ ਵਧਾਇਆ ਜਾਂਦਾ ਹੈ। ਜਨਵਰੀ 2024 ਲਈ ਮਾਰਚ ਵਿੱਚ ਮਨਜ਼ੂਰੀ ਮਿਲੀ ਸੀ। ਹੁਣ ਡੀਏ ਨੂੰ ਜੁਲਾਈ 2024 ਵਿੱਚ ਸੋਧਿਆ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਡੀਏ ਨੂੰ ਬੇਸਿਕ ਸੈਲਰੀ ਵਿੱਚ ਮਰਜ ਕੀਤਾ ਜਾਂਦਾ ਹੈ, ਜਦ ਕਿ ਡੀਏ 50 ਫ਼ੀਸਦੀ ਹੁੰਦਾ ਹੈ। ਇਸ ਵਾਰ ਸਰਕਾਰ ਨੇ ਡੀਏ 4 ਫੀਸਦੀ ਵਧਾ ਕੇ 50 ਫੀਸਦੀ ਕਰ ਦਿੱਤਾ ਹੈ। ਹੁਣ ਮਹਿੰਗਾਈ ਭੱਤੇ ਦੀ ਗਣਨਾ ਏਆਈਸੀਪੀਆਈ ਸੂਚਕਾਂਕ ਤੋਂ ਜਨਵਰੀ ਤੋਂ ਜੂਨ 2024 ਤੱਕ ਕੀਤੀ ਜਾਵੇਗੀ। ਇਸ ਤੋਂ ਬਾਅਦ 50 ਫੀਸਦੀ ਮਹਿੰਗਾਈ ਭੱਤਾ ਮੁਲਾਜ਼ਮਾਂ ਦੀ ਬੇਸਿਕ ਸੈਲਰੀ ਵਿੱਚ ਜੋੜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: MP high court decision: ਮੱਧ ਪ੍ਰਦੇਸ਼ ਹਾਈਕੋਰਟ ਦਾ ਵੱਡਾ ਫੈਸਲਾ, ਨਾਜਾਇਜ਼ ਸਬੰਧਾਂ ਦੇ ਦੋਸ਼ 'ਚ ਵੀ ਪਤਨੀ ਨੂੰ ਮਿਲੇਗਾ ਗੁਜ਼ਾਰਾ ਭੱਤਾ