Paytm E-Commerce: ਵਿਵਾਦਾਂ 'ਚ ਬਦਲੀ ਪੇਟੀਐਮ ਈ-ਕਾਮਰਸ ਦੀ ਪਛਾਣ, ਹੁਣ ਰੀਬ੍ਰਾਂਡਿੰਗ ਤੋਂ ਬਾਅਦ ਮਿਲਿਆ ਇਹ ਨਾਮ
Paytm E-Commerce: ਪੇਟੀਐਮ ਪੇਮੈਂਟਸ ਬੈਂਕ 'ਤੇ ਆਰਬੀਆਈ ਦੁਆਰਾ ਕੀਤੀ ਗਈ ਸਖ਼ਤ ਕਾਰਵਾਈ ਦੇ ਕੁਝ ਦਿਨਾਂ ਬਾਅਦ, ਪੇਟੀਐਮ ਈ-ਕਾਮਰਸ ਪਲੇਟਫਾਰਮ ਦਾ ਨਾਮ ਬਦਲਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਫਿਨਟੇਕ ਕੰਪਨੀ ਪੇਟੀਐਮ (fintech company paytm) ਨੇ ਬੈਂਕਿੰਗ ਯੂਨਿਟ ਦੇ ਸੰਕਟ ਦੇ ਵਿਚਕਾਰ ਆਪਣੇ ਈ-ਕਾਮਰਸ ਪਲੇਟਫਾਰਮ (Paytm E-Commerce) ਨੂੰ ਰੀਬ੍ਰਾਂਡ ਕੀਤਾ ਹੈ। ਇਸ ਰੀਬ੍ਰਾਂਡਿੰਗ ਤੋਂ ਬਾਅਦ, ਪੇਟੀਐਮ ਈ-ਕਾਮਰਸ ਨੂੰ ਪਾਈ ਪਲੇਟਫਾਰਮਸ (Pai Platforms) ਦਾ ਨਾਮ ਦਿੱਤਾ ਗਿਆ ਹੈ। ਪੇਟੀਐਮ ਈ-ਕਾਮਰਸ ਨੂੰ ਹੁਣ ਇਸ ਨਾਮ ਅਤੇ ਪਛਾਣ ਨਾਲ ਜਾਣਿਆ ਜਾਵੇਗਾ।
ਪੇਟੀਐਮ ਪੇਮੈਂਟਸ ਬੈਂਕ ਹਰ ਪਾਸੇ ਮੁਸੀਬਤ ਵਿੱਚ
ਪੇਟੀਐਮ ਈ-ਕਾਮਰਸ ਦਾ ਨਵਾਂ ਨਾਮ ਅਜਿਹੇ ਸਮੇਂ ਦਿੱਤਾ ਗਿਆ ਹੈ ਜਦੋਂ ਸਮੂਹ ਦੀ ਬੈਂਕਿੰਗ ਯੂਨਿਟ ਪੇਟੀਐਮ ਪੇਮੈਂਟਸ ਬੈਂਕ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਰਿਜ਼ਰਵ ਬੈਂਕ ਨੇ ਹਾਲ ਹੀ ਵਿੱਚ ਪੇਟੀਐਮ ਪੇਮੈਂਟਸ ਬੈਂਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਪੇਟੀਐਮ ਪੇਮੈਂਟਸ ਬੈਂਕ ਦਾ ਬੈਂਕਿੰਗ ਪਰਮਿਟ ਵੀ ਖਤਰੇ ਵਿੱਚ ਹੈ ਅਤੇ ਰਿਜ਼ਰਵ ਬੈਂਕ ਆਉਣ ਵਾਲੇ ਦਿਨਾਂ ਵਿੱਚ ਪਰਮਿਟ ਰੱਦ ਕਰ ਸਕਦਾ ਹੈ। RBI ਦੀ ਕਾਰਵਾਈ ਤੋਂ ਬਾਅਦ ਮੂਲ ਕੰਪਨੀ One97 Communications ਦੇ ਸ਼ੇਅਰ 50 ਫੀਸਦੀ ਤੱਕ ਡਿੱਗ ਗਏ ਹਨ।
ਆਰਬੀਆਈ ਨੇ ਕਈ ਖਾਮੀਆਂ ਪਾਈਆਂ
ਰਿਜ਼ਰਵ ਬੈਂਕ ਨੇ ਪੇਟੀਐਮ ਪੇਮੈਂਟਸ ਬੈਂਕ ਵਿੱਚ ਕੇਵਾਈਸੀ ਸਮੇਤ ਕਈ ਪਾਲਣਾ ਸੰਬੰਧੀ ਖਾਮੀਆਂ ਪਾਈਆਂ ਹਨ। ਆਡਿਟ 'ਚ ਅਜਿਹੇ ਮਾਮਲੇ ਵੀ ਸਾਹਮਣੇ ਆਏ ਸਨ, ਜਿਨ੍ਹਾਂ 'ਚ 1000 ਤੋਂ ਜ਼ਿਆਦਾ ਬੈਂਕ ਖਾਤਿਆਂ ਨੂੰ ਇਕ ਪੈਨ ਕਾਰਡ ਨਾਲ ਲਿੰਕ ਕੀਤਾ ਗਿਆ ਸੀ। ਇਸ ਹਫਤੇ, ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਪੇਟੀਐਮ ਪੇਮੈਂਟਸ ਬੈਂਕ ਦੇ ਖਿਲਾਫ ਕਾਫੀ ਸਮਾਂ ਦਿੱਤੇ ਜਾਣ ਦੇ ਬਾਵਜੂਦ ਪਾਲਣਾ ਨਾ ਕਰਨ ਲਈ ਕਾਰਵਾਈ ਕੀਤੀ ਗਈ ਹੈ।
ਰੀਬ੍ਰਾਂਡਿੰਗ 'ਤੇ 3 ਮਹੀਨਿਆਂ ਤੋਂ ਚੱਲ ਰਿਹੈ ਕੰਮ
ਸਮਾਚਾਰ ਏਜੰਸੀ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਅੰਦਰੂਨੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੇਟੀਐਮ ਈ-ਕਾਮਰਸ ਪਲੇਟਫਾਰਮ ਦੀ ਰੀਬ੍ਰਾਂਡਿੰਗ 3 ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਸੀ। ਜੇਕਰ ਇਹ ਸੱਚ ਹੈ, ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਪੇਟੀਐਮ ਈ-ਕਾਮਰਸ ਪਲੇਟਫਾਰਮ ਨੂੰ ਨਵਾਂ ਨਾਮ ਅਤੇ ਨਵੀਂ ਪਛਾਣ ਮਿਲਣ ਦਾ ਪੇਟੀਐਮ ਪੇਮੈਂਟਸ ਬੈਂਕ ਦੇ ਹਾਲ ਹੀ ਦੇ ਸੰਕਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਐਲੀਵੇਸ਼ਨ ਕੈਪੀਟਲ ਦੇ ਸਭ ਤੋਂ ਵੱਧ ਸ਼ੇਅਰ
ਕੰਪਨੀ ਦੇ ਰਜਿਸਟਰਾਰ ਨੇ 8 ਫਰਵਰੀ ਨੂੰ ਨਾਮ ਬਦਲਣ ਨੂੰ ਮਨਜ਼ੂਰੀ ਦਿੱਤੀ ਸੀ। ਆਰਓਸੀ ਨੇ ਕਿਹਾ ਕਿ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ, ਪੇਟੀਐਮ ਪੇਮੈਂਟਸ ਬੈਂਕ ਪ੍ਰਾਈਵੇਟ ਲਿਮਟਿਡ ਨੂੰ ਪਾਈ ਪਲੇਟਫਾਰਮ ਪ੍ਰਾਈਵੇਟ ਲਿਮਿਟੇਡ ਵਜੋਂ ਜਾਣਿਆ ਜਾਵੇਗਾ। ਐਲੀਵੇਸ਼ਨ ਕੈਪੀਟਲ ਪਾਈ ਪਲੇਟਫਾਰਮਸ ਵਿੱਚ ਸਭ ਤੋਂ ਵੱਡੀ ਸ਼ੇਅਰਧਾਰਕ ਹੈ। ਸਿਰਫ਼ ਇੱਕ ਦਿਨ ਪਹਿਲਾਂ, ਪੇਟੀਐਮ ਨੇ ਈ-ਕਾਮਰਸ ਸਟਾਰਟਅੱਪ ਇਨੋਬਿਟਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਨੂੰ ਐਕਵਾਇਰ ਕੀਤਾ ਹੈ, ਜੋ ਕਿ ਬਿਟਸੀਲਾ ਨਾਮ ਹੇਠ ONDC 'ਤੇ ਕੰਮ ਕਰਦਾ ਹੈ।