(Source: ECI/ABP News/ABP Majha)
Paytm Layoffs: ਪੇਟੀਐਮ 'ਚ ਹੋਵੇਗੀ ਛਾਂਟੀ ਜਾਂ ਮਿਲੇਗਾ ਅਪ੍ਰੈਜਲ, ਕੰਪਨੀ ਨੇ ਦੱਸਿਆ ਆਪਣਾ ਪਲਾਨ
Paytm Crisis: ਪੇਟੀਐਮ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰਵੀਨ ਸ਼ਰਮਾ ਦੇ ਅਸਤੀਫ਼ੇ ਤੋਂ ਬਾਅਦ ਇਹ ਖਦਸ਼ਾ ਪ੍ਰਗਟ ਹੋਇਆ ਹੈ ਕਿ ਕੰਪਨੀ 'ਚ 50 ਫੀਸਦੀ ਤੱਕ ਛਾਂਟੀ ਹੋ ਸਕਦੀ ਹੈ। Paytm ਨੇ ਆਪਣੀ ਐਕਸਚੇਂਜ ਫਾਈਲਿੰਗ 'ਚ ਇਸ 'ਤੇ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ।
Paytm Crisis: ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਪੇਟੀਐਮ ਪੇਮੈਂਟ ਬੈਂਕ 'ਤੇ ਲਗਾਈ ਗਈ ਪਾਬੰਦੀ 15 ਮਾਰਚ ਤੋਂ ਲਾਗੂ ਹੋ ਗਈ ਹੈ। ਇਸ ਕਾਰਨ ਕੰਪਨੀ ਦੇ ਕਾਰੋਬਾਰ ਨੂੰ ਭਾਰੀ ਨੁਕਸਾਨ ਹੋਇਆ ਹੈ। ਹੁਣ ਇਸ ਮੁਸ਼ਕਿਲ ਦੇ ਸਮੇਂ ਵਿੱਚ Paytm ਵਿੱਚ ਛਾਂਟੀ ਦੇ ਬੱਦਲ ਮੰਡਰਾ ਰਹੇ ਹਨ।
ਪੇਟੀਐਮ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਸ਼ਰਮਾ ਨੇ ਹਾਲ ਹੀ ਵਿੱਚ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਕੰਪਨੀ 'ਚ 30 ਤੋਂ 50 ਫੀਸਦੀ ਛਾਂਟੀ ਹੋ ਸਕਦੀ ਹੈ। ਪਰ Paytm ਦੀ ਮੂਲ ਕੰਪਨੀ One97 Communications ਨੇ ਕਿਸੇ ਵੀ ਛਾਂਟੀ ਦੀ ਯੋਜਨਾ ਤੋਂ ਇਨਕਾਰ ਕੀਤਾ ਹੈ।
ਪ੍ਰਵੀਨ ਸ਼ਰਮਾ ਨੇ 23 ਮਾਰਚ ਨੂੰ ਦੇ ਦਿੱਤਾ ਸੀ ਅਸਤੀਫ਼ਾ
ਵਨ 97 ਕਮਿਊਨੀਕੇਸ਼ਨਲ ਨੇ ਸ਼ਨੀਵਾਰ ਨੂੰ ਇਕ ਐਕਸਚੇਂਜ ਫਾਈਲਿੰਗ ਵਿਚ ਕਿਹਾ ਕਿ ਪ੍ਰਵੀਨ ਸ਼ਰਮਾ ਨੇ 23 ਮਾਰਚ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ ਕੰਪਨੀ ਛੱਡ ਦਿੱਤੀ ਹੈ। ਹੁਣ ਉਹ ਹੋਰ ਸੰਭਾਵਨਾਵਾਂ ਤਲਾਸ਼ਣਾ ਚਾਹੁੰਦੇ ਹਨ।
ਪੇਟੀਐਮ ਨਾਲ ਜੁੜਨ ਤੋਂ ਪਹਿਲਾਂ, ਪ੍ਰਵੀਨ ਸ਼ਰਮਾ 9 ਸਾਲਾਂ ਤੋਂ ਗੂਗਲ ਦੇ ਨਾਲ ਕੰਮ ਕਰ ਰਹੇ ਸਨ। ਕੰਪਨੀ ਨੇ ਕਿਹਾ ਕਿ ਅਸੀਂ ਛਾਂਟੀ ਨਹੀਂ ਕਰਨ ਜਾ ਰਹੇ ਹਾਂ। ਅਜਿਹੀਆਂ ਖਬਰਾਂ ਬੇਬੁਨਿਆਦ ਹਨ। ਇਨ੍ਹਾਂ ਦਾ ਕੰਪਨੀ ਦੀਆਂ ਆਉਣ ਵਾਲੀਆਂ ਯੋਜਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ: Credit Card: ਕ੍ਰੈਡਿਟ ਕਾਰਡ ਯੂਜਰਜ਼ ਨੂੰ RBI ਦਾ ਤੋਹਫਾ, ਆਪਣੀ ਮਰਜ਼ੀ ਮੁਤਾਬਕ ਚੁਣ ਸਕਣਗੇ ਕਾਰਡ, ਬਿਲਿੰਗ ਲਈ ਵੀ ਨਵਾਂ ਨਿਯਮ
ਸਾਲਾਨਾ ਅਪ੍ਰੈਜਲ ਵਿੱਚ ਲੱਗੀ ਕੰਪਨੀ
ਐਕਸਚੇਂਜ ਫਾਈਲਿੰਗ ਦੇ ਅਨੁਸਾਰ, Paytm ਵਰਤਮਾਨ ਵਿੱਚ ਸਾਲਾਨਾ ਅਪ੍ਰੈਜਲ ਪ੍ਰਕਿਰਿਆ ਵਿੱਚ ਰੁੱਝਿਆ ਹੋਇਆ ਹੈ। ਅਸੀਂ ਸਾਰੇ ਟੀਮ ਦੇ ਪ੍ਰਦਰਸ਼ਨ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਇਸ ਦੌਰਾਨ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਬਦਲਾਅ ਵੀ ਹੋ ਸਕਦਾ ਹੈ। ਇਹ ਆਮ ਕਾਰਪੋਰੇਟ ਪ੍ਰਕਿਰਿਆ ਹੈ। ਇਸ ਦਾ ਛਾਂਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਅਸੀਂ ਫਿਲਹਾਲ ਕੰਪਨੀ ਦਾ ਪੁਨਰਗਠਨ ਕਰ ਰਹੇ ਹਾਂ। ਇਸ ਪ੍ਰਕਿਰਿਆ ਨੂੰ ਛਾਂਟੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਪੇਟੀਐਮ ਆਪਣੇ ਕਰਮਚਾਰੀਆਂ ਵਿੱਚ ਸਥਿਰਤਾ ਚਾਹੁੰਦਾ ਹੈ ਅਤੇ ਭਵਿੱਖ ਵਿੱਚ ਕੰਪਨੀ ਨੂੰ ਅੱਗੇ ਲਿਜਾਣ ਦੀ ਯੋਜਨਾ ਬਣਾਉਣ ਵਿੱਚ ਰੁੱਝਿਆ ਹੋਇਆ ਹੈ। ਅਸੀਂ ਡਿਜੀਟਲ ਭੁਗਤਾਨ ਅਤੇ ਵਿੱਤੀ ਸੇਵਾਵਾਂ ਦੇ ਖੇਤਰ ਵਿੱਚ ਲੋਕਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਾਂਗੇ।
ਇਹ ਵੀ ਪੜ੍ਹੋ: Tata Group ਦੇ ਇਸ ਸ਼ੇਅਰ ਨੂੰ ਲੱਗੀ ਬੁਰੀ ਨਜ਼ਰ ! 15 ਦਿਨਾਂ ਵਿੱਚ ਡੋਬ ਦਿੱਤੇ 20 ਹਜ਼ਾਰ ਕਰੋੜ