ਲੋਕਾਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ! GST ਕੌਂਸਲ ਵੱਲੋਂ 143 ਚੀਜ਼ਾਂ ਦੀਆਂ ਕੀਮਤਾਂ ਵਧਾਉਣ ਦੀ ਸਿਫ਼ਾਰਸ਼
GSTGoods and Services Tax:: 92 ਫ਼ੀਸਦੀ ਚੀਜ਼ਾਂ ਦੀ ਕੀਮਤ ਨੂੰ 18 ਫ਼ੀਸਦੀ ਜੀਐਸਟੀ ਟੈਕਸ ਸਲੈਬ ਤੋਂ ਹਟਾ ਕੇ ਲਗਪਗ 28 ਫ਼ੀਸਦੀ ਟੈਕਸ ਸਲੈਬ 'ਚ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਕਈ ਚੀਜ਼ਾਂ ਨੂੰ Exempt List ਤੋਂ ਹਟਾ ਕੇ ਟੈਕਸ ਦੇ...
Goods and Services Tax: ਆਮ ਆਦਮੀ ਨੂੰ ਮਹਿੰਗਾਈ ਦੀ ਹੋਰ ਮਾਰ ਪੈ ਸਕਦੀ ਹੈ। ਜੀਐਸਟੀ ਨੂੰ ਰੈਗੁਲੇਟ ਕਰਨ ਵਾਲੀ GST ਕੌਂਸਲ ਨੇ ਸੂਬਾ ਸਰਕਾਰਾਂ ਤੋਂ 143 ਚੀਜ਼ਾਂ ਉੱਤੇ ਟੈਕਸ ਜੀਐਸਟੀ ਸਲੈਬ ਨੂੰ ਵਧਾਉਣ ਲਈ ਸੁਝਾਅ ਮੰਗੇ ਹਨ। ਜੇਕਰ ਸੂਬਿਆਂ ਵੱਲੋਂ ਵੀ ਇਨ੍ਹਾਂ ਸੁਝਾਵਾਂ 'ਤੇ ਸਹਿਮਤੀ ਬਣ ਜਾਂਦੀ ਹੈ ਤਾਂ ਆਮ ਆਦਮੀ ਨੂੰ ਮਹਿੰਗਾਈ ਹੋਰ ਪ੍ਰੇਸ਼ਾਨ ਕਰੇਗੀ। ਦੱਸ ਦੇਈਏ ਕਿ ਜੀਐਸਟੀ ਕੌਂਸਲ ਨੇ ਕੁੱਲ 143 ਚੀਜ਼ਾਂ ਦੇ ਜੀਐਸਟੀ ਸਲੈਬ ਨੂੰ ਵਧਾਉਣ ਦਾ ਸੁਝਾਅ ਦਿੱਤਾ ਹੈ।
ਇਨ੍ਹਾਂ ਚੀਜ਼ਾਂ ਦੀ ਕੀਮਤ ਵਧਾਉਣ ਦੀ ਕੀਤੀ ਸਿਫ਼ਾਰਸ਼
ਇੰਡੀਅਨ ਐਕਸਪ੍ਰੈਸ 'ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਨ੍ਹਾਂ 143 ਚੀਜ਼ਾਂ 'ਚ ਪਾਪੜ, ਗੁੜ, ਪਾਵਰ ਬੈਂਕ, ਘੜੀ, ਸੂਟਕੇਸ, ਪਰਫਿਊਮ, ਟੀਵੀ (32 ਇੰਚ ਤੱਕ), ਚਾਕਲੇਟ, ਕੱਪੜੇ, ਗੋਗਲ, ਫਰੇਮ, ਵਾਸ਼ਬੇਸਿਨ, ਅਖਰੋਟ, ਕਸਟਰਡ ਪਾਊਡਰ, ਹੈਂਡ ਬੈਗ, ਚਿਊਇੰਗਮ, ਗੈਰ-ਅਲਕੋਹਲ ਵਾਲੇ ਡਰਿੰਕਸ, ਗਲਾਸ ਤੇ ਚਮੜੇ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ।
ਦੱਸ ਦੇਈਏ ਕਿ ਜੀਐਸਟੀ ਕੌਂਸਲ ਨੇ ਸੁਝਾਅ ਦਿੱਤਾ ਹੈ ਕਿ ਇਸ ਵਿੱਚੋਂ ਲਗਪਗ 92 ਫ਼ੀਸਦੀ ਚੀਜ਼ਾਂ ਦੀ ਕੀਮਤ ਨੂੰ 18 ਫ਼ੀਸਦੀ ਜੀਐਸਟੀ ਟੈਕਸ ਸਲੈਬ ਤੋਂ ਹਟਾ ਕੇ ਲਗਪਗ 28 ਫ਼ੀਸਦੀ ਟੈਕਸ ਸਲੈਬ 'ਚ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਕਈ ਚੀਜ਼ਾਂ ਨੂੰ Exempt List ਤੋਂ ਹਟਾ ਕੇ ਟੈਕਸ ਦੇ ਦਾਇਰੇ 'ਚ ਲਿਆਉਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜੀਐਸਟੀ ਕੌਂਸਲ ਨੇ ਨਵੰਬਰ 2017 ਤੇ 2018 'ਚ ਜਿਨ੍ਹਾਂ ਚੀਜ਼ਾਂ ਦੇ ਜੀਐਸਟੀ ਕੀਮਤਾਂ 'ਚ ਕਟੌਤੀ ਕੀਤੀ ਸੀ, ਉਸ ਨੂੰ ਵੀ ਵਾਪਸ ਲੈ ਸਕਦੀ ਹੈ।
ਸਾਲ 2017 'ਚ ਗੁਹਾਟੀ ਵਿੱਚ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ 'ਚ ਪਰਫਿਊਮ, ਚਮੜੇ ਦੀਆਂ ਵਸਤਾਂ, ਕੱਪੜੇ, ਕਾਸਮੈਟਿਕ ਉਤਪਾਦ, ਪਟਾਕੇ, ਪਲਾਸਟਿਕ, ਲੈਪਸ, ਸਾਊਂਡ ਰਿਕਾਰਡਰ ਆਦਿ ਦੇ ਸਾਮਾਨ 'ਚ ਜੀਐਸਟੀ ਵਿੱਚ ਕਟੌਤੀ ਕੀਤੀ ਗਈ ਸੀ। ਜੇਕਰ ਜੀਐਸਟੀ ਕੌਂਸਲ ਦੀਆਂ ਮੌਜੂਦਾ ਸਿਫ਼ਾਰਿਸ਼ਾਂ ਨੂੰ ਮੰਨ ਲਿਆ ਜਾਂਦਾ ਹੈ ਤਾਂ ਹੁਣ ਤੁਹਾਨੂੰ ਇਨ੍ਹਾਂ ਸਾਰੀਆਂ ਚੀਜ਼ਾਂ 'ਤੇ ਜ਼ਿਆਦਾ ਪੈਸੇ ਦੇਣੇ ਪੈਣਗੇ। ਇਸ ਦੇ ਨਾਲ ਤੁਹਾਨੂੰ ਟੀਵੀ ਸੈੱਟ (32 ਇੰਚ), ਡਿਜ਼ੀਟਲ ਅਤੇ ਵੀਡੀਓ ਕੈਮਰੇ, ਪਾਵਰ ਬੈਂਕ ਆਦਿ ਦੀਆਂ ਕੀਮਤਾਂ 'ਚ ਵੀ ਵਾਧਾ ਵੇਖਣ ਨੂੰ ਮਿਲ ਸਕਦਾ ਹੈ। ਸਾਲ 2018 ਦੀ ਜੀਐਸਟੀ ਮੀਟਿੰਗ 'ਚ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਸੀ।
ਇਹ ਚੀਜ਼ਾਂ Exempt List ਤੋਂ ਹੋਣਗੀਆਂ ਬਾਹਰ
ਦੱਸ ਦੇਈਏ ਕਿ ਸੂਬਿਆਂ ਦੀ ਸਹਿਮਤੀ ਤੋਂ ਬਾਅਦ ਕਈ ਚੀਜ਼ਾਂ Exempt List ਤੋਂ ਬਾਹਰ ਹੋ ਜਾਣਗੀਆਂ। ਇਸ 'ਚ ਗੁੜ ਅਤੇ ਪਾਪੜ ਹਨ। ਅਜਿਹੇ 'ਚ ਗਾਹਕਾਂ ਨੂੰ ਉਨ੍ਹਾਂ ਚੀਜ਼ਾਂ ਨੂੰ ਖਰੀਦਣ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ। ਇਸ ਦੇ ਨਾਲ ਹੀ ਕਈ ਚੀਜ਼ਾਂ ਜਿਵੇਂ ਹੈਂਡ ਬੈਗ, ਵਾਸ਼ਬੇਸਿਨ, ਰੇਜ਼ਰ, ਚਾਕਲੇਟ, ਕੋਕੋ ਪਾਊਡਰ, ਹੈਂਡ ਵਾਚ, ਕੌਫੀ, ਅਲਕੋਹਲ ਰਹਿਤ ਡਰਿੰਕਸ, ਡੈਂਟਲ ਫਲਾਸ, ਪਰਫਿਊਮ, ਘਰੇਲੂ ਸਾਮਾਨ, ਦਰਵਾਜ਼ੇ, ਬਿਜਲੀ ਦੀਆਂ ਵਸਤੂਆਂ ਆਦਿ ਚੀਜ਼ਾਂ ਨੂੰ 18 ਫ਼ੀਸਦੀ ਦੇ ਜੀਐਸਟੀ ਸਲੈਬ ਤੋਂ ਹਟਾ ਕੇ 28% ਸੀਐਸਟੀ ਸਲੈਬ 'ਚ ਰੱਖਿਆ ਜਾਵੇਗਾ।