Historic Highest Prices: ਤੇਲ ਦੇ ਭਾਅ ਨੇ ਤੋੜੇ ਸਾਰੇ ਰਿਕਾਰਡ, ਪੈਟਰੋਲ ਤੋਂ ਬਾਅਦ ਡੀਜ਼ਲ ਵੀ ਸੈਂਕੜੇ ਤੋਂ ਪਾਰ
ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਲੱਦਾਖ 'ਚ ਪਹਿਲਾਂ ਹੀ ਪੈਟਰੋਲ ਦੀ ਭਾਅ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਜਾ ਚੁੱਕਾ ਹੈ।
ਨਵੀਂ ਦਿੱਲੀ: ਦੇਸ਼ ਭਰ 'ਚ ਵਿਰੋਧ ਦੇ ਵਿਚ ਤੇਲ ਕੰਪਨੀਆਂ ਨੇ ਅੱਜ ਇਕ ਵਾਰ ਫਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫਾ ਕਰ ਦਿੱਤਾ ਹੈ। ਅੱਜ ਪੈਟਰੋਲ 27 ਪ੍ਰਤੀ ਲੀਟਰ ਮਹਿੰਗਾ ਹੋ ਗਿਆ ਤੇ ਡੀਜ਼ਲ 23 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੋ ਗਿਆ। ਇਸ ਬਦਲਾਅ ਤੋਂ ਬਾਅਦ ਦਿੱਲੀ 'ਚ ਪੈਟਰੋਲ 96.12 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 86.98 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਦਿੱਲੀ 'ਚ ਅੱਜ ਪੈਟਰੋਲ 96.12 ਰੁਪਏ ਤੇ ਡੀਜ਼ਲ 86.98 ਰੁਪਏ ਪ੍ਰਤੀ ਲੀਟਰ
ਕੋਲਕਾਤਾ 'ਚ ਪੈਟਰੋਲ 96.06 ਤੇ ਡੀਜ਼ਲ 89.93 ਰੁਪਏ ਪ੍ਰਤੀ ਲੀਟਰ
ਮੁੰਬਈ 'ਚ ਪੈਟਰੋਲ 97.43 ਰੁਪਏ ਤੇ ਡੀਜ਼ਲ 91.64 ਰੁਪਏ ਪ੍ਰਤੀ ਲੀਟਰ
ਰਾਜਸਥਾਨ 'ਚ ਹੁਣ ਡੀਜ਼ਲ ਦਾ ਵੀ ਸੈਂਕੜਾ
ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਲੱਦਾਖ 'ਚ ਪਹਿਲਾਂ ਹੀ ਪੈਟਰੋਲ ਦੀ ਭਾਅ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਜਾ ਚੁੱਕਾ ਹੈ। ਰਾਜਸਥਾਨ 'ਚ ਹੁਣ ਡੀਜ਼ਲ ਦਾ ਵੀ ਸੈਂਕੜਾ ਲੱਗ ਚੁੱਕਾ ਹੈ। ਰਾਜਸਥਾਨ ਅਜਿਹਾ ਪਹਿਲਾਂ ਸੂਬਾ ਹੈ ਜਿੱਥੇ ਪੈਟਰੋਲ ਤੇ ਡੀਜ਼ਲ ਦੋਵੇਂ 100 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਪੈਟਰੋਲ 106.94 ਰੁਪਏ ਜਦਕਿ ਡੀਜ਼ਲ 99.80 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਪੈਟਰੋਲ-ਡੀਜ਼ਲ ਦੀ ਵਧਦੀ ਕੀਮਤ 'ਤੇ ਆਮ ਨਾਗਰਿਕ ਪਰੇਸ਼ਾਨ
ਇਕ ਪਾਸੇ ਆਮ ਨਾਗਰਿਕ ਵਧਦੀਆਂ ਕੀਮਤਾਂ 'ਤੇ ਦੁੱਖ ਜਤਾ ਰਿਹਾ ਹੈ ਤਾਂ ਦੂਜੇ ਪਾਸੇ ਵਿਰੋਧੀ ਇਸ ਮਸਲੇ ਨੂੰ ਲੈਕੇ ਸੜਕਾਂ 'ਤੇ ਉੱਤਰ ਚੁੱਕਾ ਹੈ। ਦਿੱਲੀ ਦੇ ਮਾਨ ਸਿੰਘ ਮਾਰਗ ਸਥਿਤ ਪੈਟਰੋਲ ਪੰਪ 'ਤੇ ਪੈਟਰੋਲ ਭਰਵਾ ਰਹੇ ਆਮ ਨਾਗਰਿਕ ਨੇ ਵਧਦੀਆਂ ਕੀਮਤਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ 'ਐਨੀ ਕਮਾਈ ਨਹੀਂ, ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਇਨਸਾਨ 200 ਰੁਪਏ ਦਾ ਤੇਲ ਪਵਾਏਗਾ ਤਾਂ ਖਾਵੇਗਾ ਕੀ? ਜੇਕਰ ਤੇਲ ਦੀਆਂ ਕੀਮਤਾਂ ਵਧਾਉਣੀਆਂ ਹਨ ਤਾਂ ਆਮ ਇਨਸਾਨ ਦੀ ਤਨਖ਼ਾਹ 'ਤੇ ਵੀ ਗੌਰ ਕੀਤਾ ਜਾਵੇ।'
ਇਹ ਵੀ ਪੜ੍ਹੋ: G7 Summit ਵਿਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ, ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਸੰਬੋਧਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904