ਪੜਚੋਲ ਕਰੋ
Advertisement
ਅਪ੍ਰੈਲ ਤੋਂ ਇੰਨਾ ਮਹਿੰਗਾ ਹੋਏਗਾ ਪੈਟਰੋਲ ਤੇ ਡੀਜ਼ਲ, ਜਾਣੋ ਕਾਰਨ
ਅਪ੍ਰੈਲ ਤੋਂ ਪੈਟਰੋਲ ਤੇ ਡੀਜ਼ਲ 50 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ। ਦਰਅਸਲ ਬੀਐਸ-6 ਬਾਲਣ ਦੀ ਸਪਲਾਈ ਫਰਵਰੀ ਦੇ ਆਖਰੀ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ ਤੇ ਬੀਐਸ-6 ਬਾਲਣ ਅਪ੍ਰੈਲ ਤੋਂ ਪੂਰੇ ਦੇਸ਼ 'ਚ ਉਪਲਬਧ ਹੋਵੇਗਾ।
ਨਵੀਂ ਦਿੱਲੀ: ਇਸ ਸਮੇਂ ਦੇਸ਼ 'ਚ ਬੀਐਸ-4 ਫਿਊਲ ਵੇਚਿਆ ਜਾ ਰਿਹਾ ਹੈ ਤੇ ਸਰਕਾਰ ਨਿਕਾਸੀ ਘਟਾਉਣ ਲਈ ਅਪ੍ਰੈਲ 2020 ਤੋਂ ਬੀਐਸ-6 ਬਾਲਣ ਨੂੰ ਲਾਜ਼ਮੀ ਤੌਰ 'ਚ ਪੇਸ਼ ਕਰਨ ਜਾ ਰਹੀ ਹੈ। ਆਈਓਸੀ ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਬੀਐਸ-6 ਈਂਧਨ ਉਤਪਾਦਨ ਸਾਰੀਆਂ ਰਿਫਾਇਨਰੀਆਂ ਵਿੱਚ ਸ਼ੁਰੂ ਹੋ ਗਿਆ ਹੈ ਤੇ ਅਗਲੇ ਮਹੀਨੇ ਤੋਂ ਇਹ ਦੇਸ਼ ਭਰ ਦੇ ਡਿਪੂਆਂ ’ਤੇ ਪਹੁੰਚਣਾ ਸ਼ੁਰੂ ਹੋ ਜਾਵੇਗਾ। ਉਸਨੇ ਕਿਹਾ ਕਿ ਇਸਦੀ ਕੀਮਤ ਦਾ ਅਜੇ ਮੁਲਾਂਕਣ ਕੀਤਾ ਜਾ ਰਿਹਾ ਹੈ, ਇਹ 50 ਪੈਸੇ ਤੋਂ 1 ਲੀਟਰ ਪ੍ਰਤੀ ਲੀਟਰ ਤੱਕ ਹੋ ਸਕਦਾ ਹੈ।
ਇੰਡੀਅਨ ਆਇਲ ਦੇ ਚੇਅਰਮੈਨ ਸੰਜੀਵ ਸਿੰਘ ਨੇ ਵੀਰਵਾਰ ਨੂੰ ਇਥੇ ਦੱਸਿਆ ਕਿ ਉਨ੍ਹਾਂ ਦੇ ਮਾਰਕੀਟਿੰਗ ਅਤੇ ਪ੍ਰਚੂਨ ਨੈੱਟਵਰਕ ਨੂੰ ਬੀਐਸ-4 ਤੋਂ ਬੀਐਸ-6 ’ਚ ਤਬਦੀਲ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਇਸ ਲਈ ਕੰਪਨੀ ਨੇ ਲਗਭਪਗ 17000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਭਰ ’ਚ ਕੰਪਨੀ ਦੇ 121 ਬਲਕ ਸਟੋਰੇਜ ਟਰਮੀਨਲ ਜਾਂ ਡਿਪੂ ਹਨ। ਉਨ੍ਹਾਂ ਚੋਂ 80 ਪ੍ਰਤੀਸ਼ਤ ਨੇ ਸ਼ੁੱਕਰਵਾਰ 31 ਜਨਵਰੀ, 2020 ਤੱਕ ਬੀਐਸ-4 ਨੂੰ ਬੀਐਸ-6 ਬਾਲਣ ਵਿੱਚ ਤਬਦੀਲ ਕਰ ਦਿੱਤਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਫਰਵਰੀ ਦੇ ਅਖੀਰਲੇ ਹਫ਼ਤੇ ਤੱਕ 100% ਪੈਟਰੋਲ ਪੰਪਾਂ ਨੂੰ ਇਸ ਮਿਆਰ ਦਾ ਤੇਲ ਮਿਲਣਾ ਸ਼ੁਰੂ ਹੋ ਜਾਵੇਗਾ। ਨਾਲ ਹੀ ਦੱਸ ਦਈਏ ਕਿ 1 ਅਪ੍ਰੈਲ, 2020 ਤੋਂ ਸਰਕਾਰ ਨੇ ਦੇਸ਼ ਭਰ 'ਚ ਬੀਐਸ-6 ਸਟੈਂਡਰਡ ਦੇ ਡੀਜ਼ਲ-ਪੈਟਰੋਲ ਦੀ ਗੱਡੀਆਂ ਦੀ ਵਿਕਰੀ ਨੂੰ ਲਾਜ਼ਮੀ ਕਰ ਦਿੱਤਾ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement