Petrol Diesel Price: ਰਾਤੋ-ਰਾਤ ਦੇਸ਼ ਦੇ 17 ਰਾਜਾਂ 'ਚ ਪੈਟਰੋਲ-ਡੀਜ਼ਲ ਦੀ ਕੀਮਤ 100 ਰੁਪਏ ਤੋਂ ਹੇਠਾਂ ਪਹੁੰਚੀਆਂ, ਜਾਣੋ ਕਿੱਥੇ ਕਿੰਨਾ ਰੇਟ?
Petrol Diesel Price: ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ। ਪੈਟਰੋਲ 'ਤੇ 5 ਰੁਪਏ ਅਤੇ ਡੀਜ਼ਲ 'ਤੇ 10 ਰੁਪਏ ਐਕਸਾਈਜ਼ ਡਿਊਟੀ ਘਟਾਈ ਗਈ ਹੈ।
ਨਵੀਂ ਦਿੱਲੀ: ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ (Central government) ਨੇ ਲੋਕਾਂ ਨੂੰ ਰਾਹਤ ਦਿੰਦਿਆਂ ਪੈਟਰੋਲ 'ਤੇ ਐਕਸਾਈਜ਼ ਡਿਊਟੀ (Excise Duty on Fuel) 5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਰਾਜ ਸਰਕਾਰਾਂ ਨੇ ਵੀ ਈਂਧਨ 'ਤੇ ਵੈਟ ਘਟਾ ਕੇ ਆਪਣੇ ਨਾਗਰਿਕਾਂ ਨੂੰ ਰਾਹਤ ਦਿੱਤੀ ਹੈ। ਰਾਜਾਂ ਵੱਲੋਂ ਵੈਟ ਘਟਾਉਣ ਕਾਰਨ ਹੁਣ ਦੇਸ਼ ਦੇ 17 ਰਾਜਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ (Petrol-Diesel Prices) 100 ਰੁਪਏ ਤੋਂ ਹੇਠਾਂ ਆ ਗਈਆਂ ਹਨ।
ਇੱਥੇ ਪੈਟਰੋਲ ਤੇ ਡੀਜ਼ਲ ਦੀ ਕੀਮਤ 100 ਰੁਪਏ ਤੋਂ ਹੇਠਾਂ ਹੈ।
ਲਖਨਊ 95.28 86.8
ਚੰਡੀਗੜ੍ਹ 94.23 80.9
ਦੇਹਰਾਦੂਨ 99.41 87.56
ਸ਼ਿਮਲਾ 95.78 80.35
ਰਾਂਚੀ 98.52 91.56
ਗਾਂਧੀਨਗਰ 95.35 89.33
ਪਣਜੀ 96.38 87.27
ਪੋਰਟ ਬਲੇਅਰ 87.1 80.96
ਈਟਾਨਗਰ 92.02 79.63
ਦਮਨ 93.02 86.9
ਆਈਜ਼ੌਲ 94.26 79.73
ਦਿਸਪੁਰ 94.58 81.29
ਪੁਡੂਚੇਰੀ 94.94 83.58
ਗੰਗਟੋਕ 97.7 82.25
ਕੋਹਿਮਾ 98.05 84.68
ਇੱਥੇ ਪੈਟਰੋਲ ਅਜੇ ਵੀ 100 ਰੁਪਏ ਨੂੰ ਪਾਰ ਕਰ ਗਿਆ ਹੈ।
ਨਵੀਂ ਦਿੱਲੀ 103.97 86.67
ਰਾਏਪੁਰ 101.88 93.78
ਚੇਨਈ 101.4 91.43
ਕੋਲਕਾਤਾ 104.67 89.79
ਪਟਨਾ 105.9 91.09
ਭੋਪਾਲ 107.23 90.87
ਮੁੰਬਈ 109.98 94.14
ਜੈਪੁਰ 111.1 95.71
ਹੈਦਰਾਬਾਦ 108.2 94.62
ਬੈਂਗਲੁਰੂ 100.58 85.01
ਸ੍ਰੀਨਗਰ 100.36 83.91
ਭੁਵਨੇਸ਼ਵਰ 104.91 94.51
ਲੇਹ 102.99 86.67
ਤਿਰੂਵਨੰਤਪੁਰਮ 106.36 93.47
ਇੰਫਾਲ 100.15 84.55
ਜਾਣੋ ਤੁਹਾਡੇ ਸ਼ਹਿਰ ਵਿੱਚ ਕੀਮਤ ਕਿੰਨੀ
ਤੁਸੀਂ SMS ਰਾਹੀਂ ਵੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਜਾਣ ਸਕਦੇ ਹੋ। ਇੰਡੀਅਨ ਆਇਲ ਦੀ ਵੈੱਬਸਾਈਟ ਦੇ ਮੁਤਾਬਕ, ਤੁਹਾਨੂੰ RSP ਤੇ ਆਪਣਾ ਸਿਟੀ ਕੋਡ ਲਿਖਣਾ ਹੋਵੇਗਾ ਤੇ ਇਸਨੂੰ 9224992249 ਨੰਬਰ 'ਤੇ ਭੇਜਣਾ ਹੋਵੇਗਾ। ਹਰੇਕ ਸ਼ਹਿਰ ਦਾ ਕੋਡ ਵੱਖਰਾ ਹੈ, ਜੋ ਤੁਹਾਨੂੰ IOCL ਦੀ ਵੈੱਬਸਾਈਟ ਤੋਂ ਮਿਲੇਗਾ।
ਇਹ ਵੀ ਪੜ੍ਹੋ: Navjot Sidhu: ਨਵਜੋਤ ਸਿੱਧੂ ਦੇ ਪਰਿਵਾਰ ਨੇ ਨਹੀਂ ਮਨਾਈ ਦੀਵਾਲੀ, ਬੇਟੀ ਰਾਬੀਆ ਬੋਲੀ ਸਾਡੇ ਲਈ ਕੋਈ ਦੀਵਾਲੀ ਨਹੀਂ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: