(Source: ECI/ABP News)
Petrol and Diesel Rates: ਚੋਣਾਂ ਤੋਂ ਪਹਿਲਾਂ 5 ਰੁਪਏ ਲੀਟਰ ਘਟਾਏ ਸੀ ਪੈਟਰੋਲ ਤੇ ਡੀਜ਼ਲ ਰੇਟ, ਹੁਣ 9 ਦਿਨਾਂ 'ਚ 5.60 ਰੁਪਏ ਵਧਾਏ, ਪੈਟਰੋਲ ਮੁੜ 100 ਤੋਂ ਪਾਰ
Petrol, Diesel Price Hike: PHD ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਪ੍ਰਦੀਪ ਮੁਲਤਾਨੀ ਨੇ ਕਿਹਾ ਕਿ ਜਿਸ ਤਰ੍ਹਾਂ ਦਿਨੋਂ-ਦਿਨ ਕੀਮਤਾਂ ਵੱਧ ਰਹੀਆਂ ਹਨ, ਉਸ 'ਤੇ ਲਗਾਮ ਲਗਾਉਣ ਲਈ ਹੁਣ GST ਦੇ ਤਹਿਤ ਪੈਟਰੋਲ-ਡੀਜ਼ਲ ਨੂੰ ਲਿਆਉਣਾ ਹੋਵੇਗਾ।
![Petrol and Diesel Rates: ਚੋਣਾਂ ਤੋਂ ਪਹਿਲਾਂ 5 ਰੁਪਏ ਲੀਟਰ ਘਟਾਏ ਸੀ ਪੈਟਰੋਲ ਤੇ ਡੀਜ਼ਲ ਰੇਟ, ਹੁਣ 9 ਦਿਨਾਂ 'ਚ 5.60 ਰੁਪਏ ਵਧਾਏ, ਪੈਟਰੋਲ ਮੁੜ 100 ਤੋਂ ਪਾਰ Petrol, Diesel Prices Hiked By 80 Paise, Petrol price increased by Rs 5.60 in 9 days and petrol again crossed 100 rs/ltr Petrol and Diesel Rates: ਚੋਣਾਂ ਤੋਂ ਪਹਿਲਾਂ 5 ਰੁਪਏ ਲੀਟਰ ਘਟਾਏ ਸੀ ਪੈਟਰੋਲ ਤੇ ਡੀਜ਼ਲ ਰੇਟ, ਹੁਣ 9 ਦਿਨਾਂ 'ਚ 5.60 ਰੁਪਏ ਵਧਾਏ, ਪੈਟਰੋਲ ਮੁੜ 100 ਤੋਂ ਪਾਰ](https://feeds.abplive.com/onecms/images/uploaded-images/2022/03/30/359d17c743a5de407571fe8196ea6e84_original.jpg?impolicy=abp_cdn&imwidth=1200&height=675)
Petrol, Diesel Prices Hiked By 80 Paise, Petrol price increased by Rs 5.60 in 9 days and petrol again crossed 100 rs/ltr
ਚੰਡੀਗੜ੍ਹ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਬੁੱਧਵਾਰ ਨੂੰ 9 ਦਿਨਾਂ 'ਚ 8ਵੀਂ ਵਾਰ ਵਾਧਾ ਹੋਇਆ ਹੈ। ਬੁੱਧਵਾਰ ਨੂੰ ਪੈਟਰੋਲ ਤੇ ਡੀਜ਼ਲ 'ਚ 80-80 ਪੈਸੇ ਦਾ ਵਾਧਾ ਹੋਇਆ ਹੈ। ਪੰਜ ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ 4 ਨਵੰਬਰ, 2021 ਨੂੰ ਕੇਂਦਰ ਨੇ ਪੈਟਰੋਲ 'ਤੇ 5 ਰੁਪਏ ਪ੍ਰਤੀ ਲੀਟਰ ਦਾ ਟੈਕਸ ਘਟਾ ਕੇ ਜਿਹੜੀ ਰਾਹਤ ਦਿੱਤੀ ਸੀ, ਉਸ ਦਾ ਅਸਰ ਹੁਣ ਖ਼ਤਮ ਹੋ ਚੁੱਕਾ ਹੈ, ਕਿਉਂਕਿ 9 ਦਿਨਾਂ 'ਚ ਪੈਟਰੋਲ 5.60 ਰੁਪਏ ਮਹਿੰਗਾ ਹੋ ਗਿਆ ਹੈ।
ਯਾਦ ਰਹੇ ਅਕਤੂਬਰ 2021 'ਚ 13 ਸੂਬਿਆਂ ਦੀਆਂ 29 ਵਿਧਾਨ ਸਭਾ ਤੇ 3 ਲੋਕ ਸਭਾ ਸੀਟਾਂ 'ਤੇ ਉਪ ਚੋਣਾਂ 'ਚ ਭਾਜਪਾ ਨੂੰ ਉਮੀਦ ਮੁਤਾਬਕ ਨਤੀਜੇ ਨਹੀਂ ਮਿਲੇ ਸੀ। ਇਸ ਤੋਂ ਬਾਅਦ ਪੈਟਰੋਲ 'ਤੇ ਟੈਕਸ 5 ਰੁਪਏ ਘਟਾ ਦਿੱਤਾ ਸੀ। ਇਸ ਮਗਰੋਂ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਇਸ ਜਿੱਤ ਮਗਰੋਂ ਹੁਣ ਮੁੜ ਪੈਟਰੋਲ-ਡੀਜ਼ਲ ਦੇ ਰੇਟ ਮੁੜ ਵਧਣੇ ਸ਼ੁਰੂ ਹੋ ਗਏ ਹਨ।
ਦਰਅਸਲ ਮਾਰਚ 'ਚ ਯੂਪੀ ਸਮੇਤ 5 ਸੂਬਿਆਂ 'ਚ ਚੋਣਾਂ ਹੋਈਆਂ ਸਨ। ਨਵੰਬਰ ਤੋਂ ਮਾਰਚ ਤੱਕ ਕੱਚੇ ਤੇਲ ਦੀਆਂ ਕੀਮਤਾਂ 'ਚ 72.6% ਦਾ ਉਛਾਲ ਆਇਆ, ਪਰ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ। 10 ਮਾਰਚ ਨੂੰ ਆਏ ਚੋਣ ਨਤੀਜੇ ਭਾਜਪਾ ਲਈ ਚੰਗੇ ਰਹੇ। ਇਸ ਦੇ 12 ਦਿਨ ਬਾਅਦ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ, ਜਦਕਿ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ। ਮੰਗਲਵਾਰ ਨੂੰ ਕੱਚਾ ਤੇਲ 6.79% ਘੱਟ ਕੇ 104.84 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਇਹ ਉੱਚ ਪੱਧਰ ਤੋਂ 31% ਘੱਟ ਹੈ।
ਉਧਰ, PHD ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਪ੍ਰਦੀਪ ਮੁਲਤਾਨੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਨੂੰ GST ਦੇ ਦਾਇਰੇ 'ਚ ਲਿਆਉਣ ਨਾਲ ਕਾਫ਼ੀ ਮਦਦ ਮਿਲੇਗੀ। ਇਹ ਅਰਥਚਾਰੇ ਲਈ ਵਧੀਆ ਰਹੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿਨੋਂ-ਦਿਨ ਕੀਮਤਾਂ ਵੱਧ ਰਹੀਆਂ ਹਨ, ਉਸ 'ਤੇ ਲਗਾਮ ਲਗਾਉਣ ਲਈ ਹੁਣ GST ਦੇ ਤਹਿਤ ਪੈਟਰੋਲ-ਡੀਜ਼ਲ ਨੂੰ ਲਿਆਉਣਾ ਹੋਵੇਗਾ।
ਇਹ ਵੀ ਪੜ੍ਹੋ: Corruption in Punjab: ਪੰਜਾਬ 'ਚ ਭ੍ਰਿਸ਼ਟਾਚਾਰ ਦਾ ਬੋਲਬਾਲਾ! ਸੀਐਮ ਭਗਵੰਤ ਮਾਨ ਦੇ ਹੈਲਪਲਾਈਨ ਨੰਬਰ 'ਤੇ ਹਫ਼ਤੇ 'ਚ ਹੀ ਪਹੁੰਚੀਆਂ ਡੇਢ ਲੱਖ ਸ਼ਿਕਾਇਤਾਂ, ਸਿਰਫ ਦੋ 'ਤੇ ਐਕਸ਼ਨ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)