Petrol Diesel Prices: ਆਮ ਜਨਤਾ ਨੂੰ ਰਾਹਤ, ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ, ਕਈ ਸੂਬਿਆਂ 'ਚ ਸਸਤਾ ਹੋਇਆ ਪੈਟਰੋਲ
ਰਾਜਸਥਾਨ ਵਿਚ ਪੈਟਰੋਲ 0.68 ਰੁਪਏ ਸਸਤਾ ਹੋ ਕੇ 108.20 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 0.61 ਰੁਪਏ ਸਸਤਾ ਹੋ ਕੇ 93.47 ਰੁਪਏ ਹੋ ਗਿਆ ਹੈ। ਮਹਾਰਾਸ਼ਟਰ ਵਿਚ ਪੈਟਰੋਲ 0.41 ਰੁਪਏ ਘਟ ਕੇ 106.21 ਰੁਪਏ ਪ੍ਰਤੀ ਲੀਟਰ...
Petrol Diesel Prices: ਗਲੋਬਲ ਮਾਰਕਿਟ ਵਿਚ ਅੱਜ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬ੍ਰੈਂਟ ਕਰੂਡ 2.16 ਡਾਲਰ (2.41 ਫੀਸਦੀ) ਡਿੱਗ ਕੇ 87.62 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਨਾਲ ਹੀ ਡਬਲਯੂਟੀਆਈ 1.56 ਡਾਲਰ (1.91 ਫੀਸਦੀ) ਡਿੱਗ ਕੇ 80.08 ਡਾਲਰ ਪ੍ਰਤੀ ਬੈਰਲ 'ਤੇ ਵਿਕ ਰਿਹਾ ਹੈ। ਇਧਰ, ਦੇਸ਼ ਵਿਚ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਹਨ। ਕਈ ਸੂਬਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਹੋਇਆ ਹੈ। ਰਾਜਸਥਾਨ ਵਿਚ ਪੈਟਰੋਲ 0.68 ਰੁਪਏ ਸਸਤਾ ਹੋ ਕੇ 108.20 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 0.61 ਰੁਪਏ ਸਸਤਾ ਹੋ ਕੇ 93.47 ਰੁਪਏ ਹੋ ਗਿਆ ਹੈ। ਮਹਾਰਾਸ਼ਟਰ ਵਿਚ ਪੈਟਰੋਲ 0.41 ਰੁਪਏ ਘਟ ਕੇ 106.21 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 0.40 ਰੁਪਏ ਘੱਟ ਕੇ 92.73 ਰੁਪਏ 'ਤੇ ਆ ਗਿਆ ਹੈ।
ਦੂਜੇ ਪਾਸੇ ਝਾਰਖੰਡ ਵਿਚ ਪੈਟਰੋਲ ਦੀ ਕੀਮਤ 0.55 ਰੁਪਏ ਘਟ ਕੇ 100.21 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 95.00 ਰੁਪਏ ਹੋ ਗਈ ਹੈ। ਹਿਮਾਚਲ 'ਚ ਪੈਟਰੋਲ 0.35 ਰੁਪਏ ਮਹਿੰਗਾ ਹੋ ਕੇ 95.93 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 0.31 ਰੁਪਏ ਮਹਿੰਗਾ ਹੋ ਕੇ 82.15 ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਗੁਜਰਾਤ ਅਤੇ ਗੋਆ 'ਚ ਈਂਧਨ ਥੋੜ੍ਹਾ ਸਸਤਾ ਹੋ ਗਿਆ ਹੈ। ਦੇਸ਼ ਦੇ 4 ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।
ਚਾਰੇ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
- ਦਿੱਲੀ 'ਚ ਪੈਟਰੋਲ 96.72 ਰੁਪਏ ਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ
- ਮੁੰਬਈ 'ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ
- ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ
- ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।