Petrol Prices: ਮਹਿੰਗਾਈ ਦਾ ਮਾਰ! ਪੰਜਾਬ 'ਚ ਪੈਟਰੋਲ ਮੁੜ 100 ਦੇ ਪਾਰ, 5.60 ਰੁ: ਮਹਿੰਗਾ ਹੋਇਆ
ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 9 ਦਿਨਾਂ ਵਿੱਚ 8ਵੀਂ ਵਾਰ ਵਾਧਾ ਹੋਇਆ ਹੈ। ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ 'ਚ 80-80 ਪੈਸੇ ਦਾ ਵਾਧਾ ਹੋਇਆ ਹੈ। ਪੰਜ ਰਾਜਾਂ ਦੀਆਂ ਚੋਣ ਤੋਂ ਬਾਅਦ ਪੈਟਰੋਲ ਦੀ ਕੀਮਤ ਵੱਧ ਰਹੀ ਹੈ।
Petrol Prices Today: ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 9 ਦਿਨਾਂ ਵਿੱਚ 8ਵੀਂ ਵਾਰ ਵਾਧਾ ਹੋਇਆ ਹੈ। ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ 'ਚ 80-80 ਪੈਸੇ ਦਾ ਵਾਧਾ ਹੋਇਆ ਹੈ। ਪੰਜ ਰਾਜਾਂ ਦੀਆਂ ਚੋਣ ਤੋਂ ਬਾਅਦ ਪੈਟਰੋਲ ਦੀ ਕੀਮਤ ਵੱਧ ਰਹੀ ਹੈ। ਰਾਜ ਸਰਕਾਰਾਂ ਵੱਲੋਂ ਜੋ ਟੈਕਸ ਘਟਾ ਕੇ ਜੋ ਰਾਹਤ ਦਿੱਤੀ ਗਈ ਸੀ, ਉਸ ਦਾ ਅਸਰ ਵੀ ਹੁਣ ਖਤਮ ਹੋ ਗਿਆ ਹੈ। ਕਿਉਂਕਿ 9 ਦਿਨਾਂ 'ਚ ਪੈਟਰੋਲ ਦੀ ਕੀਮਤ 5.60 ਰੁਪਏ ਵੱਧ ਗਈ ਹੈ।
ਮਾਰਚ ਵਿੱਚ ਯੂਪੀ ਸਮੇਤ 5 ਰਾਜਾਂ ਵਿੱਚ ਚੋਣਾਂ ਹੋਈਆਂ ਸਨ। ਨਵੰਬਰ ਤੋਂ ਮਾਰਚ ਤੱਕ ਕੱਚੇ ਤੇਲ ਦੀਆਂ ਕੀਮਤਾਂ ਵਿੱਚ 72.6% ਦਾ ਵਾਧਾ ਹੋਇਆ, ਪਰ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ। 10 ਮਾਰਚ ਨੂੰ ਆਏ ਚੋਣ ਨਤੀਜੇ ਭਾਜਪਾ ਲਈ ਚੰਗੇ ਰਹੇ। 12 ਦਿਨਾਂ ਬਾਅਦ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ, ਜਦਕਿ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ। ਮੰਗਲਵਾਰ ਨੂੰ ਕੱਚਾ ਤੇਲ 6.79% ਘੱਟ ਕੇ 104.84 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਇਹ ਉੱਚ ਪੱਧਰ ਤੋਂ 31% ਘੱਟ ਹੈ।
ਸਭ ਤੋਂ ਵੱਡਾ ਤੇਲ ਨਿਰਯਾਤਕ ਸਾਊਦੀ ਅਰਬ ਕੱਚੇ ਤੇਲ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਸਰਕਾਰੀ ਮਾਲਕੀ ਵਾਲੀ ਸਾਊਦੀ ਅਰਾਮਕੋ ਏਸ਼ੀਆਈ ਗਾਹਕਾਂ ਲਈ ਆਪਣੇ ਪ੍ਰਮੁੱਖ ਅਰਬ ਲਾਈਟ ਕਰੂਡ ਦੀ ਕੀਮਤ $5 ਪ੍ਰਤੀ ਬੈਰਲ ਵਧਾਏਗੀ। ਇਸ ਨਾਲ ਓਮਾਨ-ਦੁਬਈ ਬੈਂਚਮਾਰਕ ਕੀਮਤ ਵਿੱਚ $9.95/ਬੈਰਲ ਦਾ ਅੰਤਰ ਹੋਵੇਗਾ, ਜੋ 2000 ਤੋਂ ਬਾਅਦ ਸਭ ਤੋਂ ਵੱਡਾ ਅੰਤਰ ਹੈ। ਭਾਰਤ ਆਪਣੇ ਕੱਚੇ ਤੇਲ ਦਾ 20% ਸਾਊਦੀ ਅਰਬ ਤੋਂ ਖਰੀਦਦਾ ਹੈ।
ਕ੍ਰਿਸਿਲ ਰਿਸਰਚ ਦੀ ਰਿਪੋਰਟ ਮੁਤਾਬਕ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 15 ਤੋਂ 20 ਰੁਪਏ ਦਾ ਵਾਧਾ ਕਰਨਾ ਹੋਵੇਗਾ। ਇਸ ਨਜ਼ਰੀਏ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 18 ਰੁਪਏ ਦਾ ਹੋਰ ਵਾਧਾ ਹੋ ਸਕਦਾ ਹੈ।
ਪੰਜਾਬ ਦੇ ਕੁੱਝ ਮੁੱਖ ਸ਼ਹਿਰਾਂ 'ਚ ਪੈਟਰੋਲ ਦੇ ਰੇਟ
- ਅੰਮ੍ਰਿਤਸਰ- 100.99/-
- ਫਰੀਦਕੋਟ-100.89/-
- ਫਾਜ਼ਿਲਕਾ-101.06/-
- ਗੁਰਦਾਸਪੁਰ-101.05/-
- ਲੁਧਿਆਣਾ-100.85/-
- ਮੋਗਾ-101.13/-
- ਮੁਹਾਲੀ-101.32/-
- ਪਠਾਨਕੋਟ-101.13/-
- ਤਰਨਤਾਰਨ-100.95/-
- ਬਰਨਾਲਾ-100.49/-
- ਬਠਿੰਡਾ-100.21/-
- ਹੁਸ਼ਿਆਰਪੁਰ-100.53/-
- ਜਲੰਧਰ-100.30/-
- ਕਪੂਰਥਲਾ-100.47/-
- ਮਾਨਸਾ-82.85/-
- ਮੁਕਤਸਰ-100.70/-
- ਪਟਿਆਲਾ-100.76/-
- ਸੰਗਰੂਰ-100.24/-
- ਨਵਾਂ ਸ਼ਹਿਰ-100.68/-