Rakesh Jhunjhunwala Airline: ਰਾਕੇਸ਼ ਝੁਨਝੁਨਵਾਲਾ ਦੀ Akasa Airlines ਨੂੰ ਮਿਲੀ ਹਰੀ ਝੰਡੀ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਿੱਤੀ NoC
ਰਾਕੇਸ਼ ਝੁਨਝੁਨਵਾਲਾ 260.7 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਨਵਾਂ ਘੱਟ ਲਾਗਤ ਵਾਲਾ ਏਅਰਲਾਈਨ ਉਦਮ ਸ਼ੁਰੂ ਕਰਨ ਜਾ ਰਹੇ ਹਨ। ਨਵੀਂ ਏਅਰਲਾਈਨ 'ਚ ਝੁਨਝੁਨਵਾਲਾ ਦੀ 40 ਫੀਸਦੀ ਹਿੱਸੇਦਾਰੀ ਹੋਵੇਗੀ।
ਨਵੀਂ ਦਿੱਲੀ: ਸ਼ੇਅਰ ਬਾਜ਼ਾਰ ਦੇ ਦਿੱਗਜ ਰਾਕੇਸ਼ ਝੁਨਝੁਨਵਾਲਾ ਦੀ ਮਲਕੀਅਤ ਵਾਲੀ ਅਕਾਸਾ ਏਅਰਲਾਇੰਸ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਨੋ ਇਤਰਾਜ਼ ਸਰਟੀਫਿਕੇਟ (NoC) ਹਾਸਲ ਹੋ ਗਿਆ ਹੈ। ਐਸਐਨਵੀ ਏਵੀਏਸ਼ਨ ਪ੍ਰਾਇਵੇਟ ਲਿਮਿਟੇਡ ਲਿ. ਅਕਾਸਾ ਏਅਰ ਬ੍ਰਾਂਡ ਨਾੰਅ ਅਧੀਨ ਕੰਮ ਕਰੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਨੈ ਦੂਬੇ ਇਸ ਨਵੀਂ ਬਣੀ ਕੰਪਨੀ ਦੇ ਸੀਈਓ ਹੋਣਗੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਕੇਸ਼ ਝੁਨਝੁਨਵਾਲਾ ਨਾਲ ਮੁਲਾਕਾਤ ਕੀਤੀ ਸੀ।
SNV Aviation Pvt. Ltd says its Akasa Airlines has received the No Objection Certificate from Ministry of Civil Aviation— ANI (@ANI) October 11, 2021
ਅਕਾਸਾ ਏਅਰ ਦੇ ਸੀਈਓ ਵਿਨੇ ਦੁਬੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਹਾਸਲ ਸਮਰਥਨ ਅਤੇ ਐਨਓਸੀ ਜਾਰੀ ਕਰਕੇ ਬਹੁਤ ਖੁਸ਼ ਹਾਂ ਅਤੇ ਸਰਕਾਰ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਕਾਸਾ ਏਅਰ ਦੇ ਸਫਲ ਲਾਂਚ ਲਈ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਨੂੰ ਸੁਰੱਖਿਅਤ ਕਰਨ ਲਈ ਅਸੀਂ ਰੈਗੂਲੇਟਰੀ ਅਥਾਰਟੀਆਂ ਦੇ ਨਾਲ ਨਿਰੰਤਰ ਕੰਮ ਕਰ ਰਹੇ ਹਾਂ।
ਅਕਾਸਾ ਏਅਰ ਅਤੇ ਤਿੰਨ ਹੋਰ ਏਅਰਲਾਈਨਜ਼ ਨੇ ਇਸ ਸਾਲ ਅਗਸਤ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਐਨਓਸੀ ਲਈ ਅਰਜ਼ੀ ਦਿੱਤੀ ਸੀ ਤਾਂ ਜੋ ਨਿਰਧਾਰਤ ਹਵਾਈ ਯਾਤਰੀ ਸੇਵਾਵਾਂ ਅਤੇ ਏਅਰ ਕਾਰਗੋ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਣ।
ਏਅਰਬੱਸ ਕਰ ਰਹੀ ਹੈ ਜਹਾਜ਼ ਸੌਦੇ 'ਤੇ ਅਕਾਸਾ ਨਾਲ ਗੱਲਬਾਤ
ਹਵਾਈ ਜਹਾਜ਼ ਨਿਰਮਾਤਾ ਏਅਰਬੱਸ ਇਸ ਸੌਦੇ ਲਈ ਰਾਕੇਸ਼ ਝੁਨਝੁਨਵਾਲਾ ਦੀ ਮਦਦ ਹਾਸਲ ਅਕਾਸਾ ਏਅਰ ਨਾਲ ਗੱਲਬਾਤ ਕਰ ਰਹੀ ਹੈ। ਕਈ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਕਾਸਾ ਆਪਣੇ B737 MAX ਜਹਾਜ਼ ਨੂੰ ਖਰੀਦਣ ਲਈ ਬੋਇੰਗ ਨਾਲ ਗੱਲਬਾਤ ਕਰ ਰਹੀ ਹੈ। ਬੋਇੰਗ ਬੀ 737 ਸੀਰੀਜ਼ ਦੇ ਜਹਾਜ਼ ਹਵਾਬਾਜ਼ੀ ਬਾਜ਼ਾਰ ਵਿੱਚ ਏਅਰਬੱਸ ਏ 320 ਸੀਰੀਜ਼ ਦੇ ਜਹਾਜ਼ਾਂ ਨਾਲ ਮੁਕਾਬਲਾ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: