Ratan Tata: ਕ੍ਰਿਪਟੋਕਰੰਸੀ 'ਚ ਨਿਵੇਸ਼ ਦੀਆਂ ਅਫਵਾਹਾਂ ਨੂੰ ਰਤਨ ਟਾਟਾ ਨੇ ਕੀਤਾ ਖਾਰਜ, ਕਿਹਾ- ਨਹੀਂ ਹੈ ਕੋਈ ਲੈਣਾ-ਦੇਣਾ
Ratan Tata On Cryptocurrency: ਰਤਨ ਟਾਟਾ ਨੇ ਕਿਹਾ ਕਿ ਜੇਕਰ ਕ੍ਰਿਪਟੋਕਰੰਸੀ ਨਾਲ ਮੇਰੇ ਜੁੜੇ ਹੋਣ ਦਾ ਕੋਈ ਲੇਖ ਜਾਂ ਵਿਗਿਆਪਨ ਨਜ਼ਰ ਆਉਂਦਾ ਹੈ ਤਾਂ ਉਹ ਪੂਰੀ ਤਰ੍ਹਾਂ ਝੂਠ ਹੈ।
Ratan Tata Update: ਟਾਟਾ ਗਰੁੱਪ ਦੇ ਚੇਅਰਮੈਨ ਏਮਰੀਟਸ ਰਤਨ ਟਾਟਾ ਨੇ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਦੀਆਂ ਰਿਪੋਰਟਾਂ ਦੇ ਵਿਚਕਾਰ ਇੱਕ ਸਪੱਸ਼ਟੀਕਰਨ ਪੇਸ਼ ਕੀਤਾ ਹੈ। ਕ੍ਰਿਪਟੋਕਰੰਸੀ 'ਚ ਨਿਵੇਸ਼ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਰਤਨ ਟਾਟਾ ਨੇ ਕਿਹਾ ਕਿ ਉਨ੍ਹਾਂ ਦਾ ਕ੍ਰਿਪਟੋਕਰੰਸੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਰਤਨ ਟਾਟਾ ਨੇ ਟਵੀਟ ਕੀਤਾ, ਮੈਂ ਨੈਟੀਜ਼ਨਸ (Netizens) ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰਾ ਕ੍ਰਿਪਟੋਕਰੰਸੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕ੍ਰਿਪਟੋਕਰੰਸੀ ਨਾਲ ਮੇਰੇ ਸਬੰਧ ਦਾ ਕੋਈ ਲੇਖ (ਆਰਟੀਕਲ) ਜਾਂ ਇਸ਼ਤਿਹਾਰ (ਐਡ) ਦੇਖਿਆ ਹੈ ਤਾਂ ਉਹ ਪੂਰੀ ਤਰ੍ਹਾਂ ਝੂਠ ਹੈ ਅਤੇ ਨਾਗਰਿਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਵੀ ਕ੍ਰਿਪਟੋਕਰੰਸੀ 'ਚ ਨਿਵੇਸ਼ ਦੀਆਂ ਫਰਜ਼ੀ ਖਬਰਾਂ ਦਾ ਸ਼ਿਕਾਰ ਹੋ ਚੁੱਕੇ ਹਨ। ਜਿਸ 'ਚ ਕਿਹਾ ਗਿਆ ਸੀ ਕਿ ਕ੍ਰਿਪਟੋਕਰੰਸੀ 'ਚ ਉਨ੍ਹਾਂ ਦੇ ਨਿਵੇਸ਼ ਕਾਰਨ ਬੈਂਕਾਂ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਮਾਹਿਰ ਹੈਰਾਨ ਹਨ।
ਇਕ ਰਿਪੋਰਟ ਸਾਹਮਣੇ ਆਈ ਸੀ ਕਿ ਉਨ੍ਹਾਂ ਨੇ ਕਮਾਈ ਦਾ ਅਜਿਹਾ ਸਾਧਨ ਲੱਭ ਲਿਆ ਹੈ ਜੋ ਨਿਵੇਸ਼ਕਾਂ ਨੂੰ 3-4 ਮਹੀਨਿਆਂ 'ਚ ਕਰੋੜਪਤੀ ਬਣਾ ਦੇਵੇਗਾ। ਬਾਅਦ 'ਚ ਆਨੰਦ ਮਹਿੰਦਰਾ ਨੇ ਵੀ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕ੍ਰਿਪਟੋਕਰੰਸੀ 'ਚ ਇਕ ਰੁਪਏ ਦਾ ਵੀ ਨਿਵੇਸ਼ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: EPFO Deadline Extended: EPFO ਨੇ ਵੱਧ ਪੈਨਸ਼ਨ ਅਪਲਾਈ ਕਰਨ ਦੀ ਡੈਡਲਾਈਨ 11 ਜੁਲਾਈ ਤੱਕ ਵਧਾਈ
ਦੁਨੀਆ ਦੇ ਬਹੁਤ ਸਾਰੇ ਮਾਹਰ ਕ੍ਰਿਪਟੋਕਰੰਸੀ ਨੂੰ ਲੈ ਕੇ ਵੰਡੇ ਹੋਏ ਹਨ। ਵਾਰੇਨ ਬਫੇ ਨੇ ਤਾਂ ਬਿਟਕੋਇਨ ਨੂੰ ਗੈਮਬਲਿੰਗ ਟੋਕਨ ਦੱਸਦੇ ਹੋਏ ਕ੍ਰਿਪਟੋਕਰੰਸੀ ਨੂੰ ਵੀ ਰੱਦ ਕਰ ਦਿੱਤਾ ਹੈ।
I request netizens to please stay aware. I have no associations with cryptocurrency of any form. pic.twitter.com/LpVIHVrOjy
— Ratan N. Tata (@RNTata2000) June 27, 2023
ਸਰਕਾਰ ਨੇ ਅਜੇ ਤੱਕ ਭਾਰਤ ਵਿੱਚ ਕ੍ਰਿਪਟੋਕਰੰਸੀ ਨੂੰ ਮਾਨਤਾ ਨਹੀਂ ਦਿੱਤੀ ਹੈ। ਪਰ ਪਿਛਲੇ ਸਾਲ ਕ੍ਰਿਪਟੋਕਰੰਸੀ ਨੂੰ ਮੁਨਾਫੇ ਨਾਲ ਵੇਚਣ 'ਤੇ 30 ਫੀਸਦੀ ਟੈਕਸ ਲਗਾਇਆ ਗਿਆ ਸੀ, ਫਿਰ ਹਰ ਲੈਣ-ਦੇਣ 'ਤੇ ਇਕ ਫੀਸਦੀ ਟੀਡੀਐਸ ਦੀ ਵਿਵਸਥਾ ਵੀ ਲਾਗੂ ਕੀਤੀ ਗਈ ਹੈ।