ਹੁਣ ਬਿਨਾਂ ਇੰਟਰਨੈੱਟ ਤੋਂ ਕਰ ਸਕੋਗੇ ਭੁਗਤਾਨ, RBI ਨੇ ਲੋਕਾਂ ਦਾ ਕੰਮ ਕੀਤਾ ਸੌਖਾ, ਜਾਣੋ ਕਿਵੇਂ ਤੇ ਕਿੱਥੇ?
ਭਾਰਤੀ ਰਿਜ਼ਰਵ ਬੈਂਕ ਨੇ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2025 ਵਿੱਚ ਔਫਲਾਈਨ ਡਿਜੀਟਲ ਰੁਪਿਆ ਲਾਂਚ ਕੀਤਾ। ਹੁਣ, ਤੁਸੀਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਭੁਗਤਾਨ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ ਮਿਲੇਗੀ ਇਹ ਸੁਵਿਧਾ।

RBI Offline Digital Rupee: ਭਾਰਤੀ ਰਿਜ਼ਰਵ ਬੈਂਕ ਨੇ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2025 ਵਿੱਚ ਔਫਲਾਈਨ ਡਿਜੀਟਲ ਰੁਪਿਆ ਲਾਂਚ ਕੀਤਾ। ਔਫਲਾਈਨ ਡਿਜੀਟਲ ਰੁਪਿਆ ਦੀ ਖਾਸ ਗੱਲ ਇਹ ਹੈ ਕਿ ਇਹ ਤੁਸੀਂ ਇਸ ਤੋਂ ਇੰਟਰਨੈਟ ਜਾਂ ਮੋਬਾਈਲ ਨੈੱਟਵਰਕ ਤੋਂ ਬਿਨਾਂ ਡਿਜੀਟਲ ਭੁਗਤਾਨ ਕਰ ਸਕਦੇ ਹੋ। ਤੁਸੀਂ ਇਸ ਨੂੰ ਕੈਸ਼ ਰੁਪਿਆ ਵਾਂਗ ਖਰਚ ਕਰ ਸਕਦੇ ਹੋ। ਬਸ ਇੱਕ QR ਕੋਡ ਨੂੰ ਸਕੈਨ ਜਾਂ ਟੈਪ ਕਰੋ ਅਤੇ ਤੁਹਾਡਾ ਭੁਗਤਾਨ ਸਫਲਤਾਪੂਰਵਕ ਪੂਰਾ ਹੋ ਜਾਵੇਗਾ। ਤੁਸੀਂ ਆਪਣੇ ਪੈਸੇ ਨੂੰ ਡਿਜੀਟਲ ਤਰੀਕੇ ਨਾਲ ਆਪਣੇ ਵਾਲੇਟ ਵਿੱਚ ਰੱਖ ਸਕਦੇ ਹੋ।
ਡਿਜੀਟਲ ਰੁਪਿਆ, ਜਾਂ e₹, ਭਾਰਤ ਦੀ ਕੇਂਦਰੀ ਬੈਂਕ ਡਿਜੀਟਲ ਕਰੰਸੀ (CBDC) ਹੈ। ਤੁਸੀਂ ਇਸਨੂੰ ਭਾਰਤੀ ਰੁਪਏ ਦਾ ਡਿਜੀਟਲ ਅਵਤਾਰ ਵੀ ਕਹਿ ਸਕਦੇ ਹੋ। ਤੁਸੀਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਵੀ ਡਿਜੀਟਲ ਰੁਪਏ ਦੀ ਵਰਤੋਂ ਕਰ ਸਕਦੇ ਹੋ। ਉਦਾਹਰਣ ਦੇ ਤੌਰ 'ਤੇ ਇਹ ਡਿਜੀਟਲ ਰੁਪਿਆ ਤੁਹਾਡੇ ਬਟੂਏ ਵਿੱਚ ਨਕਦੀ ਦੀ ਤਰ੍ਹਾਂ ਹੈ। ਫਰਕ ਸਿਰਫ ਇੰਨਾ ਹੈ ਕਿ ਇਹ ਡਿਜੀਟਲ ਰੂਪ ਵਿੱਚ ਮਿਲਦਾ ਹੈ।
ਤੁਸੀਂ ਇਸਨੂੰ ਆਪਣੇ ਡਿਜੀਟਲ ਵਾਲੇਟ ਵਿੱਚ ਸਟੋਰ ਕਰਕੇ ਔਫਲਾਈਨ ਵਰਤ ਸਕਦੇ ਹੋ। ਇਸ ਤੋਂ ਇਲਾਵਾ, ਹਰ ਲੈਣ-ਦੇਣ ਲਈ ਤੁਹਾਡੇ ਬੈਂਕ ਖਾਤੇ ਤੱਕ ਪਹੁੰਚ ਦੀ ਲੋੜ ਨਹੀਂ ਹੁੰਦੀ। ਉਪਭੋਗਤਾ ਇਹਨਾਂ ਐਪਸ ਨੂੰ ਗੂਗਲ ਪਲੇ ਸਟੋਰ ਜਾਂ ਐਪਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਰਜਿਸਟਰ ਕਰਨ ਤੋਂ ਬਾਅਦ, ਤੁਸੀਂ ਕਿਸੇ ਵੀ ਵਿਅਕਤੀ ਜਾਂ ਕਾਰੋਬਾਰ ਨੂੰ ਭੁਗਤਾਨ ਕਰਨ ਦੇ ਯੋਗ ਹੋਵੋਗੇ।
ਸਭ ਤੋਂ ਜ਼ਿਆਦਾ ਕਿਸ ਨੂੰ ਮਿਲੇਗਾ ਫਾਇਦਾ
ਇਹ ਵਿਸ਼ੇਸ਼ਤਾ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਲਾਭ ਪਹੁੰਚਾਏਗੀ, ਜਿੱਥੇ ਇੰਟਰਨੈਟ ਅਤੇ ਮੋਬਾਈਲ ਨੈੱਟਵਰਕ ਨਹੀਂ ਪਹੁੰਚ ਪਾਉਂਦਾ। e₹ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਤੁਸੀਂ ਇਸ ਤੋਂ ਔਫਲਾਈਨ ਭੁਗਤਾਨ ਕਰ ਸਕਦੇ ਹੋ। ਇਹ ਟੈਲੀਕਾਮ ਕੰਪਨੀਆਂ ਅਤੇ NFC-ਅਧਾਰਿਤ ਭੁਗਤਾਨਾਂ ਦੁਆਰਾ ਸੁਵਿਧਾਜਨਕ ਬਣਾਇਆ ਜਾਵੇਗਾ। ਇਸਦਾ ਮਤਲਬ ਹੈ ਕਿ ਤੁਹਾਨੂੰ ਔਫਲਾਈਨ ਭੁਗਤਾਨ ਕਰਨ ਲਈ ਇੰਟਰਨੈੱਟ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਪੈਸੇ ਦੇ ਲੈਣ-ਦੇਣ ਆਸਾਨ ਹੋ ਜਾਣਗੇ।
ਕਿਹੜੇ ਬੈਂਕਾਂ 'ਚ ਸ਼ੁਰੂ ਹੋ ਰਹੀ ਆਹ ਸੁਵਿਧਾ?
ਡਿਜੀਟਲ ਰੁਪਿਆ ਦੇਸ਼ ਭਰ ਦੇ ਕਈ ਬੈਂਕਾਂ ਵਿੱਚ ਵਾਲੇਟ ਦੇ ਰੂਪ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। SBI, ICICI ਬੈਂਕ, IDFC ਫਸਟ ਬੈਂਕ, ਯੈੱਸ ਬੈਂਕ, HDFC ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ, ਕੋਟਕ ਮਹਿੰਦਰਾ ਬੈਂਕ, ਕੈਨਰਾ ਬੈਂਕ, ਐਕਸਿਸ ਬੈਂਕ, ਇੰਡਸਇੰਡ ਬੈਂਕ, ਪੰਜਾਬ ਨੈਸ਼ਨਲ ਬੈਂਕ, ਫੈਡਰਲ ਬੈਂਕ ਅਤੇ ਇੰਡੀਅਨ ਬੈਂਕ ਇਸਨੂੰ ਲਾਂਚ ਕਰ ਰਹੇ ਹਨ।






















