Reliance Foundation Vantara: ਰਿਲਾਇੰਸ ਫਾਊਂਡੇਸ਼ਨ ਨੇ ਦੇਸ਼ ਨੂੰ ਦਿੱਤਾ ਵੰਤਾਰਾ ਦਾ ਤੋਹਫਾ, ਅਨੰਤ ਅੰਬਾਨੀ ਬੋਲੇ- ਬਣੇਗਾ ਜਾਨਵਰਾਂ ਦਾ ਸਹਾਰਾ
Anant Ambani: ਰਿਲਾਇੰਸ ਇੰਡਸਟਰੀਜ਼ (Reliance Industries) ਤੇ ਰਿਲਾਇੰਸ ਫਾਊਂਡੇਸ਼ਨ (Reliance Foundation) ਨੇ ਸੋਮਵਾਰ ਨੂੰ ਵੰਤਾਰਾ ਪ੍ਰੋਗਰਾਮ (Vantara Programme) ਦੀ ਸ਼ੁਰੂਆਤ ਕੀਤੀ।
Anant Ambani: ਰਿਲਾਇੰਸ ਇੰਡਸਟਰੀਜ਼ (Reliance Industries) ਤੇ ਰਿਲਾਇੰਸ ਫਾਊਂਡੇਸ਼ਨ (Reliance Foundation) ਨੇ ਸੋਮਵਾਰ ਨੂੰ ਵੰਤਾਰਾ ਪ੍ਰੋਗਰਾਮ (Vantara Programme) ਦੀ ਸ਼ੁਰੂਆਤ ਕੀਤੀ। ਵੰਤਾਰਾ ਪ੍ਰੋਗਰਾਮ (Star of the Forest) ਅਨੰਤ ਅੰਬਾਨੀ ਦੀ ਪਹਿਲ ਹੈ। ਇਹ ਜਾਨਵਰਾਂ ਦੇ ਬਚਾਅ, ਦੇਖਭਾਲ, ਪੁਨਰਵਾਸ ਤੇ ਇਲਾਜ ਲਈ ਸ਼ੁਰੂ ਕੀਤਾ ਗਿਆ ਹੈ। ਵੰਤਾਰਾ ਪ੍ਰੋਗਰਾਮ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੰਮ ਕਰ ਰਿਹਾ ਹੈ। ਇਹ ਜਾਮਨਗਰ ਵਿੱਚ ਰਿਲਾਇੰਸ ਦੇ ਰਿਫਾਇਨਰੀ ਕੰਪਲੈਕਸ ਵਿੱਚ ਸਥਿਤ 3000 ਏਕੜ ਦੀ ਗ੍ਰੀਨ ਬੈਲਟ ਵਿੱਚ ਬਣਾਇਆ ਗਿਆ ਹੈ। ਇਸ ਗਰੀਨ ਬੈਲਟ ਵਿੱਚ ਇਨ੍ਹਾਂ ਜਾਨਵਰਾਂ ਨੂੰ ਜੰਗਲ ਵਰਗਾ ਵਾਤਾਵਰਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਘਰ ਵਰਗਾ ਮਹਿਸੂਸ ਕਰ ਸਕਣ।
ਸਿਹਤ ਸੰਭਾਲ, ਹਸਪਤਾਲ, ਖੋਜ ਤੇ ਅਕਾਦਮਿਕ ਕੇਂਦਰ ਬਣਾਇਆ
ਰਿਲਾਇੰਸ ਇੰਡਸਟਰੀਜ਼ ਤੇ ਰਿਲਾਇੰਸ ਫਾਊਂਡੇਸ਼ਨ ਦੇ ਬੋਰਡ ਦੇ ਡਾਇਰੈਕਟਰ ਅਨੰਤ ਅੰਬਾਨੀ ਨੇ ਕਿਹਾ ਕਿ ਵੰਤਾਰਾ ਪ੍ਰੋਗਰਾਮ ਤਹਿਤ ਅਸੀਂ ਜਾਨਵਰਾਂ ਲਈ ਵਿਸ਼ਵ ਪੱਧਰੀ ਸਿਹਤ ਸੰਭਾਲ, ਹਸਪਤਾਲ, ਖੋਜ ਤੇ ਅਕਾਦਮਿਕ ਕੇਂਦਰ ਖੋਲ੍ਹਿਆ ਹੈ। ਇਸ ਪ੍ਰੋਗਰਾਮ ਤਹਿਤ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਤੇ ਸੰਸਥਾਵਾਂ ਨਾਲ ਵੀ ਹੱਥ ਮਿਲਾਇਆ ਗਿਆ ਹੈ। ਅਨੰਤ ਅੰਬਾਨੀ ਨੇ ਕਿਹਾ ਕਿ ਜਾਮਨਗਰ ਕੰਪਲੈਕਸ ਵਿੱਚ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਕੇ ਰਿਲਾਇੰਸ ਨੇ 2035 ਤੱਕ ਨੈੱਟ ਕਾਰਬਨ ਜ਼ੀਰੋ ਕੰਪਨੀ ਬਣਨ ਦੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨਾ ਹੈ। ਵੰਤਾਰਾ ਪ੍ਰੋਗਰਾਮ ਤਹਿਤ ਪਿਛਲੇ ਕੁਝ ਸਾਲਾਂ ਵਿੱਚ 200 ਤੋਂ ਵੱਧ ਹਾਥੀਆਂ, ਜਾਨਵਰਾਂ, ਪੰਛੀਆਂ ਤੇ ਰੀਂਗਣ ਵਾਲੇ ਜੀਵਾਂ ਨੂੰ ਬਚਾਇਆ ਜਾ ਚੁੱਕਾ ਹੈ। ਹੁਣ ਇਸ ਪ੍ਰੋਗਰਾਮ ਤਹਿਤ ਗੈਂਡੇ, ਚੀਤੇ ਤੇ ਮਗਰਮੱਛਾਂ ਨੂੰ ਬਚਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਵੰਤਾਰਾ ਨੇ ਮੈਕਸੀਕੋ ਤੇ ਵੈਨੇਜ਼ੁਏਲਾ ਵਿੱਚ ਵੀ ਬਚਾਅ ਮਿਸ਼ਨ ਚਲਾਏ ਹਨ।
ਅਨੰਤ ਅੰਬਾਨੀ ਬੋਲੇ, ਬਚਪਨ ਦੇ ਜਨੂੰਨ ਨੂੰ ਮਿਸ਼ਨ ਬਣਾਇਆ
ਅਨੰਤ ਅੰਬਾਨੀ ਨੇ ਕਿਹਾ ਕਿ ਇਹ ਮੇਰਾ ਬਚਪਨ ਦਾ ਜਨੂੰਨ ਸੀ ਤੇ ਹੁਣ ਇਹ ਮਿਸ਼ਨ ਬਣ ਗਿਆ ਹੈ। ਅਸੀਂ ਖਤਰਨਾਕ ਸਥਿਤੀਆਂ ਵਿੱਚ ਪਹੁੰਚ ਚੁੱਕੇ ਜਾਨਵਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਵੰਤਰਾ ਪ੍ਰੋਗਰਾਮ ਤਹਿਤ, ਅਸੀਂ ਉਨ੍ਹਾਂ ਨੂੰ ਰਹਿਣ ਲਈ ਵਧੀਆ ਜਗ੍ਹਾ ਪ੍ਰਦਾਨ ਕਰਨਾ ਚਾਹੁੰਦੇ ਹਾਂ। ਸਾਨੂੰ ਖੁਸ਼ੀ ਹੈ ਕਿ ਭਾਰਤ ਸਮੇਤ ਦੁਨੀਆ ਭਰ ਦੇ ਬਹੁਤ ਸਾਰੇ ਜੰਗਲੀ ਜੀਵ ਤੇ ਮੈਡੀਕਲ ਮਾਹਿਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ। ਅਸੀਂ ਭਾਰਤ ਦੇ ਚਿੜੀਆਘਰ ਅਥਾਰਟੀ ਨਾਲ ਵੀ ਹੱਥ ਮਿਲਾਉਣਾ ਚਾਹੁੰਦੇ ਹਾਂ। ਅਨੰਤ ਅੰਬਾਨੀ ਨੇ ਜੀਵਨ ਦੀ ਸੇਵਾ ਨੂੰ ਰੱਬ ਤੇ ਮਨੁੱਖਤਾ ਦੀ ਸੇਵਾ ਦੇ ਬਰਾਬਰ ਦੱਸਿਆ। ਵੰਤਰਾ ਪ੍ਰੋਗਰਾਮ ਵਿੱਚ ਵਿਦਿਅਕ ਅਦਾਰਿਆਂ ਨਾਲ ਹੱਥ ਮਿਲਾ ਕੇ ਜੰਗਲੀ ਜੀਵ ਸੁਰੱਖਿਆ ਦੀ ਮਹੱਤਤਾ ਬਾਰੇ ਦੱਸਿਆ ਜਾਵੇਗਾ। ਅੱਜ ਵੰਤਾਰਾ ਕੋਲ 200 ਹਾਥੀ, 300 ਚੀਤੇ, ਬਾਘ, ਸ਼ੇਰ ਤੇ ਜੈਗੁਆਰ ਹਨ। ਇੱਥੇ 300 ਹਿਰਨ ਤੇ 1200 ਤੋਂ ਵੱਧ ਮਗਰਮੱਛ, ਸੱਪ ਤੇ ਕੱਛੂ ਵੀ ਹਨ।
ਵੰਤਰਾ ਦੇਸੀ ਤੇ ਵਿਦੇਸ਼ੀ ਸੰਸਥਾਵਾਂ ਨਾਲ ਕੰਮ ਕਰ ਰਹੀ
ਵੰਤਾਰਾ ਪ੍ਰੋਗਰਾਮ ਨੇ ਵੈਨੇਜ਼ੁਏਲਾ ਨੈਸ਼ਨਲ ਫਾਊਂਡੇਸ਼ਨ ਆਫ ਚਿੜੀਆਘਰ ਤੇ ਸਮਿਥਸੋਨਿਅਨ ਤੇ ਵਿਸ਼ਵ ਚਿੜੀਆਘਰ ਤੇ ਐਕੁਏਰੀਅਮ ਦੇ ਨਾਲ ਇੱਕ ਸਹਿਯੋਗ ਸ਼ੁਰੂ ਕੀਤਾ ਹੈ। ਭਾਰਤ ਵਿੱਚ, ਇਸ ਨੇ ਨੈਸ਼ਨਲ ਜ਼ੂਲੋਜੀਕਲ ਪਾਰਕ, ਅਸਾਮ ਰਾਜ ਚਿੜੀਆਘਰ, ਨਾਗਾਲੈਂਡ ਜ਼ੂਲੋਜੀਕਲ ਪਾਰਕ ਤੇ ਸਰਦਾਰ ਪਟੇਲ ਜ਼ੂਲੋਜੀਕਲ ਪਾਰਕ ਸਮੇਤ ਕਈ ਸੰਸਥਾਵਾਂ ਨਾਲ ਹੱਥ ਮਿਲਾਇਆ ਹੈ।
ਹਾਥੀ ਕੇਂਦਰ
3000 ਏਕੜ ਵਿੱਚ ਫੈਲੇ ਵੰਤਾਰਾ ਵਿੱਚ ਇੱਕ ਅਤਿ ਆਧੁਨਿਕ ਹਾਥੀ ਕੇਂਦਰ ਵੀ ਹੋਵੇਗਾ। ਇਸ ਵਿੱਚ ਹਾਥੀਆਂ ਦੇ ਗਠੀਏ ਦੇ ਇਲਾਜ ਲਈ ਇੱਕ ਹਾਈਡ੍ਰੋਥੈਰੇਪੀ ਪੂਲ, ਵਾਟਰ ਬਾਡੀ ਤੇ ਇੱਕ ਜੈਕੂਜ਼ੀ ਵੀ ਹੋਵੇਗੀ। ਇੱਥੇ 500 ਲੋਕਾਂ ਦਾ ਸਿਖਲਾਈ ਪ੍ਰਾਪਤ ਸਟਾਫ ਹਾਥੀਆਂ ਦੀ ਦੇਖਭਾਲ ਕਰੇਗਾ। ਇਸ ਵਿਚ 25 ਹਜ਼ਾਰ ਵਰਗ ਫੁੱਟ ਦਾ ਹਸਪਤਾਲ ਵੀ ਬਣੇਗਾ। ਇਸ ਵਿੱਚ ਹਰ ਤਰ੍ਹਾਂ ਦਾ ਆਧੁਨਿਕ ਉਪਕਰਨ ਹੋਵੇਗਾ। ਹਾਥੀਆਂ ਦੀ ਸਰਜਰੀ ਵੀ ਇੱਥੇ ਕੀਤੀ ਜਾ ਸਕਦੀ ਹੈ। ਐਲੀਫੈਂਟ ਸੈਂਟਰ ਵਿੱਚ 14 ਹਜ਼ਾਰ ਵਰਗ ਫੁੱਟ ਦੀ ਰਸੋਈ ਵੀ ਹੋਵੇਗੀ। ਕੇਂਦਰ ਵਿੱਚ ਆਯੁਰਵੇਦ ਦੀ ਵਰਤੋਂ ਵੀ ਕੀਤੀ ਜਾਵੇਗੀ।
ਬਚਾਅ ਤੇ ਮੁੜ ਵਸੇਬਾ ਕੇਂਦਰ
ਵੰਤਰਾ ਪ੍ਰੋਗਰਾਮ ਅਧੀਨ 650 ਏਕੜ ਵਿੱਚ ਇੱਕ ਬਚਾਅ ਅਤੇ ਮੁੜ ਵਸੇਬਾ ਕੇਂਦਰ ਵੀ ਹੈ। ਕੇਂਦਰ ਨੇ 200 ਦੇ ਕਰੀਬ ਜ਼ਖਮੀ ਚੀਤੇ ਨੂੰ ਬਚਾਇਆ ਹੈ। ਇਸ ਤੋਂ ਇਲਾਵਾ 1000 ਤੋਂ ਵੱਧ ਮਗਰਮੱਛਾਂ ਨੂੰ ਵੀ ਬਚਾਇਆ ਗਿਆ ਹੈ। ਉਨ੍ਹਾਂ ਨੂੰ ਅਫਰੀਕਾ, ਸਲੋਵਾਕੀਆ ਤੇ ਮੈਕਸੀਕੋ ਤੋਂ ਬਚਾਇਆ ਗਿਆ ਹੈ। ਸਰਕਸ ਤੇ ਚਿੜੀਆਘਰ ਤੋਂ ਲਿਆਂਦੇ ਜਾਨਵਰ ਇਸ ਵਿੱਚ ਰੱਖੇ ਜਾਣਗੇ। ਇਸ ਕੇਂਦਰ ਵਿੱਚ 2100 ਤੋਂ ਵੱਧ ਸਟਾਫ਼ ਹੈ। ਇਸ ਕੇਂਦਰ ਵਿੱਚ 1 ਲੱਖ ਵਰਗ ਫੁੱਟ ਦਾ ਹਸਪਤਾਲ ਅਤੇ ਇੱਕ ਮੈਡੀਕਲ ਖੋਜ ਹਸਪਤਾਲ ਵੀ ਹੈ। ਇਸ 'ਚ 7 ਅਜਿਹੀਆਂ ਪ੍ਰਜਾਤੀਆਂ ਹਨ, ਜੋ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਚੁੱਕੀਆਂ ਹਨ।
ਰਿਲਾਇੰਸ ਫਾਊਂਡੇਸ਼ਨ ਕੀ ਹੈ?
ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਤੇ ਚੇਅਰਮੈਨ ਨੀਤਾ ਅੰਬਾਨੀ ਹਨ। ਇਹ ਸੰਸਥਾ ਪੇਂਡੂ ਖੇਤਰਾਂ ਦੇ ਵਿਕਾਸ, ਸਿੱਖਿਆ, ਸਿਹਤ, ਖੇਡਾਂ, ਆਫ਼ਤ ਪ੍ਰਬੰਧਨ, ਔਰਤਾਂ ਦੇ ਵਿਕਾਸ, ਕਲਾ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੀ ਹੈ। ਹੁਣ ਤੱਕ ਸੰਸਥਾ ਨੇ 55400 ਪਿੰਡਾਂ ਵਿੱਚ 72 ਲੱਖ ਲੋਕਾਂ ਦੇ ਵਿਕਾਸ ਲਈ ਕੰਮ ਕੀਤਾ ਹੈ।