Retirement Pension: ਲੰਮੇ ਸਮੇਂ ਤੱਕ ਨੌਕਰੀ ਕਰਨ ਵਾਲਿਆਂ ਨੂੰ ਸਰਕਾਰ ਦੇ ਸਕਦੀ ਖੁਸ਼ਖਬਰੀ! ਪੀਐਮ ਮੋਦੀ ਦੀ ਆਰਥਿਕ ਸਲਾਹਕਾਰ ਕਮੇਟੀ ਦਾ ਪ੍ਰਸਤਾਵ
Retirement Pension: ਜੇਕਰ PM Modi ਦੀ ਆਰਥਿਕ ਸਲਾਹਕਾਰ ਕਮੇਟੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਦੀ ਹੈ, ਤਾਂ ਦੇਸ਼ 'ਚ ਸੇਵਾਮੁਕਤੀ ਦੀ ਉਮਰ ਵੱਧ ਜਾਵੇਗੀ। ਇਸ ਦੇ ਨਾਲ ਹੀ ਪੈਨਸ਼ਨ ਨੂੰ ਲੈ ਕੇ ਵੱਡੇ ਬਦਲਾਅ ਹੋ ਸਕਦੇ ਹਨ। ਪੂਰੀ ਜਾਣਕਾਰੀ ਜਾਣੋ।
Retirement Pension: ਆਉਣ ਵਾਲੇ ਦਿਨਾਂ ਵਿੱਚ ਰਿਟਾਇਰਮੈਂਟ (Retirement) ਦੀ ਉਮਰ ਤੇ ਪੈਨਸ਼ਨ (Pension) ਦੀ ਰਕਮ ਵਧ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ ਆਰਥਿਕ ਸਲਾਹਕਾਰ ਕਮੇਟੀ ਨੇ ਪ੍ਰਸਤਾਵ ਦਿੱਤਾ ਹੈ ਕਿ ਦੇਸ਼ ਵਿੱਚ ਸੇਵਾਮੁਕਤੀ ਦੀ ਉਮਰ ਵਧਾਉਣ ਦੇ ਨਾਲ-ਨਾਲ ਯੂਨੀਵਰਸਲ ਪੈਨਸ਼ਨ ਪ੍ਰਣਾਲੀ (UPS) ਵੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਖਬਰਾਂ 'ਚ ਅੱਗੇ ਅਸੀਂ ਤੁਹਾਨੂੰ ਇਸ ਪੂਰੇ ਪ੍ਰਸਤਾਵ ਦੀਆਂ ਖਾਸ ਗੱਲਾਂ ਦੱਸ ਰਹੇ ਹਾਂ।
ਸੀਨੀਅਰ ਨਾਗਰਿਕਾਂ ਦੀ ਆਰਥਿਕ ਸੁਰੱਖਿਆ
ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸੁਝਾਅ ਤਹਿਤ ਮੁਲਾਜ਼ਮਾਂ ਨੂੰ ਹਰ ਮਹੀਨੇ ਘੱਟੋ-ਘੱਟ 2000 ਰੁਪਏ ਪੈਨਸ਼ਨ ਦਿੱਤੀ ਜਾਵੇ। ਤੁਹਾਨੂੰ ਦੱਸ ਦੇਈਏ ਕਿ ਆਰਥਿਕ ਸਲਾਹਕਾਰ ਕਮੇਟੀ ਦੀ ਤਰਫੋਂ ਦੇਸ਼ ਵਿੱਚ ਸੀਨੀਅਰ ਨਾਗਰਿਕਾਂ ਦੀ ਸੁਰੱਖਿਆ ਲਈ ਬਿਹਤਰ ਪ੍ਰਬੰਧ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਹੁਨਰ ਵਿਕਾਸ ਬਹੁਤ ਜ਼ਰੂਰੀ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੰਮਕਾਜੀ ਉਮਰ ਦੀ ਆਬਾਦੀ ਨੂੰ ਵਧਾਉਣਾ ਹੈ ਤਾਂ ਇਸ ਦੇ ਲਈ ਸੇਵਾਮੁਕਤੀ ਦੀ ਉਮਰ ਵਧਾਉਣ ਦੀ ਸਖ਼ਤ ਲੋੜ ਹੈ। ਅਜਿਹਾ ਸਮਾਜਿਕ ਸੁਰੱਖਿਆ ਪ੍ਰਣਾਲੀ 'ਤੇ ਦਬਾਅ ਘਟਾਉਣ ਲਈ ਕੀਤਾ ਜਾ ਸਕਦਾ ਹੈ। ਕੌਂਸਲ ਦੀ ਰਿਪੋਰਟ ਵਿੱਚ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਹੁਨਰ ਵਿਕਾਸ ਬਾਰੇ ਵੀ ਗੱਲ ਕੀਤੀ ਗਈ ਹੈ।
ਇਨ੍ਹਾਂ ਨੀਤੀਆਂ ਦੀ ਲੋੜ
ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅਜਿਹੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਹੁਨਰ ਵਿਕਾਸ ਹੋ ਸਕੇ। ਇਸ ਯਤਨ ਵਿੱਚ ਅਸੰਗਠਿਤ ਖੇਤਰ ਵਿੱਚ ਰਹਿਣ ਵਾਲੇ, ਦੂਰ-ਦੁਰਾਡੇ ਦੇ ਇਲਾਕਿਆਂ, ਸ਼ਰਨਾਰਥੀ, ਪ੍ਰਵਾਸੀਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ, ਜਿਨ੍ਹਾਂ ਕੋਲ ਸਿਖਲਾਈ ਲੈਣ ਦੇ ਸਾਧਨ ਨਹੀਂ ਹਨ, ਪਰ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।
ਅੰਕੜੇ ਇਹ ਕਹਿੰਦੇ
ਜੇਕਰ ਅਸੀਂ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਵਰਲਡ ਪਾਪੂਲੇਸ਼ਨ ਪ੍ਰਾਸਪੈਕਟਸ 2019 ਦੀ ਰਿਪੋਰਟ ਅਨੁਸਾਰ ਸਾਲ 2050 ਤੱਕ ਭਾਰਤ 'ਚ 32 ਕਰੋੜ ਬਜ਼ੁਰਗ ਨਾਗਰਿਕ ਹੋਣਗੇ। ਯਾਨੀ ਦੇਸ਼ ਦੀ ਲਗਪਗ 19.5 ਫੀਸਦੀ ਆਬਾਦੀ ਰਿਟਾਇਰਡ ਦੀ ਸ਼੍ਰੇਣੀ ਵਿੱਚ ਜਾਵੇਗੀ। ਸਾਲ 2019 ਵਿੱਚ, ਭਾਰਤ ਦੀ ਆਬਾਦੀ ਦਾ ਲਗਪਗ 10 ਪ੍ਰਤੀਸ਼ਤ ਜਾਂ 140 ਕਰੋੜ ਲੋਕ ਬਜ਼ੁਰਗ ਨਾਗਰਿਕਾਂ ਦੀ ਸ਼੍ਰੇਣੀ ਵਿੱਚ ਹਨ।
ਇਹ ਵੀ ਪੜ੍ਹੋ: Farmers Protest: 29 ਨਵੰਬਰ ਨੂੰ ਸੰਸਦ ਵੱਲ ਹੋਏਗਾ ਟਰੈਕਟਰ ਮਾਰਚ, ਕਿਸਾਨ ਜਥੇਬੰਦੀਆਂ ਨੇ ਉਲੀਕੀ ਰਣਨੀਤੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: